ਵਿਦੇਸ਼

3 ਜੁਲਾਈ ਨੂੰ ਫਲੋਰਿਡਾ ‘ਚ ਰੈਲੀ ਕਰਨਗੇ ਸਾਬਕਾ ਰਾਸ਼ਟਰਪਤੀ ਡੋਨਾਡਲ ਟਰੰਪ

ਫ਼ੈਕ੍ਟ ਸਮਾਚਾਰ ਸੇਵਾ
ਵਾਸ਼ਿੰਗਟਨ, ਜੂਨ 24
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ 3 ਜੁਲਾਈ ਨੂੰ ਫਲੋਰਿਡਾ ਵਿਚ ‘ਸੇਵ ਅਮਰੀਕਾ ਰੈਲੀ’ ਕਰਨ ਜਾ ਰਹੇ ਹਨ। ਉਨ੍ਹਾਂ ਦੇ ਦਫ਼ਤਰ ਨੇ ਇਸ ਦੀ ਜਾਣਕਾਰੀ ਦਿੱਤੀ। ਬੁੱਧਵਾਰ ਨੂੰ ਜਾਰੀ ਪ੍ਰੈਸ ਨੋਟ ਵਿਚ ਕਿਹਾ ਗਿਆ ਹੈ ਕਿ ਸੰਯੁਕਤ ਰਾਜ ਅਮਰੀਕਾ ਦੇ ਸਾਬਕਾ ਰਾਸ਼ਟਪਰਤੀ ਡੋਨਾਲਡ ਟਰੰਪ ਸ਼ਨਿੱਚਰਵਾਰ, 3 ਜੁਲਾਈ 2021 ਨੂੰ ਫਲੋਰਿਡਾ ਦੇ ਸਰਸੋਟਾ ਵਿਚ ਇੱਕ ਵੱਡੀ ਰੈਲੀ ਕਰਨ ਜਾ ਰਹੇ ਹਨ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਰੈਲੀ ਨੂੰ ਰਿਪਬਲਿਕਨ ਪਾਰਟੀ ਆਫ ਫਲੋਰਿਡਾ ਦੁਆਰਾ ਸਹਿ ਪ੍ਰਾਯੋਜਿਤ ਕੀਤਾ ਗਿਆ ਹੈ। ਰੈਲੀ ਦੀ ਸਮਾਪਤੀ ਆਤਿਸ਼ਬਾਜ਼ੀ ਦੇ ਨਾਲ ਹੋਵੇਗੀ। ਟਰੰਪ ਦੀ ਹੁਣ ਤੱਕ ਦੋ ਰੈਲੀਆਂ ਨਿਰਧਾਰਤ ਕੀਤੀਆਂ ਹਨ। ਪ੍ਰਤੀਨਿਧੀ ਸਭਾ ਦੀ ਸਪੀਕਰ ਨੈਂਸੀ ਪੇਲੋਸੀ ਦੇ ਜ਼ਰੀਏ ਆਈ ਜਾਣਕਾਰੀ ਦੇ ਅਨੁਸਾਰ ਅਮਰੀਕੀ ਸੰਸਦ ’ਤੇ 6 ਜਨਵਰੀ ਨੂੰ ਹੋਏ ਹਮਲੇ ਦੀ ਜਾਂਚ ਦੇ ਲਈ ਨਵੀਂ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਹੈ। ਇਹ ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਲਈ ਵੱਡਾ ਝਟਕਾ ਹੈ। ਦੱਸਣਯੋਗ ਹੈ ਕਿ ਰਾਸ਼ਟਰਪਤੀ ਚੋਣਾਂ ਵਿਚ ਸਾਬਕਾ ਰਾਸਟਰਪਤੀ ਟਰੰਪ ਨੇ ਹਾਰ ਕਬੂਲ ਨਹੀਂ ਕੀਤੀ ਸੀ। ਉਹ ਵਾਰ ਵਾਰ ਚੋਣਾਂ ਵਿਚ ਧੋਖਾਧੜੀ ਦਾ ਦੋਸ਼ ਲਗਾ ਰਹੇ ਸਨ। ਇਸ ਤੋਂ ਬਾਅਦ ਬੀਤੀ 6 ਜਨਵਰੀ ਨੂੰ ਟਰੰਪ ਦੇ ਸਮਰਥਕਾਂ ਨੇ ਕੈਪਿਟੋਲ ਹਿਲਸ ’ਤੇ ਹਿੰਸਾ ਕੀਤੀ ਸੀ। ਇਸ ਘਟਨਾ ਤੋਂ ਬਾਅਦ ਪ੍ਰਤੀਨਿਧੀ ਸਭਾ ਨੇ ਜਾਂਚ ਦੇ ਲਈ ਕਮਿਸ਼ਨ ਗਠਨ ਕਰਨ ਦਾ ਬਿਲ ਪਾਸ ਕਰ ਦਿੱਤਾ ਸੀ ਜੋ ਸੈਨੇਟ ਵਿਚ ਲਟਕਿਆ ਹੈ। ਇਸ ਬਿਲ ਦੇ ਪਾਸ ਹੋਣ ਦੇ ਲਈ ਸੈਨੇਟ ਵਿਚ ਰਿਪਬਲਿਕਨ ਪਾਰਟੀ ਦੇ ਘੱਟ ਤੋਂ ਘੱਟ ਦਸ ਮੈਂਬਰਾਂ ਦੇ ਸਮਰਥਨ ਦੀ ਜ਼ਰੂਰਤ ਹੈ। ਡੈਮਕੋਰੇਟਿਕ ਨੇਤਾਵਾਂ ਦੀ ਨਿੱਜੀ ਬੈਠਕ ਵਿਚ ਸੰਸਦ ਦੇ ਹੇਠਲੇ ਸਦਨ ਦੀ ਸਪੀਕਰ ਨੈਂਸੀ ਪੇਲੋਸੀ ਨੇ ਕਮੇਟੀ ਦੇ ਗਠਨ ਦੀ ਜਾਣਕਾਰੀ ਦਿੱਤੀ ਹੈ। ਇਸ ਨਵੀਂ ਕਮੇਟੀ ਵਿਚ ਜ਼ਿਆਦਾਤਰ ਮੈਂਬਰ ਡੈਮੋਕਰੇਟਿਕ ਦਲ ਦੇ ਹੀ ਹੋਣਗੇ। ਨਵੀਂ ਕਮੇਟੀ ਦੇ ਗਠਨ ਦਾ ਮਾਮਲਾ ਅਜਿਹੇ ਸਮੇਂ ਵਿਚ ਸਾਹਮਣੇ ਆਇਆ ਹੈ। ਜਦ ਸੈਨੇਟ ਵਿਚ ਰਿਪਬਲਿਕਿਨ ਮੈਂਬਰਾਂ ਨੇ ਜਾਂਚ ਕਮਿਸ਼ਨ ਦੇ ਬਿਲ ਵਿਚ ਅੜਿੱਕਾ ਪਾ ਦਿੱਤਾ ਹੈ।  

More from this section