ਦੇਸ਼-ਦੁਨੀਆ

ਦਿੱਲੀ ‘ਚ Omicron ਦੇ 4 ਨਵੇਂ ਮਾਮਲੇ ਮਿਲੇ, 1 ਮਰੀਜ਼ ਰਾਜ਼ੀ ਹੋ ਕੇ ਘਰ ਪਰਤਿਆ

ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਦਸੰਬਰ 14

ਦਿੱਲੀ ਵਿੱਚ ਅੱਜ ਓਮੀਕਰੋਨ ਦੇ 4 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਪਹਿਲਾ ਓਮੀਕਰੋਨ ਪੀੜਤ ਮਰੀਜ਼ ਠੀਕ ਹੋ ਕੇ ਘਰ ਚਲਾ ਗਿਆ ਹੈ। ਦੇਸ਼ ਵਿੱਚ ਓਮਿਕਰੋਨ ਦੇ ਕੁੱਲ ਮਾਮਲਿਆਂ ਦੀ ਗਿਣਤੀ 45 ਹੋ ਗਈ ਹੈ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਵਿਦੇਸ਼ਾਂ ਤੋਂ ਆਏ ਲੋਕਾਂ ਵਿੱਚ ਓਮੀਕਰੋਨ ਦੇ ਲੱਛਣ ਪਾਏ ਗਏ ਸਨ ਪਰ ਸਾਰੇ ਮਾਮਲੇ ਸਥਿਰ ਹਨ, ਸਥਿਤੀ ਕਾਬੂ ਹੇਠ ਹੈ।

ਇਥੇ ਦਸ ਦਈਏ ਕਿ ਸੋਮਵਾਰ ਨੂੰ ਮਹਾਰਾਸ਼ਟਰ ਵਿੱਚ ਕੋਰੋਨਾ ਦੇ Omicron ਵੇਰੀਐਂਟ ਦੇ ਦੋ ਨਵੇਂ ਮਾਮਲੇ ਸਾਹਮਣੇ ਆਏ। ਇਸ ਨਾਲ ਸੂਬੇ ‘ਚ ਕੁੱਲ ਮਾਮਲਿਆਂ ਦੀ ਗਿਣਤੀ 20 ਹੋ ਗਈ ਹੈ। ਇਸ ਤਰ੍ਹਾਂ ਓਮੀਕਰੋਨ ਵੇਰੀਐਂਟ ਦੇ ਦੇਸ਼ ਦੇ ਅੱਧੇ ਕੇਸ ਮਹਾਰਾਸ਼ਟਰ ਵਿੱਚ ਹੀ ਹਨ। ਇਸ ਦੇ ਨਾਲ ਹੀ ਗੁਜਰਾਤ ਦੇ ਸੂਰਤ ‘ਚ 1 ਓਮੀਕਰੋਨ ਮਾਮਲੇ ਦੀ ਪੁਸ਼ਟੀ ਹੋਈ ਹੈ। ਸੰਕਰਮਿਤ ਹਾਲ ਹੀ ਵਿੱਚ ਦੱਖਣੀ ਅਫਰੀਕਾ ਤੋਂ ਵਾਪਸ ਆਏ ਹਨ। ਇਸ ਦੇ ਨਾਲ, ਦੇਸ਼ ਭਰ ਵਿੱਚ ਓਮਾਈਕਰੋਨ ਵੇਰੀਐਂਟ ਦੇ ਕੁੱਲ ਕੇਸ ਹੁਣ 45 ਤੱਕ ਪਹੁੰਚ ਗਏ ਹਨ।

ਇਸ ਤੋਂ ਪਹਿਲਾਂ ਐਤਵਾਰ ਨੂੰ 5 ਰਾਜਾਂ ਵਿੱਚ 5 ਨਵੇਂ ਮਾਮਲੇ ਸਾਹਮਣੇ ਆਏ ਸਨ। ਓਮੀਕਰੋਨ ਦਾ ਪਹਿਲਾ ਮਾਮਲਾ ਕੇਰਲ ਦੇ ਕੋਚੀ ਵਿੱਚ ਸਾਹਮਣੇ ਆਇਆ ਸੀ। ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਦੱਸਿਆ ਕਿ ਸੰਕਰਮਿਤ ਵਿਅਕਤੀ 6 ਦਸੰਬਰ ਨੂੰ ਯੂਕੇ ਤੋਂ ਕੋਚੀ ਪਰਤਿਆ ਸੀ। ਉਹ 8 ਦਸੰਬਰ ਨੂੰ ਕਰਵਾਏ ਗਏ ਕੋਵਿਡ ਟੈਸਟ ਵਿੱਚ ਪਾਜ਼ੇਟਿਵ ਪਾਇਆ ਗਿਆ ਸੀ। ਇਸ ਦੇ ਨਾਲ ਹੀ ਉਸ ਦੀ ਪਤਨੀ ਅਤੇ ਮਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸਾਰਿਆਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਭੇਜ ਦਿੱਤਾ ਗਿਆ ਹੈ।

Facebook Page: https://www.facebook.com/factnewsnet

See videos: https://www.youtube.com/c/TheFACTNews/videos