View in English:
April 19, 2024 1:45 am

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਹਿਜਾਬ ਨੂੰ ਲੈ ਕੇ ਕੀਤਾ ਵਿਵਾਦਿਤ ਟਵੀਟ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਅਕਤੂਬਰ 13

ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਹਿਜਾਬ ਨੂੰ ਲੈ ਕੇ ਵਿਵਾਦਿਤ ਟਵੀਟ ਕੀਤਾ ਹੈ। ਉਨਾਂ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਲਿਖਿਆ ਕਿ ਜਿੰਨਾ ਮਰਦਾਂ ਦਾ ਔਰਤਾਂ ਨੂੰ ਦੇਖ ਕੇ ਮਨ ਮਚਲਦਾ ਸੀ , ਉਨ੍ਹਾਂ ਨੇ ਹੀ ਔਰਤਾਂ ਨੂੰ ਹਿਜਾਬ ਪਹਿਨਣ ਲਈ ਮਜਬੂਰ ਕੀਤਾ। ਲੋੜ ਤਾਂ ਆਪਣੇ ਮਨ ਨੂੰ ਮਜ਼ਬੂਤ ​​ਕਰਨ ਦੀ ਸੀ। ਪਰ ਸਜ਼ਾ ਔਰਤਾਂ ਨੂੰ ਦੇ ਦਿੱਤੀ ਗਈ , ਉਨ੍ਹਾਂ ਨੂੰ ਸਿਰ ਤੋਂ ਲੈ ਲੈ ਪੈਰਾਂ ਤੱਕ ਢੱਕ ਦਿੱਤਾ ਗਿਆ। ਇਹ ਸਰਾਸਰ ਬੇਇਨਸਾਫ਼ੀ ਹੈ। ਮਰਦਾਂ ਨੂੰ ਆਪਣਾ ਮਨ ਮਜ਼ਬੂਤ ​​ਕਰਨਾ ਚਾਹੀਦਾ ਹੈ ਅਤੇ ਔਰਤਾਂ ਨੂੰ ਹਿਜਾਬ ਤੋਂ ਮੁਕਤ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *

View in English