View in English:
April 20, 2024 7:00 pm

ਸਿਰਕੇ ਦੀ ਵਰਤੋਂ ਕਰਕੇ ਇਸ ਤਰਾਂ ਸਾਫ ਕਰੋ ਆਪਣੀ ਵਾਸ਼ਿੰਗ ਮਸ਼ੀਨ

ਜਸਵਿੰਦਰ ਕੌਰ

ਨਵੰਬਰ 7

ਸਿਰਕਾ ਇੱਕ ਅਜਿਹਾ ਉਤਪਾਦ ਹੈ, ਜੋ ਅਕਸਰ ਸਾਡੇ ਸਭ ਦੀ ਰਸੋਈ ਵਿੱਚ ਮੌਜੂਦ ਹੁੰਦਾ ਹੈ। ਇਹ ਨਾ ਸਿਰਫ ਭੋਜਨ ਦਾ ਸੁਆਦ ਵਧਾਉਣ ਵਿਚ ਮਦਦ ਕਰਦਾ ਹੈ, ਇਸ ਨੂੰ ਇਕ ਵਧੀਆ ਸਫਾਈ ਉਤਪਾਦ ਵਜੋਂ ਵੀ ਦੇਖਿਆ ਜਾਂਦਾ ਹੈ। ਸਿਰਕਾ ਕਿਸੇ ਵੀ ਚੀਜ਼ ਨੂੰ ਚਮਕਾ ਸਕਦਾ ਹੈ, ਭਾਵੇਂ ਇਹ ਤੁਹਾਡੀ ਵਾਸ਼ਿੰਗ ਮਸ਼ੀਨ ਹੋਵੇ। ਆਓ ਤੁਹਾਨੂੰ ਸਿਰਕੇ ਦੀ ਮਦਦ ਨਾਲ ਵਾਸ਼ਿੰਗ ਮਸ਼ੀਨ ਨੂੰ ਸਾਫ਼ ਕਰਨ ਦੇ ਤਰੀਕੇ ਦੱਸਦੇ ਹਾਂ :

ਵਾਸ਼ਿੰਗ ਮਸ਼ੀਨ ਲਈ ਬਲੀਚ ਜਾਂ ਸਿਰਕਾ

ਵਾਸ਼ਿੰਗ ਮਸ਼ੀਨ ਨੂੰ ਸਾਫ਼ ਕਰਨ ਲਈ ਜਿੱਥੇ ਕੁਝ ਲੋਕ ਕਲੋਰੀਨ ਬਲੀਚ ਦੀ ਸਲਾਹ ਦਿੰਦੇ ਹਨ, ਉੱਥੇ ਕੁਝ ਲੋਕ ਚਿੱਟੇ ਸਿਰਕੇ ਦੀ ਵਰਤੋਂ ਕਰਦੇ ਹਨ। ਇਹ ਦੋਵੇਂ ਉਤਪਾਦ ਉੱਲੀ, ਫ਼ਫ਼ੂੰਦੀ ਅਤੇ ਰੋਜ਼ਾਨਾ ਦੀ ਗੰਦਗੀ ਨਾਲ ਨਜਿੱਠਣ ਲਈ ਸਹੀ ਹਨ। ਹਾਲਾਂਕਿ ਚਿੱਟਾ ਸਿਰਕਾ ਬਹੁਤ ਤੇਜ਼ਾਬੀ ਹੁੰਦਾ ਹੈ, ਇਸ ਲਈ ਇਹ ਚਿਪਕਾਹਟ ਨੂੰ ਵੀ ਦੂਰ ਕਰਨ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਬਦਬੂ ਦੂਰ ਕਰਨ ‘ਚ ਵੀ ਕਾਰਗਰ ਹੈ। ਕਿਉਂਕਿ ਚਿੱਟਾ ਸਿਰਕਾ ਬਲੀਚ ਹੋ ਜਾਂਦਾ ਹੈ, ਇਸ ਲਈ ਇਸਨੂੰ ਵਾਸ਼ਿੰਗ ਮਸ਼ੀਨ ਦੀ ਸਫਾਈ ਲਈ ਵਰਤਣਾ ਇੱਕ ਚੰਗਾ ਵਿਚਾਰ ਹੈ।

ਇਸ ਤਰਾਂ ਕਰੋ ਵਾਸ਼ਿੰਗ ਮਸ਼ੀਨ ਦੀ ਸਫਾਈ

ਵਾਸ਼ਿੰਗ ਮਸ਼ੀਨ ਨੂੰ ਸਾਫ਼ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਮਸ਼ੀਨ ਵਿੱਚ ਗਰਮ ਪਾਣੀ ਪਾਓ ਅਤੇ ਇਸ ਵਿੱਚ ਲਗਭਗ ਦੋ ਕੱਪ ਸਫੈਦ ਸਿਰਕਾ ਪਾਓ। ਹੁਣ ਆਪਣੀ ਮਸ਼ੀਨ ਚਲਾਓ। ਲਗਭਗ ਪੰਜ ਮਿੰਟ ਬਾਅਦ ਮਸ਼ੀਨ ਨੂੰ ਬੰਦ ਕਰ ਦਿਓ ਅਤੇ ਇਸਨੂੰ 2-3 ਘੰਟਿਆਂ ਲਈ ਛੱਡ ਦਿਓ। ਹੁਣ ਪਾਣੀ ਨੂੰ ਖਾਲੀ ਕਰੋ ਅਤੇ ਇੱਕ ਵਾਰ ਫਿਰ ਸਾਫ਼ ਪਾਣੀ ਦਾ ਚੱਕਰ ਚਲਾਓ।

ਸਿਰਕੇ ਦੇ ਨਾਲ ਕਰੋ ਸਪਰੇਅ

ਵਾਸ਼ਿੰਗ ਮਸ਼ੀਨ ਦੇ ਡਰੱਮ ਨੂੰ ਸਾਫ਼ ਕਰਨ ਲਈ ਤਾਂ ਤੁਸੀਂ ਸਿਰਕੇ ਦੀ ਵਰਤੋਂ ਕਰੋਗੇ। ਪਰ ਮਸ਼ੀਨ ਦੇ ਅੰਦਰ ਛੋਟੀਆਂ ਛੋਟੀਆਂ ਥਾਵਾਂ ਜਿਵੇਂ ਕਿ ਰਬੜ ਗੈਸਕੇਟ ਆਦਿ ‘ਤੇ ਵੀ ਸਾਬਣ ਅਤੇ ਗੰਦਗੀ ਜਮਾਂ ਹੋ ਜਾਂਦੀ ਹੈ। ਅਜਿਹੇ ‘ਚ ਇਸ ਨੂੰ ਸਾਫ ਕਰਨ ਲਈ ਤੁਸੀਂ ਉਸ ਜਗ੍ਹਾ ‘ਤੇ ਸਿਰਕੇ ਦਾ ਛਿੜਕਾਅ ਕਰੋ। ਇਸ ਤੋਂ ਬਾਅਦ ਤੁਸੀਂ ਇਸ ਨੂੰ ਟੂਥਬਰਸ਼ ਦੀ ਮਦਦ ਨਾਲ ਸਾਫ਼ ਕਰ ਲਓ। ਇਸ ਤਰ੍ਹਾਂ ਤੁਸੀਂ ਵਾਸ਼ਿੰਗ ਮਸ਼ੀਨ ਨੂੰ ਡੂੰਘਾਈ ਨਾਲ ਸਾਫ਼ ਕਰ ਸਕਦੇ ਹੋ।

ਹੋਰ ਜਰੂਰੀ ਟਿਪਸ

ਜੇਕਰ ਤੁਹਾਡੀ ਵਾਸ਼ਿੰਗ ਮਸ਼ੀਨ ਬਹੁਤ ਗੰਦੀ ਹੋ ਗਈ ਹੈ, ਤਾਂ ਹੋ ਸਕਦਾ ਹੈ ਕਿ ਇਹ ਸਿਰਫ਼ ਸਿਰਕੇ ਨਾਲ ਸਾਫ਼ ਨਾ ਹੋਵੇ। ਅਜਿਹੇ ‘ਚ ਤੁਸੀਂ ਸਿਰਕੇ ਦੇ ਨਾਲ ਬੇਕਿੰਗ ਸੋਡੇ ਦੀ ਵਰਤੋਂ ਵੀ ਕਰ ਸਕਦੇ ਹੋ।

Leave a Reply

Your email address will not be published. Required fields are marked *

View in English