ਫ਼ਿਲਮੀ ਗੱਲਬਾਤ

ਅਨੁਰਾਗ ਕਸ਼ਯਪ ਦੀ ਫਿਲਮ ‘ਘੋਸਟ ਸਟੋਰੀਜ਼’ ਆਈ ਵਿਵਾਦਾਂ ‘ਚ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ, ਜੁਲਾਈ 29

ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਅਨੁਰਾਗ ਕਸ਼ਯਪ ਦੀ ਇਕ ਫਿਲਮ ਖ਼ਿਲਾਫ਼ ਸ਼ਿਕਾਇਤ ਦਰਜ ਹੋਈ ਹੈ। ਇਹ ਸ਼ਿਕਾਇਤ ਓਟੀਟੀ ਪਲੇਟਫਾਰਮ ਨੈੱਟਫਿਲਕਸ ‘ਤੇ ਰਿਲੀਜ਼ ਹੋਈਆਂ ਚਾਰ ਵੱਖ-ਵੱਖ ਹਾਰਰ ਫਿਲਮਾਂ ਦੇ ਸੰਗ੍ਰਹਿ ਘੋਸਟ ਸਟੋਰੀਜ਼ ‘ਤੇ ਹੋਈ ਹੈ। ਘੋਸਟ ਰਿਲੀਜ਼ ਦੀ ਉਸ ਸ਼ਾਰਟ ਫਿਲਮ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਜਿਸ ਦਾ ਨਿਰਦੇਸ਼ਨ ਅਨੁਰਾਗ ਕਸ਼ਯਪ ਨੇ ਕੀਤਾ ਸੀ।ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਇਸ ਸਾਲ ਦੀ ਸ਼ੁਰੂਆਤ ‘ਚ ਸੂਚਨਾ ਤਕਨਾਲੋਜੀ ਨਿਯਮ 2021 ਤਿਆਰ ਕਰਨ ਤੋਂ ਬਾਅਦ ਕਿਸੇ ਡਿਜੀਟਲ ਪ੍ਰੋਗਰਾਮ ‘ਤੇ ਦਰਜ ਕੀਤੀ ਜਾਣ ਵਾਲੀ ਇਹ ਪਹਿਲੀ ਸ਼ਿਕਾਇਤ ‘ਚੋਂ ਇਕ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਅਨੁਰਾਗ ਕਸ਼ਯਪ ਦੀ ਸ਼ਾਰਟ ਫਿਲਮ ਦੇ ਇਕ ਉਸ ਸੀਨ ‘ਤੇ ਇੰਤਰਾਜ ਜਤਾਇਆ ਗਿਆ ਜਿਸ ‘ਚ ਫਿਲਮ ਦੀ ਅਦਾਕਾਰਾ ਸੋਭਿਤਾ ਧੁਲੀਪਲਾ ਦਾ ਕਿਰਦਾਰ ਗਰਭਪਾਤ ਤੋਂ ਪੀੜਤ ਹੋਣ ਤੋਂ ਬਾਅਦ ਸ਼ੀਸ਼ੂ ਖਾਂਦੀ ਨਜ਼ਰ ਆਉਂਦੀ ਹੈ। ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ ਕਹਾਣੀ ‘ਚ ਅਜਿਹੇ ਸੀਨ ਦੀ ਜ਼ਰੂਰਤ ਨਹੀਂ ਹੈ ਤੇ ਜੇਕਰ ਨਿਰਮਾਤਾ ਇਸ ਤਰ੍ਹਾਂ ਦੇ ਸੀਨ ਨੂੰ ਜੋੜਣਾ ਚਾਹੁੰਦੇ ਹਨ ਤਾਂ ਉਨ੍ਹਾਂ ਔਰਤਾਂ ਲਈ ਇਕ ਟ੍ਰਿਗਰ ਚਿਤਾਵਨੀ ਹੋਣੀ ਚਾਹੀਦੀ ਜੋ ਗਰਭਪਾਤ ਦੇ ਦਰਦ ਤੋਂ ਲੰਘ ਰਹੀ ਹੈ। ਰਿਪੋਰਟ ਮੁਤਾਬਕ ਸ਼ਿਕਾਇਤ ‘ਚ 24 ਘੰਟਿਆਂ ਦੇ ਅੰਦਰ ਸੀਨ ਨੂੰ ਠੀਕ ਕੀਤੇ ਜਾਣ ਦੀ ਅਪੀਲ ਕੀਤੀ ਗਈ ਹੈ।