View in English:
April 25, 2024 12:53 pm

ਸੁਸ਼ਾਂਤ ਸਿੰਘ ਰਾਜਪੂਤ ਦੀ ਬਰਸੀ ‘ਤੇ ਭੈਣ ਸ਼ਵੇਤਾ ਨੇ ਸ਼ੇਅਰ ਕੀਤੀਆਂ ਤਸਵੀਰਾਂ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਜੂਨ 14

ਬਾਲੀਵੁੱਡ ਸਟਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਬਹੁਤ ਘੱਟ ਸਮੇਂ ‘ਚ ਇੰਡਸਟਰੀ ‘ਚ ਆਪਣੀ ਪਛਾਣ ਬਣਾ ਲਈ ਸੀ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਛੋਟੇ ਪਰਦੇ ‘ਤੇ ਕੀਤੀ ਸੀ। ਫਿਲਮੀ ਦੁਨੀਆ ‘ਚ ਕਦਮ ਰੱਖ ਕੇ ਆਪਣੀ ਜਗ੍ਹਾ ਬਣਾਉਣਾ ਸੌਖਾ ਨਹੀਂ ਹੁੰਦਾ ਪਰ ਸੁਸ਼ਾਂਤ ਨੇ ਆਪਣੀ ਮਿਹਨਤ ਦੇ ਦਮ ‘ਤੇ ਸਾਰਿਆਂ ਦਾ ਦਿਲ ਜਿੱਤ ਲਿਆ ਸੀ। ਸੁਸ਼ਾਂਤ ਇਸ ਦੁਨੀਆ ‘ਚ ਨਹੀਂ ਹਨ ਪਰ ਉਨ੍ਹਾਂ ਦੇ ਪ੍ਰਸ਼ੰਸਕ ਵਿਸ਼ਵਾਸ ਨਹੀਂ ਕਰ ਰਹੇ ਕਿ ਉਹ ਨਹੀਂ ਰਹੇ। ਸੁਸ਼ਾਂਤ ਸਿੰਘ ਰਾਜਪੂਤ 14 ਜੂਨ 2020 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੀ। ਉਸ ਦੀ ਮੌਤ ਦਾ ਭੇਤ ਅੱਜ ਤਕ ਸੁਲਝਿਆ ਨਹੀਂ ਹੈ। ਸੁਸ਼ਾਂਤ ਦਾ ਪਰਿਵਾਰ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਅੱਜ ਵੀ ਸੋਸ਼ਲ ਮੀਡੀਆ ‘ਤੇ ਇਨਸਾਫ ਦੀ ਮੰਗ ਕਰਦੇ ਹਨ।

ਅੱਜ ਸੁਸ਼ਾਂਤ ਸਿੰਘ ਰਾਜਪੂਤ ਦੀ ਬਰਸੀ ਹੈ। ਉਸ ਦੀ ਮੌਤ ਨੂੰ 3 ਸਾਲ ਹੋ ਗਏ ਹਨ। ਇਸ ਮੌਕੇ ਸੁਸ਼ਾਂਤ ਦੀ ਭੈਣ ਕੀਰਤੀ ਨੇ ਆਪਣੇ ਭਰਾ ਨੂੰ ਯਾਦ ਕੀਤਾ। Kirti ਨੇ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਕੀਰਤੀ ਨੇ ਆਪਣੇ ਭਰਾ ਦੀ ਬਰਸੀ ‘ਤੇ ਆਪਣੇ ਇੰਸਟਾਗ੍ਰਾਮ ‘ਤੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਉਸ ਨੇ ਆਪਣੇ ਬੱਚਿਆਂ ਨਾਲ ਸੁਸ਼ਾਂਤ ਦੀ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਸੁਸ਼ਾਂਤ ਦੋਹਾਂ ਬੱਚਿਆਂ ਨਾਲ ਲੇਟਿਆ ਪੋਜ਼ ਦੇ ਰਿਹਾ ਹੈ। ਸੁਸ਼ਾਂਤ ਪੂਰੇ ਮਸਤੀ ਦੇ ਮੂਡ ‘ਚ ਨਜ਼ਰ ਆ ਰਿਹਾ ਹੈ।

ਉਸ ਦੀ ਭੈਣ ਸ਼ਵੇਤਾ ਨੇ ਇਸ ਫੋਟੋ ਨੂੰ ਸ਼ੇਅਰ ਕਰਨ ਦੇ ਨਾਲ ਇਕ ਖਾਸ ਕੈਪਸ਼ਨ ਵੀ ਲਿਖੀ ਹੈ। ਉਨ੍ਹਾਂ ਲਿਖਿਆ, ‘ਲਵ ਯੂ ਬਾਈ, ਤੁਹਾਡੀ ਇੰਟੈਲੀਜੈਂਸ ਨੂੰ ਸਲਾਮ। ਮੈਂ ਤੁਹਾਨੂੰ ਹਰ ਪਲ ਯਾਦ ਕਰਦੀ ਹਾਂ ਪਰ ਮੈਂ ਜਾਣਦੀ ਹਾਂ ਕਿ ਤੁਸੀਂ ਹੁਣ ਮੇਰਾ ਹਿੱਸਾ ਹੋ… । ਹੈਸ਼ਟੈਗ ਸੁਸ਼ਾਂਤ ਇਜ਼ ਅਲਾਈਵ।

Leave a Reply

Your email address will not be published. Required fields are marked *

View in English