View in English:
March 29, 2024 6:15 pm

ਸਿੰਗਲ ਯੂਜ਼ ਪਲਾਸਟਿਕ ’ਚ ਪੈਕ ਨਹੀਂ ਹੋਵੇਗਾ ਕੇਦਾਰਨਾਥ ਦਾ ਪ੍ਰਸ਼ਾਦ

ਫੈਕਟ ਸਮਾਚਾਰ ਸੇਵਾ

ਰੁਦਰਪ੍ਰਯਾਗ , ਦਸੰਬਰ 5

ਕੇਦਾਰਨਾਥ ਧਾਮ ’ਚ ਸ਼੍ਰੀ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਵੱਲੋਂ ਉਪਲਬਧ ਕਰਵਾਏ ਜਾਣ ਵਾਲੇ ਪ੍ਰਸ਼ਾਦ ਦੀ ਸਿੰਗਲ ਯੂਜ਼ ਪਲਾਸਟਿਕ ’ਚ ਪੈਕਿੰਗ ’ਤੇ ਪ੍ਰਸ਼ਾਸਨ ਨੇ ਪਾਬੰਦੀ ਲਗਾ ਦਿੱਤੀ ਹੈ। ਇਸੇ ਤਹਿਤ ਡੀਸੀ ਨੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਨੂੰ 15 ਦਸੰਬਰ ਤਕ ਪੈਕਿੰਗ ਦੀ ਡਿਜ਼ਾਈਨਿੰਗ ਤੇ ਸੈਂਪਲ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਪ੍ਰਸ਼ਾਦ ਦੇ ਲੱਡੂ ਤਿਆਰ ਕਰਨ ਲਈ ਚੌਲਾਈ ਦਾ ਸਟਾਕ ਵਧਾਉਣ ਲਈ ਵੀ ਕਿਹਾ ਹੈ।

ਪ੍ਰਸ਼ਾਸਨ ਅਗਲੇ ਸਾਲ ਦੀ ਕੇਦਾਰਨਾਥ ਯਾਤਰਾ ਦੀਆਂ ਤਿਆਰੀਆਂ ’ਚ ਹੁਣੇ ਤੋਂ ਜੁਟ ਗਿਆ ਹੈ। ਕੁਲੈਕਟ੍ਰੇਟ ’ਚ ਹੋਈ ਵਨ ਡਿਸਟ੍ਰਿਕਟ ਵਨ ਪ੍ਰੋਡਕਟ ਦੀ ਬੈਠਕ ’ਚ ਡੀਸੀ ਰੁਦਰਪ੍ਰਯਾਗ ਮਯੂਰ ਦੀਕਸ਼ਤ ਨੇ ਕਿਹਾ ਕਿ ਕੇਦਾਰਨਾਥ ਧਾਮ ਦਾ ਪ੍ਰਸ਼ਾਦ ਤਿਆਰ ਕਰਨ ’ਚ ਗੁਣਵੱਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਸਕੱਤਰ ਐੱਚਸੀ ਹਟਵਾਲ ਨੂੰ ਪ੍ਰਸ਼ਾਦ ਦੀ ਪੈਕੇਜਿੰਗ ਲਈ ਡੱਬੇ ਦਾ ਡਿਜ਼ਾਈਨ ਇੱਥੋ ਜਿਹਾ ਰੱਖਣ ਦੇ ਨਿਰਦੇਸ਼ ਵੀ ਦਿੱਤੇ।

Leave a Reply

Your email address will not be published. Required fields are marked *

View in English