View in English:
April 20, 2024 11:11 am

66ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਤੈਰਾਕੀ ਹੋਈਆਂ ਸਮਾਪਤ

ਫੈਕਟ ਸਮਾਚਾਰ ਸੇਵਾ

ਐਸ.ਏ.ਐਸ. ਨਗਰ, ਨਵੰਬਰ 21

ਸਿੱਖਿਆ ਵਿਭਾਗ ਵੱਲੋਂ ਕਰਵਾਈਆ ਜਾ ਰਹੀਆਂ 66ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਤੈਰਾਕੀ 14, 17, 19 ਸਾਲਾਂ ਜਿਲ੍ਹਾ ਐਸ.ਏ.ਐਸ. ਨਗਰ ਖੇਡ ਕੰਪਲੈਕਸ, ਸੈਕਟਰ-78 ਵਿੱਚ ਸਮਾਪਤ ਹੋ ਗਈਆਂ। ਇਹਨਾਂ ਖੇਡਾਂ ਵਿੱਚ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਤੋਂ ਲੱਗਭਗ 460 ਕੁੜੀਆਂ ਮੁੰਡਿਆ ਨੇ ਵਿੱਚ ਭਾਗ ਲਿਆ।

ਜਿਲ੍ਹਾ ਸਿੱਖਿਆ ਅਫਸਰ ਬਲਜਿੰਦਰ ਸਿੰਘ ਨੇ ਦਸਿਆ ਕਿ ਜੇਤੂ ਖਿਡਾਰੀਆ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਹੈ l ਡਿਪਟੀ ਡੀ.ਉ. ਕੰਚਨ ਸ਼ਰਮਾ, ਡੀ.ਐਮ. ਪਰਮਵੀਰ ਕੌਰ ਨੇ ਵੱਖ ਵੱਖ ਜਿਲ੍ਹਆਂ ਤੋ ਆਏ ਖਿਡਾਰੀਆਂ, ਖਿਡਾਰਨਾਂ, ਕੋਚਾਂ ਅਤੇ ਅਧਿਆਪਕਾ ਦਾ ਧੰਨਵਾਦ ਕੀਤਾ।

ਟੂਰਨਾਮੈਂਟ ਕਮੇਟੀ ਦੇ ਮੀਡੀਆ ਇੰਚਾਰਜ ਅਧਿਆਤਮ ਪ੍ਰਕਾਸ਼ ਤਿਊੜ ਨੇ ਦੱਸਿਆ ਕਿ 50 ਮੀਟਰ ਬੈਕ ਸਟੋਕ 14 ਸਾਲ ਲੜਕੀਆਂ ਵਿੱਚ ਅਦਬਜੋਤ ਸੰਗਰੂਰ ਨੇ ਪਹਿਲਾ ਸਥਾਨ, ਨਾਨਿਕਾ ਅੰਮ੍ਰਿਤਸਰ ਨੇ ਦੂਜਾ ਸਥਾਨ ਅਤੇ ਮਨਸੀਰਤ ਕੌਰ ਪਟਿਆਲਾ ਤੇ ਤੀਜਾ ਸਥਾਨ, 200 ਮੀਟਰ 17 ਸਾਲ ਵਿੱਚ ਅਰਸ਼ਪ੍ਰੀਤ ਮੁਹਾਲੀ ਨੇ ਪਹਿਲਾ ਸਥਾਨ, ਰਵਨੀਤ ਫਿਰੋਜਪੁਰ ਨੇ ਦੂਜਾ ਸਥਾ ਅਤੇ ਦਖਸੀਤਾ ਹੁਸ਼ਿਆਰਪੁਰ ਨੇ ਤੀਜਾ ਸਥਾਨ, 200 ਮੀਟਰ 14 ਸਾਲ ਵਿੱਚ ਰੀਹਤ ਬਾਠ ਨੇ ਪਹਿਲਾ ਸਥਾਨ, ਕਿਆਨ ਸ਼ਰਮਾ ਫਿਰੋਜਪੁਰ ਨੇ ਦੂਜਾ ਸਥਾਨ ਅਤੇ ਅਨੋਸਕਾ ਸ਼ਰਮਾ ਲੁਧਿਆਣਾ ਨੇ ਤੀਜਾ ਸਥਾਨ, 100 ਮੀਟਰ 14 ਸਾਲ ਵਿੱਚ ਅਪੁਰੀਂ ਸ਼ਰਮਾ ਮੁਹਾਲੀ ਨੇ ਪਹਿਲਾ ਸਥਾਨ, ਕਿਆਨ ਸ਼ਰਮਾ ਫਿਰੋਜਪੁਰ ਨੇ ਦੂਜਾ ਸਥਾਨ ਅਤੇ ਰਮਨਜੋਤ ਕੌਰ ਅੰਮ੍ਰਿਤਸਰ ਨੇ ਤੀਜਾ ਸਥਾਨ 100 ਮੀਟਰ ਫਰੀ ਸਟਿਲ ਵਿੱਚ ਨਵਨੀਤ ਕੌਰ ਪਟਿਆਲਾ ਨੇ ਪਹਿਲਾ ਸਥਾਨ, ਸਬਲੀਨ ਕੌਰ ਅੰਮ੍ਰਿਤਸਰ ਨੇ ਦੂਜਾ ਸਥਾਨ ਅਤੇ ਰਣਜੀਤ ਕੌਰ ਜਲੰਧਰ ਨੇ ਤੀਜਾ ਸਥਾਨ, 100 ਮੀਟਰ ਬਟਰਫਲਾਈ 17 ਸਾਲ ਵਿੱਚ ਅਰਸ਼ਪ੍ਰੀਤ ਮੁਹਾਲੀ ਨੇ ਪਹਿਲਾ ਸਥਾਨ, ਗੁਨਿਕਾ ਲੁਧਿਆਣਾ ਨੇ ਦੂਜਾ ਸਥਾਨ ਅਤੇ ਅਖਸੀਤਾ ਹੁਸ਼ਿਆਰਪੁਰ ਨੇ ਤੀਜਾ ਸਥਾਨ, 100 ਮੀਟਰ 19 ਸਾਲ ਬਟਰਫਲਾਈ ਵਿੱਚ ਧਰੀਤ ਪਟਿਆਲਾ ਨੇ ਪਹਿਲਾ ਸਥਾਨ, ਕੋਮਲ ਜਲੰਧਰ ਨੇ ਦੂਜਾ ਸਥਾਨ ਅਤੇ ਰਵਨੀਤ ਕੌਰ ਜਲੰਧਰ ਨੇ ਤੀਜਾ ਸਥਾਨ, 100 ਮੀਟਰ 100 ਮੀਟਰ ਬਟਰਫਲਾਈ 17 ਸਾਲ ਵਿੱਚ ਅਰਸ਼ਪ੍ਰੀਤ ਮੁਹਾਲੀ ਨੇ ਪਹਿਲਾ ਸਥਾਨ, ਗੁਨਿਕਾ ਲੁਧਿਆਣਾ ਨੇ ਦੂਜਾ ਸਥਾਨ ਅਤੇ ਅਖਸੀਤਾ ਹੁਸ਼ਿਆਰਪੁਰ ਨੇ ਤੀਜਾ ਸਥਾਨ, 100 ਮੀਟਰ ਬੈਕ ਸਟੋਕ 14 ਸਾਲ ਲੜਕੇ ਵਿੱਚ ਜਸ ਲੁਧਿਆਣਾ ਨੇ ਪਹਿਲਾ ਸਥਾਨ, ਅਨਮੋਲਪ੍ਰੀਤ ਸਿੰਘ ਸੰਗਰੂਰ ਨੇ ਦੂਜਾ ਸਥਾਨ ਅਤੇ ਤਨਵੀਰ ਪਟਿਆਲਾ ਨੇ ਤੀਜਾ ਸਥਾਨ, 100 ਮੀਟਰ ਬੈਕ ਸਟੌਕ 17 ਸਾਲ ਲੜਕੇ ਵਿੱਚ ਵਿਵੇਕ ਫਿਰੋਜਪੁਰ ਨੇ ਪਹਿਲਾ ਸਥਾਨ, ਵਰੁਨ ਸ਼ਰਮਾ ਲੁਧਿਆਣਾ ਨੇ ਦੂਜਾ ਸਥਾਨ ਅਤੇ ਅੰਗਦਜੀਤ ਸਿੰਘ ਸੰਗਰੂਰ ਨੇ ਦੀਜਾ ਸਥਾਨ, 100 ਮੀਟਰ ਬੈਕ ਸਟੋਕ 19 ਸਾਲ ਲੜਕੇ ਵਿੱਚ ਭਾਸਕਰ ਰਤਨ ਸੰਗਰੂਰ ਨੇ ਪਹਿਲਾ ਸਥਾਨ, ਤਨਮੇ ਅੰਮ੍ਰਿਤਸਰ ਨੇ ਦੂਜਾ ਸਥਾਨ ਅਤੇ ਰਸ਼ਦੀਪ ਸਿੰਘ ਪਟਿਅਲਾ ਨੇ ਤੀਜਾ ਸਥਾਨ, 4 x 100 ਮੀਟਰ ਫਰੀ ਸਟਾਇਲ ਰਿਲੇਅ 14 ਸਾਲ ਲੜਕੇ ਵਿੱਚ ਜੁਝਾਰ ਮੁਹਾਲੀ ਨੇ ਪਹਿਲਾ ਸਥਾਨ, ਅਨਮੋਲਪ੍ਰੀਤ ਸਿੰਘ ਸੰਗਰੂਰ ਨੇ ਦੂਜਾ ਸਥਾਨ ਅਤੇ ਅਦਿਤਿਆ ਲੁਧਿਆਣਾ ਨੇ ਤੀਜਾ ਸਥਾਨ, 4 x 100 ਮੀਰਟ ਫਰੀ ਸਟਾਇਲ ਰਿਲੇਅ 17 ਸਾਲ ਲੜਕੇ ਵਿੱਚ ਆਰੀਆ ਸ਼ਰਮਾ ਮੁਹਾਲੀ ਨੇ ਪਹਿਲਾਂ ਸਥਾਨ, ਰਣਵਿਜੈ ਸਿੰਘ ਪਟਿਆਲਾ ਨੇ ਦੂਜਾ ਸਥਾਨ ਅਤੇ ਰਾਜਵੀਰ ਜਲੰਧਰ ਨੇ ਤੀਜਾ ਸਥਾਨ, 4 x 100 ਮੀਟਰ ਫਰੀ ਸਟਾਇਲ ਰਿਲੇਅ 19 ਸਾਲ ਲੜਕੇ ਵਿੱਚ ਮਾਨਿਆਜੋਤ ਸੰਗਰੂਰ ਨੇ ਪਹਿਲਾ ਸਥਾਨ, ਪੁਸ਼ਕੀਨ ਦੇਵਰਾ ਫਿਰੋਜਪੁਰ ਨੇ ਦੂਜਾ ਸਥਾਨ ਅਤੇ ਮਨਜਿੰਦਰ ਪ੍ਰੀਤ ਪਟਿਆਲਾ ਨੇ ਤੀਜਾ ਸਥਾਨ ਪ੍ਰਾਪਤ ਕੀਤੇ। ਇਸ ਟੂਰਨਾਮੈਂਟ ਨੂੰ ਨੇਪਰੇ ਚਾੜ੍ਹਨ ਵਿੱਚ ਪ੍ਰਿੰਸੀਪਲ ਪ੍ਰਵੀਨ ਕੁਮਾਰ, ਮੁੱਖ ਅਧਿਆਪਕਾ ਸਿਖਾ ਸ਼ਰਮਾ, ਪੂਨਮ ਜੋਨੀ ਭਾਟੀਆਂ ਤੈਰਾਕੀ ਕੋਚ, ਅਮਨਦੀਪ ਕੌਰ, ਕੁਲਦੀਪ ਕੌਰ, ਇੰਦੂ ਬਾਲਾ, ਪਲਵਿੰਦਰ ਕੌਰ, ਨਰਿੰਦਰ ਕੌਰ, ਸੁਨੀਤਾ ਰਾਣੀ, ਗੁਲਸ਼ਨ ਅਨਸਾਰੀ, ਕਿਰਨਦੀਪ ਕੌਰ, ਅਨੂੰ ਉਬਰਾਏ, ਪ੍ਰਭਦੀਪ ਕੌਰ, ਮਨਮੋਹਨ ਸਿੰਘ, ਕਮਲਦੀਪ ਸਿੰਘ, ਨਵੀਨ ਸਿੰਘ, ਦੀਪਿਕਾ ਆਦਿ ਕੋਚਾਂ ਅਤੇ ਅਧਿਆਪਕਾਂ ਨੇ ਸਹਿਯੋਗ ਦਿੱਤਾ।

Leave a Reply

Your email address will not be published. Required fields are marked *

View in English