View in English:
April 20, 2024 12:07 pm

ਹਰਿਆਣਾ ਦੀ ਮੰਜੂ ਨੈਨ ਬਣੀ ਦੇਸ਼ ਦੀ ਪਹਿਲੀ ਮਹਿਲਾ ਸੋਲਜ਼ਰ ਸਕਾਈਡਾਈਵਰ, 10,000 ਫੁੱਟ ਦੀ ਉਚਾਈ ਤੋਂ ਮਾਰੀ ਛਾਲ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਨਵੰਬਰ 21

ਹਰਿਆਣਾ ਦੀਆਂ ਧੀਆਂ ਨੇ ਇਤਿਹਾਸ ਵਿੱਚ ਇੱਕ ਹੋਰ ਪੰਨਾ ਜੋੜ ਦਿੱਤਾ ਹੈ। ਪਿੰਡ ਧਮਤਾਨ ਸਾਹਿਬ ਦੀ ਰਹਿਣ ਵਾਲੀ ਮੰਜੂ ਨੈਨ ਦੇਸ਼ ਦੀ ਪਹਿਲੀ ਮਹਿਲਾ ਸੋਲਜ਼ਰ ਸਕਾਈਡਾਈਵਰ ਬਣ ਗਈ ਹੈ। ਮੰਜੂ ਫੌਜ ਦੀ ਪੂਰਬੀ ਕਮਾਂਡ ਵਿੱਚ ਲਾਂਸ ਨਾਇਕ ਹੈ।

ਜੀਂਦ ਦੇ ਚੌਧਰੀ ਭਰਤ ਸਿੰਘ ਮੈਮੋਰੀਅਲ ਸਪੋਰਟਸ ਸਕੂਲ ਨਿਦਾਨੀ ਤੋਂ ਪੜ੍ਹੀ ਮੰਜੂ ਕਬੱਡੀ ਦੀ ਖਿਡਾਰਨ ਰਹੀ ਹੈ। ਲਾਂਸ ਨਾਇਕ ਮੰਜੂ ਨੇ 10 ਹਜ਼ਾਰ ਸਕਾਈ ਫੁੱਟ ਦੀ ਉਚਾਈ ਤੋਂ ਛਾਲ ਮਾਰੀ ਹੈ। ਇਸ ਦਾ ਵੀਡੀਓ ਭਾਰਤੀ ਫੌਜ ਦੀ ਪੂਰਬੀ ਕਮਾਂਡ ਨੇ ਜਾਰੀ ਕੀਤਾ ਹੈ। ਉਸ ਨੇ ALH ਧਰੁਵ ਹੈਲੀਕਾਪਟਰ ਤੋਂ ਛਾਲ ਮਾਰੀ ਹੈ। ਉਨ੍ਹਾਂ ਦਾ 27 ਨਵੰਬਰ ਨੂੰ ਸਪੋਰਟਸ ਸਕੂਲ ਨਿਡਾਣੀ ਵਿਖੇ ਸਨਮਾਨ ਕੀਤਾ ਜਾਵੇਗਾ।

Leave a Reply

Your email address will not be published. Required fields are marked *

View in English