25 ਜੁਲਾਈ ਤੱਕ ਜਾਰੀ ਹੋ ਸਕਦਾ ਹੈ ਹਰਿਆਣਾ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਦਾ ਨਤੀਜਾ

ਫ਼ੈਕ੍ਟ ਸਮਾਚਾਰ ਸੇਵਾ ਪੰਚਕੂਲਾ, ਜੁਲਾਈ 5

ਹਰਿਆਣਾ ਸਰਕਾਰ ਨੇ 12ਵੀਂ ਜਮਾਤ ਦੇ ਨਤੀਜੇ ਲਈ ਹਰਿਆਣਾ ਸਕੂਲ ਸਿੱਖਿਆ ਬੋਰਡ ਵੱਲੋਂ ਤਿਆਰ ਕੀਤੇ ਗਏ ਫਾਰਮੂਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਸ ਸਬੰਧੀ ਸਕੂਲ ਸਿੱਖਿਆ ਵਿਭਾਗ ਦੇ ਨਿਰਦੇਸ਼ਕ ਨੇ ਪੱਤਰ ਜਾਰੀ ਕਰ ਕੇ ਸਿੱਖਿਆ ਬੋਰਡ ਨੂੰ ਸੂਚਨਾ ਦੇ ਦਿੱਤੀ ਹੈ। ਹੁਣ 25 ਜੁਲਾਈ ਤੱਕ 12ਵੀਂ ਜਮਾਤ ਦਾ ਨਤੀਜਾ ਜਾਰੀ ਹੋ ਸਕਦਾ ਹੈ। ਹਰਿਆਣਾ ਸਕੂਲ ਸਿੱਖਿਆ ਬੋਰਡ ਵੱਲੋਂ ਤਿਆਰ ਕੀਤੇ ਗਏ ਫਾਰਮੂਲੇ ਤਹਿਤ 10ਵੀਂ ਜਮਾਤ ਦੇ ਅੰਕਾਂ ਦੇ ਆਧਾਰ ’ਤੇ 30 ਫ਼ੀਸਦ, 11ਵੀਂ ਜਮਾਤ ਦੇ ਅੰਕਾਂ ਦੇ ਆਧਾਰ ਉੱਤੇ 10 ਫ਼ੀਸਦ ਅਤੇ 12ਵੀਂ ਜਮਾਤ ਦੇ ਅੰਦਰੂਨੀ ਮੁਲਾਂਕਣ ਦੇ ਆਧਾਰ ਉੱਤੇ 60 ਫ਼ੀਸਦ ਨੰਬਰ ਦਿੱਤੇ ਜਾਣਗੇ। ਸਾਰੇ ਨੰਬਰਾਂ ਨੂੰ ਮਿਲਾ ਕੇ ਨਤੀਜਾ ਜਾਰੀ ਕੀਤਾ ਜਾਵੇਗਾ।

More from this section