ਦੇਸ਼

10 ਸੂਬਿਆਂ ਵਿਚ “ਬਲੈਕ ਫੰਗਸ” ਨੇ ਮਚਾਇਆ ਕਹਿਰ

ਫ਼ੈਕ੍ਟ ਸੇਵਾ ਸਰਵਿਸ
ਨਵੀਂ ਦਿੱਲੀ ,ਮਈ 25
ਦੇਸ਼ ਦੇ ਵਿਚ “ਬਲੈਕ ਫੰਗਸ”  ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ | ਹੁਣ ਤੱਕ 18 ਸੂਬਿਆਂ ਵਿਚ ਬਲੈਕ ਫੰਗਸ ਦੇ ਕੁੱਲ 5424 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚ ਸਭ ਤੋਂ ਜ਼ਿਆਦਾ ਮਾਮਲੇ ਗੁਜਰਾਤ ਅਤੇ ਮਹਾਰਾਸ਼ਟਰ ‘ਤੋਂ ਹਨ। ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਸੋਮਵਾਰ ਨੂੰ ਦੱਸਿਆ ਕਿ ਏਫੋਟੇਰਿਸਿਨ-ਬੀ ਇੰਜੈਕਸ਼ਨ ਦੀਆਂ 9 ਲੱਖ ਖ਼ੁਰਾਕਾਂ ਕੇਂਦਰ ਸਰਕਾਰ ਨੇ ਬਲੈਕ ਫੰਗਸ ਦਾ ਇਲਾਜ ਕਰਨ ਲਈ ਮੰਗਵਾਈਆਂ ਹਨ। ਇਨ੍ਹਾਂ ’ਚੋਂ 50 ਹਜ਼ਾਰ ਖ਼ੁਰਾਕਾਂ ਆ ਚੁੱਕੀਆਂ ਹਨ ਅਤੇ 3 ਲੱਖ ਵਾਧੂ ਖ਼ੁਰਾਕਾਂ ਅਗਲੇ 7 ਦਿਨਾਂ ਤੱਕ ਆ ਜਾਣਗੀਆਂ। ਦੱਸਣਯੋਗ ਹੈ ਕਿ ਏਫੋਟੇਰਿਸਿਨ-ਬੀ ਇੰਜੈਕਸ਼ਨ ਇਸ ਬੀਮਾਰੀ ਲਈ ਕਾਰਗਰ ਹੈ।ਕੋਵਿਡ-19 ’ਤੇ ਬਣੇ ਮੰਤਰੀਆਂ ਦੇ ਸਮੂਹ ਦੀ 27ਵੀਂ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਹਰਸ਼ਵਰਧਨ ਨੇ ਕਿਹਾ ਗੁਜਰਾਤ ਵਿਚ ਬਲੈਕ ਫੰਗਸ ਦੇ 2165 , ਮਹਾਰਾਸ਼ਟਰ ਵਿਚ 1188, ਉੱਤਰ ਪ੍ਰਦੇਸ਼ ’ਚ 663, ਮੱਧ ਪ੍ਰਦੇਸ਼ ’ਚ 590, ਹਰਿਆਣਾ ’ਚ 339 ਅਤੇ ਆਂਧਰਾ ਪ੍ਰਦੇਸ਼ ਵਿਚ 248 ਲੋਕਾਂ ਦੇ ਬਲੈਕ ਫੰਗਸ ਹੋਣ ਦੇ ਮਾਮਲੇ ਸਾਹਮਣੇ ਆਏ ਹਨ| ਹਰਸ਼ਵਰਧਨ ਨੇ ਦੱਸਿਆ ਕਿ 5424 ਮਾਮਲਿਆਂ ’ਚ 4556 ਮਰੀਜ਼ ਪਹਿਲਾਂ ’ਚ ਕੋਰੋਨਾ ਵਾਇਰਸ ਤੋਂ ਪੀੜਤ ਹੋਏ ਸਨ, ਜਦਕਿ 875 ਮਰੀਜ਼ ਅਜਿਹੇ ਹਨ ਜਿਨ੍ਹਾਂ ਨੇ ਕੋਵਿਡ-19 ਦੀ ਬੀਮਾਰੀ ਨਹੀਂ ਹੋਈ ਸੀ। ਮੰਤਰੀ ਨੇ ਦੱਸਿਆ ਕਿ ਹੁਣ ਤੱਕ ਦੇਸ਼ ਦੇ 10 ਸੂਬੇ “ਬਲੈਕ ਫੰਗਸ” ਨੂੰ ਮਹਾਮਾਰੀ ਐਕਟ ਤਹਿਤ ਨੋਟੀਫਾਈਡ ਬੀਮਾਰੀ ਐਲਾਨ ਕਰ ਚੁੱਕੇ ਹਨ।