View in English:
March 29, 2024 7:52 pm

ਸਿਰ ਦੀ ਖੁਜਲੀ ਤੋਂ ਹੋ ਪਰੇਸ਼ਾਨ ਤਾਂ ਬਸ ਕਰੋ ਇਹ ਉਪਾਅ

ਜਸਵਿੰਦਰ ਕੌਰ

ਅਕਤੂਬਰ 31

ਕੀ ਤੁਸੀਂ ਸਿਰ ਦੀ ਖੁਜਲੀ ਤੋਂ ਪਰੇਸ਼ਾਨ ਹੋ ? ਕੀ ਇਹ ਤੁਹਾਨੂੰ ਸਭ ਦੇ ਸਾਹਮਣੇ ਸ਼ਰਮਿੰਦਾ ਕਰਦੀ ਹੈ? ਜੇਕਰ ਜਵਾਬ ਹਾਂ ਵਿੱਚ ਹੈ, ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਸਿਰ ਦੀ ਖੁਜਲੀ ਨੂੰ ਦੂਰ ਕਰਨ ਲਈ ਕੁਝ ਉਪਾਅ ਅਪਣਾਓ। ਡੈਂਡਰਫ ਅਤੇ ਜੂਆਂ ਤੋਂ ਇਲਾਵਾ ਅਜਿਹੇ ਕਈ ਕਾਰਨ ਹਨ, ਜਿਸ ਕਾਰਨ ਵਿਅਕਤੀ ਨੂੰ ਖੋਪੜੀ ਵਿਚ ਖਾਰਸ਼ ਮਹਿਸੂਸ ਹੁੰਦੀ ਹੈ। ਪਰ ਤੁਹਾਡੇ ਸਿਰ ਦਾ ਵਾਰ-ਵਾਰ ਖੁਰਕਣਾ ਤੁਹਾਨੂੰ ਪਰੇਸ਼ਾਨ ਕਰ ਸਕਦਾ ਹੈ। ਆਓ ਤੁਹਾਨੂੰ ਕੁਝ ਅਜਿਹੇ ਉਪਾਅ ਬਾਰੇ ਦੱਸਦੇ ਹਾਂ, ਜੋ ਸਿਰ ਦੀ ਖੁਜਲੀ ਦੀ ਸਮੱਸਿਆ ਨੂੰ ਦੂਰ ਕਰਨ ਵਿਚ ਮਦਦਗਾਰ ਸਾਬਤ ਹੋ ਸਕਦੇ ਹਨ।

ਆਰਗੈਨਿਕ ਨਾਰੀਅਲ ਤੇਲ ਦੀ ਕਰੋ ਵਰਤੋਂ

ਆਰਗੈਨਿਕ ਨਾਰੀਅਲ ਤੇਲ ਵਿੱਚ ਲੌਰਿਕ ਐਸਿਡ ਹੁੰਦਾ ਹੈ, ਜਿਸ ਵਿੱਚ ਐਂਟੀ-ਮਾਈਕ੍ਰੋਬਾਇਲ ਗੁਣ ਹੁੰਦੇ ਹਨ। ਲੌਰਿਕ ਐਸਿਡ ਤੁਹਾਡੀ ਖਾਰਸ਼ ਵਾਲੀ ਖੋਪੜੀ ਦੇ ਇਲਾਜ ਵਿੱਚ ਮਦਦਗਾਰ ਹੁੰਦਾ ਹੈ। ਨਾਰੀਅਲ ਤੇਲ ਐਗਜ਼ੀਮਾ ਦੇ ਕਾਰਨ ਸਿਰ ਦੀ ਖੁਜਲੀ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਇਹ ਸਿਰ ਦੀਆਂ ਜੂੰਆਂ ਨਾਲ ਨਜਿੱਠਣ ਵਿਚ ਵੀ ਮਦਦਗਾਰ ਹੈ।

ਸ਼ਿਕਾਕਾਈ ਵਾਲਾਂ ਲਈ ਹੁੰਦੀ ਹੈ ਫਾਇਦੇਮੰਦ

ਸ਼ਿਕਾਕਾਈ ਵਾਲਾਂ ਲਈ ਬਹੁਤ ਵਧੀਆ ਮੰਨੀ ਜਾਂਦੀ ਹੈ। ਇਹ ਡੈਂਡਰਫ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਵਾਲਾਂ ਦੇ ਰੋਮਾਂ ਨੂੰ ਮਜ਼ਬੂਤ ​​ਬਣਾਉਂਦੀ ਹੈ। ਸਿਰ ਦੀ ਖਾਰਸ਼ ਤੋਂ ਛੁਟਕਾਰਾ ਪਾਉਣ ਲਈ ਇਹ ਇਕ ਵਧੀਆ ਉਪਾਅ ਹੈ। ਸ਼ਿਕਾਕਾਈ ਪਾਊਡਰ ‘ਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਪੇਸਟ ਬਣਾ ਲਓ। ਹੁਣ ਇਸ ਨੂੰ ਆਪਣੇ ਸਕੈਲਪ ‘ਤੇ ਲਗਾਓ। ਇਹ ਇੱਕ ਵਧੀਆ ਕੰਡੀਸ਼ਨਰ ਵਜੋਂ ਵੀ ਕੰਮ ਕਰਦੀ ਹੈ ਅਤੇ ਖੁਜਲੀ ਅਤੇ ਡੈਂਡਰਫ ਨੂੰ ਘਟਾ ਸਕਦੀ ਹੈ।

ਪੁਦੀਨੇ ਦਾ ਤੇਲ ਹੁੰਦਾ ਹੈ ਅਸਰਦਾਰ

ਪੁਦੀਨੇ ਦਾ ਤੇਲ ਡੈਂਡਰਫ ਨੂੰ ਘਟਾਉਣ ਅਤੇ ਖੁਜਲੀ ਨੂੰ ਸ਼ਾਂਤ ਕਰਨ ਲਈ ਪ੍ਰਭਾਵਸ਼ਾਲੀ ਹੈ। ਤੁਸੀਂ ਇਸ ਨੂੰ ਕਿਸੇ ਵੀ ਹੋਰ ਆਇਲ ਜਿਵੇਂ ਕਿ ਜੈਤੂਨ ਦਾ ਤੇਲ ਜਾਂ ਨਾਰੀਅਲ ਤੇਲ ਨਾਲ ਮਿਲਾ ਸਕਦੇ ਹੋ ਅਤੇ ਇਸ ਨੂੰ ਸਿਰ ਦੀ ਚਮੜੀ ‘ਤੇ ਲਗਾ ਸਕਦੇ ਹੋ। ਹਲਕੇ ਹੱਥਾਂ ਨਾਲ ਖੋਪੜੀ ਦੀ ਮਾਲਿਸ਼ ਕਰੋ ਅਤੇ ਕੁਝ ਦੇਰ ਲਈ ਛੱਡ ਦਿਓ। ਹੁਣ ਆਪਣੇ ਵਾਲਾਂ ਨੂੰ ਸ਼ੈਂਪੂ ਕਰੋ।

ਅਖਰੋਟ ਨਾਲ ਦੂਰ ਕਰੋ ਖਾਰਸ਼

ਜੇਕਰ ਤੁਹਾਨੂੰ ਸਿਰ ਦੀ ਖੁਜਲੀ ਦੀ ਸਮੱਸਿਆ ਹੈ ਤਾਂ ਤੁਸੀਂ ਅਖਰੋਟ ਦੀਆਂ ਪੱਤੀਆਂ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਤੁਸੀਂ ਅਖਰੋਟ ਦੀਆਂ ਪੱਤੀਆਂ ਨੂੰ ਘੱਟ ਸੇਕ ‘ਤੇ 15-20 ਮਿੰਟ ਤੱਕ ਉਬਾਲੋ। ਹੁਣ ਪੱਤਿਆਂ ਨੂੰ ਛਾਣ ਲਓ ਅਤੇ ਇਸ ਪਾਣੀ ਨੂੰ ਆਪਣੀ ਸਿਰ ਦੀ ਚਮੜੀ ‘ਤੇ ਲਗਾਓ ਜਾਂ ਨਹਾਉਣ ਵਾਲੇ ਪਾਣੀ ਵਿਚ ਮਿਲਾਓ। ਅਖਰੋਟ ਦੀਆਂ ਪੱਤੀਆਂ ਦੇ ਪਾਣੀ ਨਾਲ ਵਾਲਾਂ ਅਤੇ ਸਿਰ ਦੀ ਖੁਜਲੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

ਆਂਵਲੇ ਨਾਲ ਸਕੈਲਪ ਨੂੰ ਰਾਹਤ ਮਿਲੇਗੀ

ਆਂਵਲੇ ਵਿੱਚ ਐਂਟੀਆਕਸੀਡੈਂਟ, ਵਿਟਾਮਿਨ ਅਤੇ ਖਣਿਜ ਪਾਏ ਜਾਂਦੇ ਹਨ। ਇਸਦੇ ਨਾਲ ਹੀ ਇਸ ਵਿੱਚ ਐਂਟੀ-ਮਾਈਕ੍ਰੋਬਾਇਲ ਅਤੇ ਕੂਲਿੰਗ ਪ੍ਰਭਾਵ ਹਨ। ਇਸ ਲਈ ਤੁਸੀਂ ਸਕੈਲਪ ਦੀ ਖੁਜਲੀ ਨੂੰ ਦੂਰ ਕਰਨ ਲਈ ਆਂਵਲੇ ਦੇ ਤੇਲ ਜਾਂ ਆਂਵਲੇ ਦੇ ਜੂਸ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਆਂਵਲਾ ਪਾਊਡਰ ਵੀ ਵਰਤ ਸਕਦੇ ਹੋ। ਇਹ ਤੁਹਾਡੀ ਖਾਰਸ਼ ਵਾਲੀ ਖੋਪੜੀ ਨੂੰ ਤੁਰੰਤ ਰਾਹਤ ਪ੍ਰਦਾਨ ਕਰ ਸਕਦਾ ਹੈ। ਤੁਸੀਂ ਸੁੱਕੇ ਆਂਵਲੇ ਨੂੰ ਪੀਸ ਕੇ ਆਂਵਲਾ ਪਾਊਡਰ ਬਣਾ ਸਕਦੇ ਹੋ।

Leave a Reply

Your email address will not be published. Required fields are marked *

View in English