ਮਨੀ ਲਾਂਡਰਿੰਗ ਦੇ ਮਾਮਲੇ ‘ਚ ਜੈਕਲੀਨ ਫਰਨਾਂਡਿਜ਼ ਤੋਂ ਪੁੱਛਗਿੱਛ

ਫ਼ੈਕ੍ਟ ਸਮਾਚਾਰ ਸੇਵਾ ਮੁੰਬਈ , ਅਗਸਤ 30

ਈਡੀ ਇਕ ਮਨੀ ਲਾਂਡਰਿੰਗ ਦੇ ਮਾਮਲੇ ‘ਚ ਮਸ਼ਹੂਰ ਅਦਾਕਾਰਾ ਜੈਕਲੀਨ ਫਰਨਾਂਡਿਜ਼ ਤੋਂ ਦਿੱਲੀ ‘ਚ 5 ਘੰਟੇ ਤੋਂ ਪੁੱਛਗਿੱਛ ਕਰ ਰਹੀ ਹੈ। ਹਾਲਾਂਕਿ ਮਨੀ ਲਾਂਡਰਿੰਗ ਦਾ ਇਹ ਮਾਮਲਾ ਕਿਸ ਨਾਲ ਜੁੜਿਆ ਹੈ, ਇਸ ਨੂੰ ਲੈ ਕੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਹੈ।

ਜਿਕਰਯੋਗ ਹੈ ਕਿ ਜੈਕਲੀਨ ਸ਼੍ਰੀਲੰਕਾ ਦੇ ਕੋਲੰਬੋ ਤੋਂ ਹੈ। ਹਾਲਾਂਕਿ ਉਨ੍ਹਾਂ ਨੇ ਭਾਰਤ ਆ ਕੇ ਬਾਲੀਵੁੱਡ ‘ਚ ਆਪਣੀ ਵੱਡੀ ਪਛਾਣ ਬਣਾਈ ਹੈ। ਉਸ ਦਾ ਨਾਂ ਬਾਲੀਵੁੱਡ ਦੀਆਂ ਵੱਡੀਆਂ ਹਸਤੀਆਂ ‘ਚ ਗਿਣਿਆਂ ਜਾਂਦਾ ਹੈ। ਹਿੰਦੀ ਸਿਨੇਮਾ ‘ਚ ਉਸ ਨੇ ਕਈ ਵੱਡੀਆਂ ਫ਼ਿਲਮਾਂ ‘ਚ ਕੰਮ ਕੀਤਾ ਹੈ, ਜਿਨ੍ਹਾਂ ‘ਚ ਸਲਮਾਨ ਖ਼ਾਨ ਨਾਲ ਫ਼ਿਲਮ ‘ਕਿੱਕ’, ਜਾਨ ਅਬ੍ਰਾਹਮ ਅਤੇ ਵਰੁਣ ਧਵਨ ਨਾਲ ਫ਼ਿਲਮ ‘ਦ੍ਰਿਸ਼ੂਮ’, ਅਕਸ਼ੈ ਕੁਮਾਰ ਤੇ ਸਿਧਾਰਥ ਮਲਹੋਤਰਾ ਨਾਲ ਫ਼ਿਲਮ ‘ਬ੍ਰਦਰ’ ਅਤੇ ਅਮਿਤਾਭ ਬੱਚਨ ਤੇ ਰਿਤੇਸ਼ ਦੇਸ਼ਮੁਖ ਸਟਾਰਰ ਫ਼ਿਲਮ ‘ਅਲਾਊਦੀਨ’ ਸ਼ਾਮਲ ਹੈ।

More from this section