ਹਰਿਆਣਾ

ਬਰਾਤੀਆਂ ਨਾਲ ਵਾਪਰਿਆ ਭਿਆਨਕ ਹਾਦਸਾ, 6 ਦੀ ਗਈ ਜਾਨ

ਫੈਕਟ ਸਮਾਚਾਰ ਸੇਵਾ
ਕੈਥਲ, ਨਵੰਬਰ 30

ਹਰਿਆਣਾ ਵਿਚ ਕੈਥਲ ਦੇ ਪਿੰਡ ਪਾਈ ਨੇੜੇ ਸੜਕ ਹਾਦਸੇ ਵਿੱਚ ਛੇ ਬਾਰਾਤੀਆਂ ਦੀ ਮੌਤ ਹੋ ਗਈ। ਘਟਨਾ ਅੱਜ ਸਵੇਰੇ 7.00 ਵਜੇ ਦੀ ਹੈ। ਇਹ ਹਾਦਸਾ ਦੋ ਕਾਰਾਂ ਵਿਚਾਲੇ ਹੋਇਆ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਪਿੰਡ ਪੁੰਡਰੀ ਤੋਂ ਇੱਕ ਬਰਾਤ ਸਵੇਰੇ 7 ਵਜੇ ਜੀਂਦ ਲਈ ਰਵਾਨਾ ਹੋਈ।

ਕਾਰ ਵਿੱਚ ਸਵਾਰ ਬਾਰਾਤੀ ਜਦੋਂ ਪਾਈ ਪਿੰਡ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਇੱਕ ਹੋਰ ਕਾਰ ਨਾਲ ਉਨ੍ਹਾਂ ਦੀ ਆਹਮੋ-ਸਾਹਮਣੀ ਟੱਕਰ ਹੋ ਗਈ। ਇਸ ਹਾਦਸੇ ‘ਚ ਦੋ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਅੱਠ ਲੋਕ ਗੰਭੀਰ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਕੈਥਲ ਦੇ ਇੱਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਉੱਥੇ ਡਾਕਟਰਾਂ ਨੇ 4 ਹੋਰ ਬਾਰਾਤੀਆਂ ਨੂੰ ਮ੍ਰਿਤਕ ਐਲਾਨ ਦਿਤਾ। ਸਾਰੇ ਮ੍ਰਿਤਕ ਪੁੰਡਰੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।

Visit Facebook Page: https://www.facebook.com/factnewsnet

See videos: https://www.youtube.com/c/TheFACTNews/videos