ਵਿਦੇਸ਼

ਦੋ ਸਾਲ ਦੇ ਬੱਚੇ ਨੂੰ ਖੇਡਣ ਲਈ ਦਿਤਾ ਸਮਾਰਟ ਫ਼ੋਨ, 1.4 ਲੱਖ ਦਾ ਲੱਗਾ ਫ਼ਟਕਾ

ਫੈਕਟ ਸਮਾਚਾਰ ਸੇਵਾ
ਨਿਊਜਰਸੀ , ਜਨਵਰੀ 24

ਅੱਜ ਕੱਲ੍ਹ ਛੋਟੇ ਬੱਚਿਆਂ ਦੇ ਹੱਥਾਂ ਵਿੱਚ ਸਮਾਰਟਫ਼ੋਨ ਦੇਣਾ ਇੱਕ ਆਮ ਗੱਲ ਹੋ ਗਈ ਹੈ ਤਾਂ ਜੋ ਉਹ ਮਾਪਿਆਂ ਨੂੰ ਤੰਗ ਨਾ ਕਰਨ। ਹਾਲਾਂਕਿ ਅਮਰੀਕਾ ਦੇ ਨਿਊਜਰਸੀ ਵਿੱਚ ਰਹਿਣ ਵਾਲੇ ਇੱਕ ਭਾਰਤੀ ਜੋੜੇ ਨੂੰ ਇਹ ਤਰੀਕਾ ਮਹਿੰਗਾ ਪਿਆ। ਦਰਅਸਲ 22 ਮਹੀਨੇ ਦੇ ਬੱਚੇ ਨੇ ਮੰਮੀ ਦੇ ਫ਼ੋਨ ਤੋਂ 1.4 ਲੱਖ ਰੁਪਏ ਦਾ ਫਰਨੀਚਰ ਆਰਡਰ ਕਰ ਦਿਤਾ। ਉਸ ਸਮੇਂ ਪਤੀ-ਪਤਨੀ ਨੂੰ ਆਪਣੇ ਬੱਚੇ ਦੀਆਂ ਹਰਕਤਾਂ ਬਾਰੇ ਕੁਝ ਪਤਾ ਨਹੀਂ ਲੱਗਾ ਪਰ ਜਦੋਂ ਕਾਰ ਰਾਹੀਂ ਉਨ੍ਹਾਂ ਦੇ ਘਰ ਫਰਨੀਚਰ ਪਹੁੰਚਾਇਆ ਜਾਣ ਲੱਗਾ ਤਾਂ ਉਹ ਹੈਰਾਨ ਰਹਿ ਗਏ। 22 ਮਹੀਨਿਆਂ ਦਾ ਅਯਾਂਸ਼ ਅਮਰੀਕਾ ‘ਚ ਰਹਿਣ ਵਾਲੇ ਭਾਰਤੀ ਜੋੜੇ ਮਧੂ ਅਤੇ ਪ੍ਰਮੋਦ ਕੁਮਾਰ ਦਾ ਬੇਟਾ ਹੈ। ਅਯਾਂਸ਼ ਨੂੰ ਪੜ੍ਹਨਾ-ਲਿਖਣਾ ਨਹੀਂ ਆਉਂਦਾ ਪਰ ਉਸ ਨੂੰ ਆਨਲਾਈਨ ਸ਼ਾਪਿੰਗ ਦਾ ਪੂਰਾ ਗਿਆਨ ਹੈ।

22 ਮਹੀਨਿਆਂ ਦੇ ਅਯਾਂਸ਼ ਨੂੰ ਨਹੀਂ ਪਤਾ ਸੀ ਕਿ ਘਰ ਵਿੱਚ ਕਿਹੜੀਆਂ ਚੀਜ਼ਾਂ ਦੀ ਲੋੜ ਸੀ ਅਤੇ ਕਿਹੜੀਆਂ ਨਹੀਂ। ਉਸਦੀ ਮਾਂ ਦੇ ਮੋਬਾਈਲ ਫੋਨ ਵਿੱਚ ਅਸਲ ਵਿੱਚ ਕਾਰਟ ਵਿੱਚ ਬਹੁਤ ਸਾਰਾ ਫਰਨੀਚਰ ਜੋੜਿਆ ਗਿਆ ਸੀ ਅਤੇ ਅਯਾਂਸ਼ ਨੇ ਉਨ੍ਹਾਂ ਨੂੰ ਖੇਡ ਕੇ ਆਰਡਰ ਕਰ ਦਿੱਤਾ।

Facebook Page: https://www.facebook.com/factnewsnet

See videos:https://www.youtube.com/c/TheFACTNews/videos