ਫ਼ਿਲਮੀ ਗੱਲਬਾਤ

ਅਦਾਕਾਰਾ ਸੋਹਾ ਅਲੀ ਖਾਨ ਅਤੇ ਕੁਨਾਲ ਖੇਮੂ ਬੱਚਿਆਂ ਲਈ ਲਿਖਣਗੇ ਕਿਤਾਬਾਂ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ , ਅਗਸਤ 27

ਬਾਲੀਵੁੱਡ ਅਦਾਕਾਰਾ ਸੋਹਾ ਅਲੀ ਖਾਨ ਤੇ ਉਸ ਦਾ ਪਤੀ ਕੁਨਾਲ ਖੇਮੂ ਬੱਚਿਆਂ ਦੇ ਜੀਵਨ ਨਾਲ ਸਬੰਧਤ ਕਹਾਣੀਆਂ ’ਤੇ ਆਧਾਰਤ ਲੜੀਵਾਰ ਤਿੰਨ ਕਿਤਾਬਾਂ ਲਿਖਣਗੇ। ਪੈਂਗੁਇਨ ਰੈਂਡਮ ਹਾਊਸ ਇੰਡੀਆ (ਪੀਆਰਐੱਚਆਈ) ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਚਿੱਤਰਾਂ ਵਾਲੀਆਂ ਕਿਤਾਬਾਂ ਦੀ ਇੱਕ ਲੜੀ ਪ੍ਰਕਾਸ਼ਿਤ ਕਰਨ ਸਬੰਧੀ ਉਕਤ ਜੋੜੇ ਤੋਂ ਅਖ਼ਤਿਆਰ ਲੈ ਲਏ ਹਨ। ਇਨ੍ਹਾਂ ਵਿੱਚ ਕੁਲ ਤਿੰਨ ਕਿਤਾਬਾਂ ਹੋਣਗੀਆਂ, ਜਿਸ ਦਾ ਨਾਮ ਹੋਵੇਗਾ ‘ਇੰਨੀ ਔਰ ਬੋਬੋ’।

ਇਸ ਲੜੀ ਦੀ ਪਹਿਲੀ ਕਿਤਾਬ ਅਗਲੇ ਸਾਲ ਰਿਲੀਜ਼ ਹੋਵੇਗੀ। ‘ਇੰਨੀ ਔਰ ਬੋਬੋ’ ਇੱਕ ਅਜਿਹੇ ਬੱਚੇ ਦੇ ਜੀਵਨ ’ਤੇ ਆਧਾਰਿਤ ਕਿਤਾਬ ਹੈ, ਜੋ ਨਵੇਂ ਦੋਸਤ ਬਣਾਉਣ ਅਤੇ ਕੁੱਤਿਆਂ ਨੂੰ ਪਾਲਣ ਵਿੱਚ ਖੁਸ਼ੀ ਲੱਭਦਾ ਹੈ। ਇਨ੍ਹਾਂ ਪੁਸਤਕਾਂ ਰਾਹੀਂ ਨੌਜਵਾਨਾਂ ਨੂੰ ਵੀ ਹਮਦਰਦੀ ਜਤਾਉਣ ਦੇ ਨਵੇਂ ਢੰਗਾਂ ਅਤੇ ਜੀਵਨ ਦੇ ਕੁਝ ਨਵੇਂ ਸਿਧਾਂਤਾਂ ਬਾਰੇ ਪਤਾ ਲੱਗੇਗਾ। ਸੋਹਾ ਅਤੇ ਕੁਨਾਲ ਨੇ ਆਪਣੀ ਤਿੰਨ ਸਾਲਾ ਬੇਟੀ ਇਨਾਇਆ ਨਾਊਮੀ ਖੇਮੂ ਬਾਰੇ ਦੱਸਿਆ ਕਿ ਉਹ ਹਮੇਸ਼ਾ ਨਵੀਆਂ ਕਹਾਣੀਆਂ ਸੁਣਨ ਲਈ ਉਤਸ਼ਾਹਿਤ ਰਹਿੰਦੀ ਹੈ।

 

More from this section