ਦੁਬਈ ਏਅਰਪੋਰਟ ’ਤੇ ਟਲ਼ਿਆ ਹਾਦਸਾ, ਆਪਸ ’ਚ ਟਕਰਾਏ ਦੋ ਜਹਾਜ਼

ਫ਼ੈਕ੍ਟ ਸਮਾਚਾਰ ਸੇਵਾ ਦੁਬਈ, ਜੁਲਾਈ 22

ਦੁਬਈ ਇੰਟਰਨੈਸ਼ਨਲ ਏਅਰਪੋਰਟ ’ਤੇ ਅੱਜ ਸਵੇਰੇ ਇਕ ਹਾਦਸਾ ਟਲ਼ ਗਿਆ। ਦਰਅਸਲ ਦੋ ਪੈਸੇਂਜਰ ਜੈੱਟ ਦੀ ਆਪਸ ’ਚ ਟੱਕਰ ਹੋ ਗਈ। ਇਨ੍ਹਾਂ ’ਚ ਇਕ ਬਹਿਰੀਨ ਦੇ ਗਲਫ ਏਅਰ ਦੀ ਉਡਾਣ ਸੀ ਤੇ ਦੂਜੀ ਫਲਾਈ ਦੁਬਈ ਦੀ। ਹਾਲਾਂਕਿ ਇਸ ਘਟਨਾਂ ’ਚ ਹੁਣ ਤਕ ਕਿਸੇ ਨੁਕਸਾਨ ਦੀ ਖ਼ਬਰ ਨਹੀਂ ਹੈ।

ਫਲਾਈ ਦੁਬਈ ਨੇ ਕਿਹਾ ਹੈ ਕਿ ਇਸ ਦਾ ਬੋਇੰਗ 737- 800s ਕਿਰਗਿਸਤਾਨ ਜਾ ਰਿਹਾ ਸੀ ਤਦ ਇਹ ਛੋਟੀ ਜਿਹੀ ਘਟਨਾ ਹੋ ਗਈ। ਇਸ ਦਾ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ 6 ਘੰਟਿਆਂ ਬਾਅਦ ਦੂਜੀ ਫਲਾਈਟ ਤੋਂ ਉਨ੍ਹਾਂ ਨੂੰ ਰਵਾਨਾ ਕੀਤਾ ਗਿਆ। ਏਅਰਲਾਈਨ ਨੇ ਦੱਸਿਆ ਕਿ ਘਟਨਾ ’ਚ ਪੜਤਾਲ ਲਈ ਅਧਿਕਰਣਾਂ ਦੇ ਨਾਲ ਫਲਾਈ ਦੁਬਈ ਕੰਮ ਕਰੇਗੀ।

More from this section