ਫ਼ਿਲਮੀ ਗੱਲਬਾਤ

ਹੁਣ 20 ਅਕਤੂਬਰ ਨੂੰ ਸੁਣਾਇਆ ਜਾਵੇਗਾ ਆਰਿਅਨ ਖ਼ਾਨ ਦੀ ਜ਼ਮਾਨਤ ਅਰਜ਼ੀ ’ਤੇ ਫ਼ੈਸਲਾ

ਫੈਕਟ ਸਮਾਚਾਰ ਸੇਵਾ ਮੁੰਬਈ , ਅਕਤੂਬਰ 14

ਡਰੱਗ ਮਾਮਲੇ ‘ਚ ਫਸੇ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖਾਨ ਨੂੰ ਇਕ ਵਾਰ ਫਿਰ ਕੋਰਟ ਤੋਂ ਝਟਕਾ ਮਿਲਿਆ ਹੈ। ਆਰਥਰ ਜੇਲ੍ਹ ‘ਚ ਕੈਦ ਆਰੀਅਨ ਖ਼ਾਨ ਦੀ ਜ਼ਮਾਨਤ ਪਟੀਸ਼ਨ ਨੂੰ ਕੋਰਟ ਨੇ ਰੱਦ ਕਰ ਦਿੱਤਾ ਹੈ। ਕੋਰਟ ਆਰੀਅਨ ਦੀ ਜ਼ਮਾਨਤ ‘ਤੇ 20 ਅਕਤੂਬਰ ਨੂੰ ਆਪਣਾ ਫੈਸਲਾ ਸੁਣਾਏਗੀ। 13 ਅਕਤੂਬਰ ਨੂੰ ਵੀ ਇਸ ਮਾਮਲੇ ‘ਚ ਸੁਣਵਾਈ ਸੀ। ਕੋਰਟ ਨੇ ਆਰੀਅਨ ਦੇ ਵਕੀਲ ਅਤੇ ਐੱਨ.ਸੀ.ਬੀ. ਦੇ ਵਿਚਾਲੇ ਬਹਿਸ ਲੰਬੀ ਚੱਲੀ ਜਿਸ ਤੋਂ ਬਾਅਦ ਆਰੀਅਨ ਦੀ ਜ਼ਮਾਨਤ ‘ਤੇ ਕੋਰਟ ਨੇ ਆਪਣਾ ਫੈਸਲਾ 14 ਅਕਤੂਬਰ ਨੂੰ ਸੁਰੱਖਿਅਤ ਰੱਖ ਲਿਆ ਸੀ। ਉਹ ਹੁਣ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਜਿਸ ਤੋਂ ਬਾਅਦ ਆਰੀਅਨ ਦੀ ਮੁਸ਼ਕਿਲ ਵਧ ਗਈ।

ਜ਼ਿਕਰਯੋਗ ਹੈ ਕਿ ਆਰੀਅਨ ਖਾਨ ਨੂੰ 2 ਅਕਤੂਬਰ ਨੂੰ ਐੱਨ.ਸੀ.ਬੀ. ਨੇ ਮੁੰਬਈ ਕਰੂਜ਼ ‘ਤੇ ਹੋ ਰਹੀ ਪਾਰਟੀ ‘ਚ ਛਾਪੇਮਾਰੀ ਤੋਂ ਬਾਅਦ ਹਿਰਾਸਤ ‘ਚ ਲੈ ਲਿਆ ਸੀ। ਦੋਸ਼ ਸੀ ਕਿ ਕਰੂਜ਼ ‘ਤੇ ਡਰੱਗ ਪਾਰਟੀ ਹੋ ਰਹੀ ਸੀ। ਲੰਬੀ ਪੁੱਛਗਿੱਛ ਤੋਂ ਬਾਅਦ ਆਰੀਅਨ ਨੂੰ 3 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ।

More from this section