ਪੰਜਾਬ

100 ਫੀਸਦੀ ਟੀਕਾਕਰਣ ਕਰਾਉਣ ਤੇ ਪਿੰਡ ਚੱਕ ਉਧਮ ਸਿੰਘ ਤੇ ਪੱਕੀ ਟਿੱਬੀ ਦੀ ਪੰਚਾਇਤਾਂ, ਡਿਪਟੀ ਕਮਿਸ਼ਨਰ ਵਲੋਂ ਸਨਮਾਨਿਤ

ਫ਼ੈਕ੍ਟ ਸਮਾਚਾਰ ਸੇਵਾ ਸ੍ਰੀ ਮੁਕਤਸਰ ਸਾਹਿਬ, ਜੂਨ 29

ਡਿਪਟੀ ਕਮਿਸ਼ਨਰ ਐਮ ਕੇ ਅਰਾਵਿੰਦ ਕੁਮਾਰ ਆਈ. ਏ. ਅੇਸ. ਦੀ ਸੁਯੋਗ ਅਗਵਾਈ ਹੇਠ ਪਿੰਡ ਚੱਕ ਉਧਮ ਸਿੰਘ , ਪੱਕੀ ਟਿੱਬੀ ਅਤੇਪਿੰਡ ਧੂਲਕੋਟ ਦੀ ਪੰਚਾਇਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਪਿੰਡ ਚੱਕ ਉਧਮ ਸਿੰਘ ਪੱਕੀ ਦੇ ਵਾਸੀ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ 100 ਫੀਸਦੀ ਵੈਕਸੀਨੇਸ਼ਨ ਕਰਵਾ ਚੁੱਕੇ ਹਨ।

ਡਿਪਟੀ ਕਮਿਸ਼ਨਰ ਐਮ ਕੇ ਅਰਾਵਿੰਦ ਕੁਮਾਰ ਪੰਚਾਇਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਦੇ

ਡਿਪਟੀ ਕਮਿਸ਼ਨਰ ਐਮ ਕੇ ਅਰਾਵਿੰਦ ਕੁਮਾਰ ਨੇ ਬੀਤੇ ਦਿਨੀ ਦੋਨਾਂ ਪਿੰਡਾਂ ਦੀ ਪੰਚਾਇਤਾਂ ਦੇ ਇਸ ਉਪਰਾਲੇ ਦੀ ਸ਼ਾਲਾਘਾ ਕੀਤੀ ਅਤੇ ਪੂਰੀ ਸਿਹਤ ਵਿਭਾਗ ਟੀਮ ਦਾ ਵੀ ਧੰਨਵਾਦ ਕੀਤਾ। ਉਨਾਂ ਦੱਸਿਆ ਕਿ ਇਨਾਂ ਪਿੰਡਾਂ ਵਿੱਚ ਗਰਭਵਤੀ ਇਸਤਰੀਆਂ ਨੂੰ ਛੱਡ ਕੇ 18 ਸਾਲ ਤੋਂ ਵੱਧ ਸਾਰਿਆ ਨੂੰ ਵੈਕਸੀਨ ਲੱਗ ਚੁੱਕੀ ਹੈ। ਉਨਾਂ ਕਿਹਾ ਕਿ ਚੱਕ ਉਧਮ ਸਿੰਘ ਤੇ ਪੱਕੀ ਟਿੱਬੀ ਪਿੰਡਵਾਸੀਆਂ ਵਾਂਗ ਹੀ ਸਾਰੇ ਨਾਗਰਿਕਾਂ ਦਾ ਫਰਜ ਹੈ ਕਿ ਉਹ ਵੈਕਸੀਨੇਸ਼ਨ ਕਰਵਾ ਕੇ ਇਸ ਮਹਾਂਮਾਰੀ ਦੀ ਜੰਗ ਵਿੱਚ ਆਪਣਾ ਯੋਗਦਾਨ ਪਾਉਣ। ਉਨਾਂ ਨੇ ਕਿਹਾ ਕਿ ਸੋਸ਼ਲ ਮੀਡੀਆਂ ਤੇ ਚਲ ਰਹੀਆਂ ਅਫਵਾਹਾਂ ਤੋਂ ਦੂਰ ਰਹਿਣ ਅਤੇ ਵੱਧ ਤੋਂ ਵੱਧ ਵੈਕਸੀਨ ਲਗਾਉਣ। ਉਨਾਂ ਕਿਹਾ ਕਿ ਕੋਵਿਡ ਦੀ ਤੀਜੀ ਲਹਿਰ ਤੋਂ ਬਚਣ ਲਈ ਥ੍ਰੀ ਸਟੇਟ ਸੈਟਟਰਜੀ ਨੂੰ ਅਪਣਾ ਰਹੇ ਹਾਂ ਅਤੇ ਜੇਕਰ ਕੋਈ ਪਾਜੀਟਿਵ ਕੇਸ ਆ ਜਾਂਦਾ ਹੈ ਤਾਂ ਉਸ ਨੂੰ ਟਰੇਸ ਕਰਕੇ ਜਲਦ ਤੋਂ ਜਲਦ ਸੈਂਪਲਿੰਗ ਕੀਤੀ ਜਾਵੇ ਤਾਂ ਹੀ ਕੋਰੋਨਾ ਮਹਾਮਾਰੀ ਤੋਂ ਠੱਲ ਪਾ ਸਕਦੇ ਹਾਂ।

ਉਨਾਂ ਨੇ ਲੋਕਾਂ ਨੂੰ ਪੂਰਜੋਰ ਅਪੀਲ ਕਰਦਿਆ ਕਿਹਾ ਕਿ ਸਾਨੂੰ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਮਾਸਕ ਪਹਿਣਨਾ ਚਾਹੀਦਾ ਹੈ ਅਤੇ ਘਰ ਜਾ ਕੇ ਸਾਨੂੰ ਹੱਥ ਸਾਬੁਣ ਜਾਂ ਸੈਨੀਟਾਜੀਰ ਨਾਲ ਸਾਫ ਕਰਨੇ ਚਾਹੀਦੇ ਹਨ ਤਾਂ ਹੀ ਅਸੀਂ ਕਰੋਨਾਂ ਨੂੰ ਮਾਤ ਪਾ ਸਕਾਂਗੇ। ਇਸ ਮੌਕੇ ਤੇ ਵੰਦਨਾ ਕੰਬੋਜ ਨੋਡਲ ਅਫਸਰ ਵੈਕਸੀਨੇਸ਼ਨ ਆਲਮਵਾਲਾ, ਸਿਵਲ ਸਿਰਜਨ ਰੰਜੂ ਸਿੰਗਲਾ ਆਦਿ ਹਾਜਰ ਸਨ।

 

More from this section