115 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਸੜਕ ਚਾਰ ਮਹੀਨਿਆ ਵਿੱਚ ਹੋਵੇਗੀ ਮੁਕੰਮਲ

ਫ਼ੈਕ੍ਟ ਸਮਾਚਾਰ ਸੇਵਾ ਬਟਾਲਾ  ਅਪ੍ਰੈਲ 25
ਕੈਬਨਿਟ ਮੰਤਰੀ  ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਬਟਾਲਾ ਵਾਸੀਆਂ ਨੂੰ ਇੱਕ ਹੋਰ ਵੱਡਾ ਤੋਹਫਾ ਦਿੱਤਾ ਹੈ।  ਬਾਜਵਾ ਦੇ ਯਤਨਾ ਸਦਕਾ ਹੁਣ ਬਹੁਤ ਜਲਦੀ ਸਿਟੀ ਰੋਡ ਪੁੱਲ ਤੋਂ ਬੈਂਕ ਕਲੋਨੀ ਦੇ ਰਸਤੇ ਬਾਈਪਾਸ ਤੱਕ ਹੰਸਲੀ ਨਾਲੇ ਦੇ ਨਾਲ-ਨਾਲ 18 ਫੁੱਟ ਚੌੜੀ ਸੜਕ ਬਣਨ ਜਾ ਰਹੀ ਹੈ, ਜਿਸ ਨਾਲ ਸ਼ਹਿਰ ਦੀ ਟਰੈਫਿਕ ਸਮੱਸਿਆ ਦਾ ਹੱਲ ਹੋ ਸਕੇਗਾ। ਇਸ ਸੜਕ ਦੇ ਨਿਰਮਾਣ ਦਾ ਨੀਂਹ ਪੱਥਰ ਕੈਬਨਿਟ ਮੰਤਰੀ  ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਰੱਖ ਦਿੱਤਾ ਗਿਆ ਹੈ ਅਤੇ ਇਸ ਪ੍ਰੋਜੈਕਟ ਉੱਪਰ ਰਾਜ ਸਰਕਾਰ ਵੱਲੋਂ 115 ਲੱਖ ਰੁਪਏ ਖਰਚ ਕੀਤੇ ਜਾਣਗੇ। ਨਵੀਂ ਬਣਨ ਵਾਲੀ ਇਸ ਸੜਕ ਦਾ ਨੀਂਹ ਪੱਥਰ ਰੱਖਦਿਆਂ ਕੈਬਨਿਟ ਮੰਤਰੀ  ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਹ ਸੜਕ ਸਿਟੀ ਰੋਡ ਪੁੱਲ ਤੋਂ ਜਲੰਧਰ-ਅੰਮ੍ਰਿਤਸਰ ਬਾਈਪਾਸ ਤੱਕ ਹੰਸਲੀ ਦੇ ਨਾਲ ਬਣੇਗੀ ਅਤੇ ਇਸ ਦੀ ਚੌੜਾਈ 18 ਫੁੱਟ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਬਟਾਲਾ ਸ਼ਹਿਰ ਦੀ ਟਰੈਫਿਕ ਸਮੱਸਿਆ ਦਾ ਕਾਫੀ ਹੱਦ ਤੱਕ ਹੱਲ ਹੋ ਜਾਵੇਗਾ ਅਤੇ ਸ਼ਹਿਰ ਦੀ ਟਰੈਫਿਕ ਗਾਂਧੀ ਚੌਂਕ ਦੀ ਬਜਾਏ ਸਿੱਧੇ ਇਸ ਰੋਡ ਰਾਹੀਂ ਬਾਹਰ ਨਿਕਲ ਸਕੇਗੀ। ਉਨ੍ਹਾਂ ਕਿਹਾ ਕਿ 4 ਮਹੀਨਿਆਂ ਵਿੱਚ ਇਸ ਪ੍ਰੋਜੈਕਟ ਦਾ ਕੰਮ ਮੁਕੰਮਲ ਹੋ ਜਾਵੇਗਾ। ਬਾਜਵਾ ਨੇ ਓਧਰ ਕਾਹਨੂੰਵਾਨ ਰੋਡ ਤੋਂ ਜਲੰਧਰ ਰੋਡ ਤੱਕ ਵੀ ਹੰਸਲੀ ਕਿਨਾਰੇ ਸੜਕ ਨੂੰ ਚੌੜਿਆਂ ਕਰਨ ਦਾ ਪ੍ਰੋਜੈਕਟ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਦੋਵੇਂ ਪ੍ਰੋਜੈਕਟ ਸ਼ਹਿਰ ਵਾਸੀਆਂ ਲਈ ਵੱਡੀ ਸਹੂਲਤ ਸਾਬਤ ਹੋਣਗੇ। ਇਸ ਮੌਕੇ ਉਨ੍ਹਾਂ ਨਾਲ ਨਗਰ ਨਿਗਮ ਬਟਾਲਾ ਦੇ ਮੇਅਰ  ਸੁਖਦੀਪ ਸਿੰਘ ਤੇਜਾ, ਸੀਨੀਅਰ ਡਿਪਟੀ ਮੇਅਰ  ਸੁਨੀਲ ਸਰੀਨ, ਚੇਅਰਮੈਨ ਨਗਰ ਸੁਧਾਰ ਟਰੱਸਟ  ਕਸਤੂਰੀ ਲਾਲ ਸੇਠ, ਐੱਸ.ਐੱਸ.ਪੀ. ਬਟਾਲਾ  ਰਛਪਾਲ ਸਿੰਘ, ਕਮਿਸ਼ਨਰ ਨਗਰ ਨਿਗਮ  ਬਲਵਿੰਦਰ ਸਿੰਘ, ਗੌਤਮ ਸੇਠ ਗੁੱਡੂ, ਰਾਜਾ ਗੁਰਬਖਸ ਸਿੰਘ, ਹਰਨੇਕ ਸਿੰਘ ਨੇਕੀ, ਬਲਵਿੰਦਰ ਸਿੰਘ ਬੋਪਾਰਾਏ ਸਮੇਤ ਸ਼ਹਿਰ ਦੇ ਮੋਹਤਬਰ ਹਾਜ਼ਰ ਸਨ।

More from this section