ਦੇਸ਼-ਦੁਨੀਆ

ਦਿੱਲੀ ‘ਚ ਹਵਾ ਗੁਣਵੱਤਾ ਹੋਈ ‘ਮੱਧਮ’ ਸ਼੍ਰੇਣੀ ‘ਚ

ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਫਰਵਰੀ 19

ਰਾਸ਼ਟਰੀ ਰਾਜਧਾਨੀ ‘ਚ ਅੱਜ ਸਵੇਰੇ ਘੱਟੋ-ਘੱਟ ਤਾਪਮਾਨ 10.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਮੌਸਮ ਦਾ ਔਸਤ ਤਾਪਮਾਨ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਨੇ ਇਹ ਜਾਣਕਾਰੀ ਦਿੱਤੀ। ਆਈ.ਐੱਮ.ਡੀ. ਨੇ ਦੱਸਿਆ ਕਿ ਸਵੇਰੇ ਸਾਢੇ 8 ਵਜੇ ਦ੍ਰਿਸ਼ਤਾ 90 ਫੀਸਦੀ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਦਿਨ ਦੌਰਾਨ ਤੇਜ਼ ਹਵਾਵਾਂ ਚੱਲਣ ਦਾ ਅਨੁਮਾਨ ਜਤਾਇਆ ਹੈ ਅਤੇ ਵਧ ਤੋਂ ਵਧ ਤਾਪਮਾਨ 28 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਰਹਿਣ ਦੀ ਸੰਭਾਵਨਾ ਹੈ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦੱਸਿਆ ਕਿ ਦਿੱਲੀ ਦਾ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) ‘ਚ ਸੁਧਾਰ ਆਇਆ ਅਤੇ ਉਹ ਸਵੇਰੇ 9 ਵਜੇ ‘ਮੱਧਮ’ ਸ਼੍ਰੇਣੀ (186) ਦਰਜ ਕੀਤਾ ਗਿਆ। ਗੁਆਂਢੀ ਫਰੀਦਾਬਾਦ ‘ਚ ਏ.ਕਿਊ.ਆਈ. (218), ਗਾਜ਼ੀਆਬਾਦ ‘ਚ (225), ਗੁਰੂਗ੍ਰਾਮ (200), ਨੋਇਡਾ (169) ਅਤੇ ਗ੍ਰੇਟਰ ਨੋਇਡਾ (167) ‘ਚ ਵੀ ਏ.ਕਿਊ.ਆਈ. ‘ਖ਼ਰਾਬ’ ਸ਼੍ਰੇਣੀ ‘ਚ ਦਰਜ ਕੀਤਾ ਗਿਆ।

Facebook Page: https://www.facebook.com/factnewsnet

See videos: https://www.youtube.com/c/TheFACTNews/videos