ਹਰਿਆਣਾ

ਅੰਬਾਲਾ ਦੇ ਵਪਾਰੀ ਨੇ ਪਰਿਵਾਰ ਸਮੇਤ ਖਾਧਾ ਜ਼ਹਿਰ, 1 ਦੀ ਮੌਤ ਅਤੇ 2 ਦੀ ਹਾਲਤ ਗੰਭੀਰ

ਫੈਕਟ ਸਮਾਚਾਰ ਸੇਵਾ

ਅੰਬਾਲਾ , ਮਈ 28

ਕਾਰੋਬਾਰ ‘ਚ ਭਾਰੀ ਘਾਟੇ ਕਾਰਨ ਕਰਜ਼ੇ ‘ਚ ਡੁੱਬੇ ਨਯਾ ਬਾਂਸ ਦੇ ਰਹਿਣ ਵਾਲੇ ਵਪਾਰੀ ਸਮੇਤ ਪਰਿਵਾਰ ਦੇ ਮੈਂਬਰਾਂ ਨੇ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਤਿੰਨਾਂ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ, ਜਿੱਥੇ ਪਰਿਵਾਰ ਦੇ ਮੁਖੀ ਦੀ ਮੌਤ ਹੋ ਗਈ, ਜਦਕਿ ਮਾਂ-ਪੁੱਤ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ।

ਮ੍ਰਿਤਕ ਕਾਰੋਬਾਰੀ ਦੀ ਪਛਾਣ 65 ਸਾਲਾ ਜਸਵਿੰਦਰ ਗੁਪਤਾ ਵਜੋਂ ਹੋਈ ਹੈ, ਜਦਕਿ ਉਸ ਦੀ ਪਤਨੀ ਕੁਸੁਮ (58) ਅਤੇ ਪੁੱਤਰ ਹਿਤੇਸ਼ (34) ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਸਮੇਂ ਘਰ ‘ਚ ਮੌਜੂਦ ਛੋਟੀ ਬੱਚੀ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਉਸ ਦੇ ਮੂੰਹ ‘ਚ ਨਹੀਂ ਗਿਆ ਅਤੇ ਕੱਪੜਿਆਂ ‘ਤੇ ਜਾ ਡਿੱਗਾ, ਜਿਸ ਕਾਰਨ ਉਸ ਦੀ ਜਾਨ ਬਚ ਗਈ, ਜਦਕਿ ਨੂੰਹ ਡਿਊਟੀ ‘ਤੇ ਸੀ।

Facebook Page:https://www.facebook.com/factnewsnet

See videos:https://www.youtube.com/c/TheFACTNews/videos