ਦੇਸ਼-ਦੁਨੀਆ

ਦਿੱਲੀ ਦੀ ਰੋਹਿਣੀ ਅਦਾਲਤ ’ਚ AK-47 ਨਾਲ ਫਾਇਰਿੰਗ, ਕੰਪਲੈਕਸ ’ਚ ਮਚਿਆ ਹੜਕੰਪ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਅਪ੍ਰੈਲ 22

ਬਾਹਰੀ ਦਿੱਲੀ ਸਥਿਤ ਰੋਹਿਣੀ ਕੋਰਟ ’ਚ ਇਕ ਵਾਰ ਫਿਰ ਗੋਲ਼ੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸੁਰੱਖਿਆ ਕਰਮੀ ਵੱਲੋਂ ਗੋਲ਼ੀ ਚਲਾਉਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿਸ ਤੋਂ ਬਾਅਦ ਅਦਾਲਤੀ ਕੰਪਲੈਕਸ ’ਚ ਹੜਕੰਪ ਮਚ ਗਿਆ। ਰੋਹਿਣੀ ਅਦਾਲਤ ’ਚ 8 ਮਹੀਨਿਆਂ ਦੌਰਾਨ ਅੱਜ ਫਿਰ ਗੋਲ਼ੀ ਚੱਲੀ ਸੀ ਪਰ ਇਸ ਵਾਰ ਮਾਮਲਾ ਵੱਖਰਾ ਹੈ। ਸੁਰੂਆਤੀ ਜਾਣਕਾਰੀ ਮੁਤਾਬਿਕ ਨਾਗਾਲੈਂਡ ਦੇ ਸੁਰੱਖਿਆ ਕਰਮੀ ਦੀ ਇਕ ਵਕੀਲ ਨਾਲ ਬਹਿਸ ਹੋਈ ਸੀ। ਜਦੋਂ ਹੱਥੋਂਪਾਈ ਦਾ ਨੌਬਤ ਆ ਗਈ ਤਾਂ ਸਥਿਤੀ ਕਾਬੂ ਕਰਨ ਲਈ ਸੁਰੱਖਿਆ ਕਰਮੀ ਨੇ ਰੋਹਿਣੀ ਕੋਰਟ ਕੰਪਲੈਕਸ ’ਚ ਏਕੇ-47 ਨਾਲ ਗੋਲ਼ੀਬਾਰੀ ਕੀਤੀ।

ਪ੍ਰਾਪਤ ਜਾਣਕਾਰੀ ਅਨੁਸਾਰ ਸੁਰੱਖਿਆ ਕਰਮੀ ਨਾਗਾਲੈਂਡ ਆਰਮਡ ਫੋਰਸ ਦਾ ਜਵਾਨ ਹੈ। ਅੱਜ ਸਵੇਰੇ ਇਕ ਵਕੀਲ ਅਦਾਲਤ ’ਚ ਦਾਖ਼ਲ ਹੋ ਰਿਹਾ ਸੀ। ਇਸ ਦੌਰਾਨ ਜਦੋਂ ਉਥੇ ਤਾਇਨਾਤ ਸੁਰੱਖਿਆ ਕਰਮੀ ਨੇ ਵਕੀਲ ਨੂੰ ਜਾਂਚ ਲਈ ਰੋਕਿਆ ਤਾਂ ਉਸ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਵਕੀਲ ਨੇ ਸੁਰੱਖਿਆ ਕਰਮੀ ਤੋਂ ਹਥਿਆਰ ਖੋਹਣ ਦੀ ਕੋਸ਼ਿਸ਼ ਵੀ ਕੀਤੀ। ਇਸ ਤੋਂ ਬਾਅਦ ਜਵਾਨ ਨੇ ਜ਼ਮੀਨ ’ਤੇ ਗੋਲ਼ੀਆਂ ਚਲਾ ਦਿੱਤੀਆਂ। ਫਿਲਹਾਲ ਪੁਲਸ ਨੇ ਜਵਾਨ ਨੂੰ ਹਿਰਾਸਤ ’ਚ ਲੈ ਲਿਆ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਲਈ ਉੱਥੇ ਲੱਗੇ ਸੀਸੀਟੀਵੀ ਦੀ ਮਦਦ ਵੀ ਲਈ ਜਾ ਰਹੀ ਹੈ। ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ। ਇਸ ਦੇ ਨਾਲ ਹੀ ਵਕੀਲਾਂ ਨੇ ਦੋਸ਼ ਲਾਇਆ ਕਿ ਚੈਕਿੰਗ ਦੌਰਾਨ ਸੁਰੱਖਿਆ ਮੁਲਾਜ਼ਮਾਂ ਨੇ ਦੁਰਵਿਹਾਰ ਕੀਤਾ ਹੈ। ਪੁਲਿਸ ਸੀਸੀਟੀਵੀ ਫੁਟੇਜ ਦੇਖ ਰਹੀ ਹੈ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ’ਚ ਗ਼ਲਤੀ ਕਿਸ ਦੀ ਹੈ?

Facebook Page:https://www.facebook.com/factnewsnet

See videos:https://www.youtube.com/c/TheFACTNews/videos