View in English:
March 29, 2024 5:30 pm

‘ਸਾਰਾਭਾਈ VS ਸਾਰਾਭਾਈ’ ਦੀ ਅਦਾਕਾਰਾ ਵੈਭਵੀ ਉਪਾਧਿਆਏ ਦੀ ਕਾਰ ਹਾਦਸੇ ‘ਚ ਹੋਈ ਮੌਤ

ਫੈਕਟ ਸਮਾਚਾਰ ਸੇਵਾ

ਮੁੰਬਈ, ਮਈ 24

ਟੀਵੀ ਸ਼ੋਅ ‘ਸਾਰਾਭਾਈ ਬਨਾਮ ਸਾਰਾਭਾਈ’ ਵਿੱਚ ਆਪਣੀ ਭੂਮਿਕਾ ਲਈ ਮਸ਼ਹੂਰ ਅਦਾਕਾਰਾ ਵੈਭਵੀ ਉਪਾਧਿਆਏ ਦੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ। ਨਿਰਮਾਤਾ ਜੇਡੀ ਮਜੀਠੀਆ ਨੇ ਇਹ ਦੁਖਦ ਖ਼ਬਰ ਲੋਕਾਂ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ਸਟੋਰੀ ‘ਤੇ ਇਕ ਪੋਸਟ ‘ਚ ਦੱਸਿਆ ਕਿ ਇਹ ਘਟਨਾ ਉੱਤਰੀ ਭਾਰਤ ‘ਚ ਹੋਈ ਹੈ।

ਜੇ.ਡੀ. ਮਜੀਠੀਆ ਨੇ ਲਿਖਿਆ ਕਿ “ਜ਼ਿੰਦਗੀ ਬਹੁਤ ਹੀ ਅਣਹੋਣੀ ਹੈ। ਸਾਰਾਭਾਈ ਬਨਾਮ ਸਾਰਾਭਾਈ ਦੀ ‘ਜੈਸਮੀਨ’ ਵਜੋਂ ਜਾਣੀ ਜਾਣ ਵਾਲੀ ਬਹੁਤ ਹੀ ਪ੍ਰਤਿਭਾਸ਼ਾਲੀ ਅਭਿਨੇਤਰੀ ਵੈਭਵੀ ਉਪਾਧਿਆਏ ਦਾ ਦੇਹਾਂਤ ਹੋ ਗਿਆ। ਉਹ ਉੱਤਰੀ ਭਾਰਤ ਵਿੱਚ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਬੀਤੇ ਕੱਲ੍ਹ ਸਵੇਰੇ ਕਰੀਬ 11 ਵਜੇ ਉਨ੍ਹਾਂ ਦੀ ਮ੍ਰਿਤਕ ਦੇਹ ਅੰਤਿਮ ਸੰਸਕਾਰ ਲਈ ਮੁੰਬਈ ਲਿਆਂਦੀ ਜਾਵੇਗੀ।

ਦੱਸ ਦੇਈਏ ਕਿ ਵੈਭਵੀ ਨੇ ਦੀਪਿਕਾ ਪਾਦੁਕੋਣ ਨਾਲ 2020 ‘ਚ ‘ਛਪਾਕ’ ਅਤੇ ‘ਤਿਮੀਰ’ (2023) ‘ਚ ਵੀ ਕੰਮ ਕੀਤਾ ਸੀ।।

Leave a Reply

Your email address will not be published. Required fields are marked *

View in English