ਹਰਿਆਣਾ

ਪ੍ਰੇਮੀ ਨਾਲ ਵਿਆਹ ਕਰਨ ਲਈ 16 ਸਾਲਾ ਧੀ ਨੇ ਕੀਤਾ ਮਾਂ ਦਾ ਕਤਲ

ਫ਼ੈਕ੍ਟ ਸਮਾਚਾਰ ਸੇਵਾ
ਫਰੀਦਾਬਾਦ ਅਗਸਤ 05
ਹਰਿਆਣਾ ਦੇ ਫਰੀਦਾਬਾਦ ਵਿਚ ਇਕ ਮਹਿਲਾ ਦੇ ਕਤਲ ਦੀ ਗੁੱਥੀ ਨੂੰ ਕ੍ਰਾਈਮ ਬਰਾਂਚ ਨੇ ਸੁਲਝਾ ਲਿਆ ਹੈ। ਦਰਅਸਲ ਪ੍ਰੇਮ ਪ੍ਰਸੰਗ ਦੇ ਚੱਲਦੇ ਧੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਸੀ। ਪੁਲਸ ਮੁਤਾਬਕ ਨਾਬਾਲਗ 16 ਸਾਲਾ ਕੁੜੀ ਆਪਣੇ ਪ੍ਰੇਮੀ ਨਾਲ ਵਿਆਹ ਕਰਨਾ ਚਾਹੁੰਦੀ ਸੀ ਪਰ ਮਾਂ ਇਸ ਤੋਂ ਖੁਸ਼ ਨਹੀਂ ਸੀ, ਜਿਸ ਦੀ ਵਜ੍ਹਾ ਤੋਂ ਧੀ ਨੇ ਮਾਂ ਦਾ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਫਰੀਦਾਬਾਦ ਪੁਲਸ ਨੇ ਦੱਸਿਆ ਕਿ ਧੀ ਨੇ ਵਿਆਹ ’ਚ ਰੋੜ੍ਹਾ ਬਣੀ 45 ਸਾਲਾ ਮਾਂ ਸੁਧਾ ਨੂੰ ਰਸਤੇ ’ਚੋਂ ਹਟਾਉਣ ਲਈ ਪ੍ਰੇਮੀ ਨਾਲ ਮਿਲ ਕੇ ਮਾਰਨ ਦੀ ਯੋਜਨਾ ਬਣਾਈ। ਯੋਜਨਾ ਮੁਤਾਬਕ ਧੀ ਨੇ ਮਾਂ ਦੀ ਕਤਲ ਕਰਨ ਤੋਂ ਪਹਿਲਾਂ ਰਾਤ ਨੂੰ ਨਿੰਬੂ ਪਾਣੀ ’ਚ ਮਾਂ ਨੂੰ ਨੀਂਦ ਦੀਆਂ ਗੋਲੀਆਂ ਦਿੱਤੀਆਂ ਅਤੇ ਫਿਰ ਪ੍ਰੇਮੀ ਨੇ ਵੀਡੀਓ ਕਾਲ ’ਤੇ ਕਤਲ ਕਰਨ ਦਾ ਤਰੀਕਾ ਦੱਸਿਆ। ਵੀਡੀਓ ਕਾਲ ’ਤੇ ਪ੍ਰੇਮੀ ਨੇ ਪਹਿਲਾਂ ਸਿਰਹਾਣੇ ਨਾਲ ਮੂੰਹ ਦਬਾਉਣ ਲਈ ਬੋਲਿਆ ਅਤੇ ਫਿਰ ਚੁੰਨੀ ਨਾਲ ਗਲ਼ ਘੁੱਟਣ ਲਈ ਕਿਹਾ। ਇਸ ਤਰ੍ਹਾਂ ਕੁੜੀ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ। ਓਧਰ ਪੁਲਸ ਕਮਿਸ਼ਨਰ ਓ. ਪੀ. ਸਿੰਘ ਦੇ ਦਿਸ਼ਾ-ਨਿਰਦੇਸ਼ ’ਤੇ ਕ੍ਰਾਈਮ ਬਰਾਂਚ ਡੀ. ਐੱਲ. ਐੱਫ. ਜੀ ਟੀਮ ਨੇ ਇਸ ਅੰਨ੍ਹੇ ਕਤਲ ਕੇਸ ਦਾ ਖ਼ੁਲਾਸਾ ਕਰਦੇ ਹੋਏ ਇਕ ਨਾਬਾਲਗ ਕੁੜੀ ਸਮੇਤ 2 ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਗਿ੍ਰਫ਼ਤਾਰ ਦੋਸ਼ੀਆਂ ਦੀ ਪਹਿਚਾਣ ਦੀਪਾਸ਼ੂ ਉਮਰ 18 ਸਾਲ ਪੁੱਤਰ ਲਵਕੇਸ਼ ਵਾਸੀ ਜ਼ਿਲ੍ਹਾ ਬੁਲੰਦਸ਼ਹਿਰ ਉੱਤਰ ਪ੍ਰਦੇਸ਼ ਅਤੇ ਇਕ ਨਾਬਾਲਗ ਕੁੜੀ ਉਮਰ 16 ਸਾਲ ਵਾਸੀ ਫਰੀਦਾਬਾਦ ਦੇ ਰੂਪ ਵਿਚ ਹੋਈ ਹੈ। ਫਰੀਦਾਬਾਦ ਦੇ ਉੜੀਆ ਕਾਲੋਨੀ ਡਬੂਆ ’ਚ ਰਹਿਣ ਵਾਲੇ ਵਿਸ਼ਾਲ ਨੇ 11 ਜੁਲਾਈ ਨੂੰ ਪੁਲਸ ’ਚ ਸ਼ਿਕਾਇਤ ਦਿੱਤੀ ਸੀ ਕਿ ਰਾਤ ਨੂੰ ਕਿਸੇ ਨੇ ਉਸ ਦੀ ਮਾਂ ਸੁਧਾ ਦਾ ਕਤਲ ਕਰ ਦਿੱਤਾ ਹੈ। ਇਸ ਕਤਲ ਕੇਸ ਨੂੰ ਥਾਣਾ ਡਬੂਆ ’ਚ ਦਰਜ ਕਰ ਕੇ ਮਾਮਲੇ ਦੀ ਜਾਂਚ ਕ੍ਰਾਈਮ ਬਰਾਂਚ ਡੀ. ਐੱਲ. ਐੱਫ. ਨੂੰ ਸੌਂਪ ਦਿੱਤੀ ਸੀ। ਕ੍ਰਾਈਮ ਬਰਾਂਚ ਨੇ ਮਾਮਲੇ ਨੂੰ ਜਲਦ ਸੁਲਝਾਉਣ ਲਈ ਇਕ ਟੀਮ ਗਠਿਤ ਕੀਤੀ ਅਤੇ ਜਾਂਚ ਸ਼ੁਰੂ ਕੀਤੀ। ਕ੍ਰਾਈਮ ਬਰਾਂਚ ਦੀ ਟੀਮ ਨੇ ਆਪਣੇ ਤਜਰਬੇ, ਤਕਨੀਕ ਅਤੇ ਸੂਤਰਾਂ ਦੇ ਜ਼ਰੀਏ ਕੇਸ ਦਾ ਖ਼ੁਲਾਸਾ ਕਰਦੇ ਹੋਏ ਦੋਸ਼ੀ ਦੀਪਾਂਸ਼ੂ ਨੂੰ 3 ਅਗਸਤ ਅਤੇ ਦੋਸ਼ੀ ਨਾਬਾਲਗ ਕੁੜੀ ਨੂੰ 4 ਅਗਸਤ ਨੂੰ ਗਿ੍ਰਫ਼ਤਾਰ ਕਰ ਲਿਆ। ਦੋਸ਼ੀ ਦੀਪਾਂਸ਼ੂ ਨੇ ਦੱਸਿਆ ਕਿ ਉਹ ਅਤੇ ਮਿ੍ਰਤਕ ਸੁਧਾ ਦੀ ਨਾਬਾਲਾਗ ਪੁੱਤਰੀ ਦੋਵੇਂ ਪਿਛਲੇ 2 ਸਾਲਾਂ ਤੋਂ ਪਿਆਰ ਕਰਦੇ ਸੀ ਅਤੇ ਵਿਆਹ ਕਰਨਾ ਚਾਹੁੰਦੇ ਸਨ ਪਰ ਮਿ੍ਰਤਕ ਸੁਧਾ ਉਨ੍ਹਾਂ ਦੇ ਰਿਸ਼ਤੇ ਖ਼ਿਲਾਫ਼ ਸੀ। ਇਸ ਕਾਰਨ ਦੋਹਾਂ ਨੇ ਮਿਲ ਕੇ ਸੁਧਾ ਨੂੰ ਮਾਰਨ ਦੀ ਯੋਜਨਾ ਬਣਾਈ। ਯੋਜਨਾ ਮੁਤਾਬਕ 10 ਜੁਲਾਈ ਨੂੰ ਦੀਪਾਂਸ਼ੂ ਨੀਂਦ ਦੀਆਂ ਗੋਲੀਆਂ ਲੈ ਕੇ ਆਇਆ ਅਤੇ ਆਪਣੀ ਪ੍ਰੇਮਿਕਾ ਨੂੰ ਦੇ ਦਿੱਤੀਆਂ। ਕ੍ਰਾਈਮ ਬਰਾਂਚ ਦੀ ਟੀਮ ਨੇ ਦੋਸ਼ੀਆਂ ਨੂੰ ਬੁੱਧਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਦੋਸ਼ੀ ਦੀਪਾਂਸ਼ੂ ਨੂੰ ਜੇਲ੍ਹ ਭੇਜ ਦਿੱਤਾ ਅਤੇ ਨਾਬਾਲਾਗ ਦੋਸ਼ੀ ਕੁੜੀ ਨੂੰ ਕਰਨਾਲ ਜੇਲ੍ਹ ’ਚ ਭੇਜਣ ਦਾ ਨਿਰਦੇਸ਼ ਦਿੱਤਾ।

More from this section