11 ਜੁਲਾਹੀ ਤੋਂ ਹੋ ਰਹੀ ਹੈ ਗੁਪਤ ਨਰਾਤਿਆਂ ਦੀ ਸ਼ੁਰੂਆਤ

ਫ਼ੈਕ੍ਟ ਸਮਾਚਾਰ ਸੇਵਾ
ਨਵੀ ਦਿੱਲੀ ਜੁਲਾਈ 09
ਹਿੰਦੂ ਧਰਮ ਵਿਚ ਨਰਾਤਿਆਂ ਦਾ ਵਿਸ਼ੇਸ਼ ਮਹੱਤਵ ਹੈ। ਸ਼ਾਸਤਰਾਂ ਮੁਤਾਬਕ ਸਾਲ ਵਿਚ ਚਾਰ ਵਾਰ ਨਰਾਤੇ ਆਉਂਦੇ ਹਨ। ਨਰਾਤਿਆਂ ਵਿਚ ਦੇਵੀ ਦੇ 9 ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਠੀਕ ਇਸ ਤਰ੍ਹਾਂ ਗੁਪਤ ਨਰਾਤਿਆਂ ਵਿਚ ਮਾਂ ਦੁਰਗਾ ਦੇ ਦਸ ਮਹਾਵਿਦਿਆਵਾਂ ਦੀ ਸਾਧਨਾ ਕੀਤੀ ਜਾਂਦੀ ਹੈ। ਗੁਪਤ ਨਰਾਤਿਆਂ ਦੌਰਾਨ ਭਗਤ ਤ੍ਰਿਪੁਰ ਭੈਰਵੀ, ਮਾਂ ਧੁਰਮਾਵਤੀ, ਮਾਂ ਬੰਗਲਾਮੁਖੀ, ਮਾਂ ਕਾਲੀ, ਤਾਰਾ ਦੇਵੀ, ਤ੍ਰਿਪਰਾ ਸੁੰਦਰੀ, ਮਾਤਾ ਭੁਵਨੇਸ਼ਵਰੀ, ਮਾਤਾ ਛਿੰਨਮਸਤਾ, ਮਾਤਾ ਮਾਤੰਗੀ ਅਤੇ ਕਮਲਾ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਪੂਜਾ ਨਾਲ ਵਿਅਕਤੀ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਹਾਡ਼ ਗੁਪਤ ਨਰਾਤਿਆਂ ਦੀ ਸ਼ੁਰੂਆਤ 11 ਜੁਲਾਹੀ ਤੋਂ ਹੋ ਰਹੀ ਹੈ। ਆਓ ਜਾਣਦੇ ਹਾਂ ਇਸ ਦੀ ਪੂਜਾ ਵਿਧੀ | ਸਭ ਤੋਂ ਪਹਿਲਾਂ ਅਸੀਂ ਪੂਜਾ ਦਾ ਸੰਕਲਪ ਲੈਂਦੇ ਹਾਂ। ਗੁਪਤ ਨਰਾਤਿਆਂ ਦੀ ਸ਼ੁਰੂਆਤ ਅਸੀਂ ਕਲਸ਼ ਸਥਾਪਨਾ ਨਾਲ ਕਰਦੇ ਹਾਂ। ਕਲਸ਼ ਸਥਾਪਨਾ ਉਪਰਾਂਤ ਮਾਂ ਦੁਰਗਾ ਦੀ ਸ੍ਰੀ ਰੂਪ ਲਾਲ ਰੰਗ ਦੀ ਪੀਡ਼ੀ ’ਤੇ ਸਜਾਉਂਦੇ ਹਾਂ। ਰੋਜ਼ਾਨਾ ਸਵੇਰੇ ਮਾਂ ਦੁਰਗਾ ਦੀ ਪੂਜਾ ਕਰਦੇ ਹਾਂ। ਅਸ਼ਟਮੀ ਜਾਂ ਨੌਮੀ ਨੂੰ ਅਸੀਂ 9 ਕੰਨਿਆਵਾਂ ਨੂੰ ਭੋਜਨਾ ਖੁਆ ਕੇ ਨਰਾਤਿਆਂ ਦੇ ਵਰਤ ਦਾ ਉਦਾਪਨ ਕਰਦੇ ਹਾਂ। ਪੂੁਜਾ ਲਈ ਸਾਨੂੰ ਸੱਤ ਤਰ੍ਹਾਂ ਦੇ ਅਨਾਜ, ਪਵਿੱਤਰ ਨਦੀ ਦੀ ਰੇਤ, ਪਾਨ, ਹਲਦੀ, ਸਿੱਕਾ, ਸੁਪਾਰੀ, ਚੰਦਨ, ਰੋਲੀ, ਰੱਖਿਆ, ਜੌਂ, ਕਲਸ਼ ਗੰਗਾਜਲ, ਮੌਲੀ, ਫੁੱਲ ਆਦਿ ਸਮੱਗਰ ਦੀ ਲੋਡ਼ ਪੈਂਦੀ ਹੈ। ਨਰਾਤਿਆਂ ਵਿਚ ਦੇਵੀ ਦੇ ਨੌਂ ਰੂਪ ਅਤੇ ਗੁਪਤ ਨਰਾਤਿਆਂ ਵਿਚ 10 ਪੂਜਾ ਕੀਤੀ ਜਾਂਦੀ ਹੈ। ਇਸ ਨਰਾਤਿਆਂ ਵਿਚ ਵਿਸ਼ੇਸ਼ਕਰ ਸ਼ਕਤੀ ਸਾਧਨਾ, ਤਾਂਤਰਿਕ ਕਿਰਿਆ, ਮੰਤਰਾਂ ਨੂੰ ਸਾਧਨਾ ਵਰਗੇ ਕਾਰਜ ਕੀਤੇ ਜਾਂਦੇ ਹਨ। ਇਸ ਨਰਾਤਿਆਂ ਵਿਚ ਦੇਵੀ ਭਗਵਤੀ ਦੇ ਭਗਤ ਸਖਤ ਨਿਯਮ ਦੇ ਨਾਲ ਪੂਜਾ ਅਰਚਨਾ ਕਰਦੇ ਹੈ। ਮੰਤਰਾਂ, ਤਾਂਤਰਿਕ ਕਿਰਿਆਵਾਂ ਅਤੇ ਸ਼ਕਤੀ ਸਾਧਨਾ ਦੀ ਮਦਦ ਨਾਲ ਲੋਕ ਦੁਰਲੱਭ ਸ਼ਕਤੀਆਂ ਅਰਜਿਤ ਕਰਨਾ ਚਾਹੁੰਦੇ ਹੋ।

More from this section