1000 ਕਰੋੜ ਦੇ ਕਰਜ਼ੇ ‘ਚ ਡੁੱਬਿਆ ਫਿਲਮ ਬਾਹੂਬਲੀ ਦਾ ਅਦਾਕਾਰ ਪ੍ਰਭਾਸ

ਫ਼ੈਕ੍ਟ ਸਮਾਚਾਰ ਸੇਵਾ ਮੁੰਬਈ , ਜੂਨ 22

ਸਾਊਥ ਸੁਪਰਸਟਾਰ ਪ੍ਰਭਾਸ ਦੀ ਪ੍ਰੋਡਕਸ਼ਨ ਕੰਪਨੀ ਨੂੰ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਪ੍ਰਭਾਸ ਲਗਭਗ 1000 ਕਰੋੜ ਦੇ ਕਰਜ਼ੇ ਵਿਚ ਡੁੱਬ ਗਿਆ ਹੈ। ਹਾਲਾਂਕਿ ਪ੍ਰਭਾਸ ਕਾਫ਼ੀ ਲਗਜ਼ਰੀ ਜ਼ਿੰਦਗੀ ਜਿਊਂਦਾ ਹੈ।

ਜਿਕਰਯੋਗ ਹੈ ਕਿ ਪ੍ਰਭਾਸ ਨੂੰ ਗੱਡੀਆਂ ਦਾ ਬਹੁਤ ਸ਼ੌਕ ਹੈ। ਇਸ ਲਈ ਉਸ ਦੇ ਘਰ ਦੇ ਬਾਹਰਲੇ ਏਰੀਆ ਵਿਚ ਬਹੁਤ ਮਹਿੰਗੀਆਂ ਗੱਡੀਆਂ ਦੇਖਣ ਨੂੰ ਮਿਲਦੀਆਂ ਹਨ। ਪ੍ਰਭਾਸ ਨੂੰ ਬੱਚਿਆਂ ਨਾਲ ਬਹੁਤ ਪਿਆਰ ਹੈ। ਅਜਿਹੇ ਵਿਚ ਜਦੋਂ ਵੀ ਕੋਈ ਬੱਚੇ ਫੈਨ ਉਨ੍ਹਾਂ ਦੇ ਘਰ ਆਉਂਦੇ ਹੈ ਤਾਂ ਉਹ ਕੁਝ ਸਮਾਂ ਕੱਢ ਕੇ ਬੱਚਿਆਂ ਨੂੰ ਜ਼ਰੂਰ ਮਿਲਦੇ ਹਨ। ਕੰਪਨੀ ਦੇ ਭਾਰੀ ਨੁਕਸਾਨ ਦੇ ਚੱਲਦਿਆਂ ਪ੍ਰਭਾਸ ਤੇ ਉਸ ਦੀ ਟੀਮ ਨੂੰ ਫ਼ਿਲਮ ‘ਰਾਧੇ ਸ਼ਿਆਮ’ ਤੋਂ ਕਾਫ਼ੀ ਉਮੀਦਾਂ ਹਨ।

ਪ੍ਰਭਾਸ ਦੀ ਕੰਪਨੀ ਯੂਵੀ ਕ੍ਰਿਏਸ਼ਨਜ਼ ਹੁਣ ਫ਼ਿਲਮ ‘ਰਾਧੇ ਸ਼ਿਆਮ’ ਲੈ ਕੇ ਆ ਰਹੀ ਹੈ। ਇਸ ਫ਼ਿਲਮ ਵਿਚ ਪ੍ਰਭਾਸ ਅਤੇ ਪੂਜਾ ਹੇਗੜੇ ਮੁੱਖ ਭੂਮਿਕਾਵਾਂ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ਵਿਚ ਪ੍ਰਭਾਸ ਲਵਰ ਬੁਆਏ ਦਾ ਕਿਰਦਾਰ ਨਿਭਾ ਰਹੇ ਹਨ। ਫ਼ਿਲਮ ਦਾ ਨਿਰਦੇਸ਼ਨ ਰਾਧਾ ਕ੍ਰਿਸ਼ਨ ਕੁਮਾਰ ਨੇ ਕੀਤਾ ਹੈ।

ਬਾਹੂਬਲੀ ਸਟਾਰ ਨੇ ਆਪਣੀ ਫ਼ਿਲਮ ‘ਬਾਹੂਬਲੀ : ਦਿ ਬਿਗਨਿੰਗ’ ਦੀ ਰਿਲੀਜ਼ਿੰਗ ਤੋਂ ਬਾਅਦ ਦਰਸ਼ਕਾਂ ਦੇ ਦਿਲਾਂ ‘ਚ ਆਪਣੀ ਜਗ੍ਹਾ ਬਣਾ ਲਈ ਸੀ ਤੇ ਫ਼ਿਲਮ ਦੇ ਦੂਜੇ ਭਾਗ ਨੇ ਹੋਰ ਜ਼ਿਆਦਾ ਪ੍ਰਸਿੱਧੀ ਤੇ ਸਟਾਰਡਮ ਹਾਸਲ ਕਰਵਾਉਣ ‘ਚ ਮਦਦਗਾਰ ਸਾਬਿਤ ਹੋਈ ਸੀ।

More from this section