View in English:
April 20, 2024 8:36 pm

ਸਵੇਰ ਦੀਆਂ ਇਨ੍ਹਾਂ ਆਦਤਾਂ ਨੂੰ ਅਪਣਾ ਕੇ ਤੇਜ਼ੀ ਨਾਲ ਘਟਾਓ ਭਾਰ

ਜਸਵਿੰਦਰ ਕੌਰ

ਨਵੰਬਰ 23

ਅੱਜ ਕਲ ਜ਼ਿਆਦਾਤਰ ਲੋਕ ਆਪਣੇ ਵਧਦੇ ਭਾਰ ਕਾਰਨ ਚਿੰਤਤ ਹਨ। ਅਜਿਹੇ ‘ਚ ਉਹ ਚਾਹੁੰਦੇ ਹਨ ਕਿ ਉਹ ਸਿਹਤਮੰਦ ਤਰੀਕੇ ਨਾਲ ਭਾਰ ਘੱਟ ਕਰਨ ਅਤੇ ਇਸ ਦੇ ਲਈ ਉਨ੍ਹਾਂ ਨੂੰ ਜ਼ਿਆਦਾ ਮਿਹਨਤ ਵੀ ਨਾ ਕਰਨੀ ਪਵੇ। ਇਸ ਸਥਿਤੀ ਵਿੱਚ ਇਹ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਆਪਣੀਆਂ ਕੁਝ ਆਦਤਾਂ ਨੂੰ ਬਦਲੋ। ਅਜਿਹੀਆਂ ਕਈ ਆਦਤਾਂ ਹਨ ਜੋ ਤੁਹਾਡੇ ਭਾਰ ਘਟਾਉਣ ਦੇ ਸੁਪਨੇ ਨੂੰ ਆਸਾਨ ਬਣਾਉਣ ਵਿੱਚ ਮਦਦਗਾਰ ਹੋ ਸਕਦੀਆਂ ਹਨ। ਆਓ ਤੁਹਾਨੂੰ ਸਵੇਰ ਦੀਆਂ ਕੁਝ ਅਜਿਹੀਆਂ ਆਦਤਾਂ ਬਾਰੇ ਦੱਸਦੇ ਹਾਂ, ਜਿਨ੍ਹਾਂ ਦੀ ਮਦਦ ਨਾਲ ਤੇਜ਼ੀ ਨਾਲ ਭਾਰ ਘਟਾਇਆ ਜਾ ਸਕਦਾ ਹੈ :

ਹਾਈ ਪ੍ਰੋਟੀਨ ਭਰਪੂਰ ਨਾਸ਼ਤਾ ਲਓ

ਨਾਸ਼ਤੇ ਨੂੰ ਦਿਨ ਦਾ ਸਭ ਤੋਂ ਮਹੱਤਵਪੂਰਨ ਭੋਜਨ ਮੰਨਿਆ ਗਿਆ ਹੈ। ਤੁਸੀਂ ਨਾਸ਼ਤੇ ਵਿੱਚ ਜੋ ਕੁਝ ਖਾਂਦੇ ਹੋ ਉਸਦਾ ਤੁਹਾਡੇ ਭਾਰ ‘ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਨਾਸ਼ਤੇ ਵਿੱਚ ਪ੍ਰੋਟੀਨ ਨਾਲ ਭਰਪੂਰ ਭੋਜਨ ਜਿਵੇਂ ਅੰਡੇ, ਪਨੀਰ ਅਤੇ ਛੋਲਿਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਪ੍ਰੋਟੀਨ ਨਾ ਸਿਰਫ਼ ਤੁਹਾਨੂੰ ਲਗਾਤਾਰ ਊਰਜਾ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ ਪ੍ਰੋਟੀਨ ਨੂੰ ਹਜ਼ਮ ਕਰਨ ਵਿੱਚ ਸਮਾਂ ਲੱਗਦਾ ਹੈ, ਜੋ ਤੁਹਾਨੂੰ ਲੰਬੇ ਸਮੇਂ ਲਈ ਭਰਿਆ ਮਹਿਸੂਸ ਕਰਵਾਉਂਦਾ ਹੈ ਅਤੇ ਜ਼ਿਆਦਾ ਖਾਣ ਤੋਂ ਰੋਕਦਾ ਹੈ, ਜੋ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ।

40 ਮਿੰਟ ਦਾ ਨਿਯਮ ਅਪਣਾਓ

ਦੇਖਿਆ ਗਿਆ ਹੈ ਕਿ ਕੁਝ ਲੋਕ ਨਾਸ਼ਤਾ ਤਾਂ ਕਰਦੇ ਹਨ ਪਰ ਉੱਠਣ ਤੋਂ ਬਾਅਦ ਕਾਫੀ ਦੇਰ ਤੱਕ ਨਾਸ਼ਤਾ ਨਹੀਂ ਕਰਦੇ। ਹਾਲਾਂਕਿ ਭਾਰ ਘਟਾਉਣ ਲਈ ਤੁਹਾਨੂੰ 40 ਮਿੰਟ ਦੇ ਨਿਯਮ ਦੀ ਪਾਲਣਾ ਕਰਨ ਦੀ ਲੋੜ ਹੈ। ਜਿਸਦਾ ਮਤਲਬ ਹੈ ਕਿ ਤੁਹਾਨੂੰ ਜਾਗਣ ਤੋਂ ਬਾਅਦ 40 ਮਿੰਟ ਦੇ ਅੰਦਰ ਆਪਣਾ ਨਾਸ਼ਤਾ ਕਰਨਾ ਚਾਹੀਦਾ ਹੈ। ਅਸਲ ਵਿੱਚ ਜਦੋਂ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਹਾਡਾ ਮੈਟਾਬੋਲਿਜ਼ਮ ਹੋਰ ਵਧੀਆ ਢੰਗ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਅਜਿਹੀ ਸਥਿਤੀ ਵਿੱਚ ਤੁਸੀਂ ਜੋ ਭੋਜਨ ਖਾਂਦੇ ਹੋ, ਉਹ ਚਰਬੀ ਦੇ ਰੂਪ ਵਿੱਚ ਸਟੋਰ ਹੋਣ ਦੀ ਬਜਾਏ ਊਰਜਾ ਵਿੱਚ ਬਦਲ ਜਾਂਦਾ ਹੈ। ਜੇਕਰ ਤੁਸੀਂ ਸਹੀ ਭੋਜਨ ਨਹੀਂ ਲੈ ਸਕਦੇ ਹੋ ਤਾਂ ਘੱਟੋ-ਘੱਟ ਕੁਝ ਡ੍ਰਾਈ ਫਰੂਟਸ ਜ਼ਰੂਰ ਲਓ। ਇਸ ਤੋਂ ਬਾਅਦ ਤੁਸੀਂ ਨਾਸ਼ਤਾ ਕਰ ਸਕਦੇ ਹੋ।

ਲੋੜੀਂਦੀ ਧੁੱਪ ਲਓ

ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਸਵੇਰੇ ਥੋੜ੍ਹੀ ਜਿਹੀ ਧੁੱਪ ਜ਼ਰੂਰ ਲਓ। ਇਸ ਸਮੇਂ ਧੁੱਪ ਨਾ ਸਿਰਫ ਤੁਹਾਨੂੰ ਕਿੱਕਸਟਾਰਟ ਦਿੰਦੀ ਹੈ, ਬਲਕਿ ਭਾਰ ਘਟਾਉਣ ਵਿਚ ਵੀ ਮਦਦ ਕਰਦੀ ਹੈ। ਸੂਰਜ ਦੀ ਰੌਸ਼ਨੀ ਨਾਲ ਸਰੀਰ ਨੂੰ ਵਿਟਾਮਿਨ ਡੀ ਮਿਲਦਾ ਹੈ। ਖਾਸ ਤੌਰ ‘ਤੇ ਹਰ ਰੋਜ਼ ਸਵੇਰ ਨੂੰ ਲਗਭਗ 15 ਮਿੰਟ ਲਈ ਸੂਰਜ ਦੀ ਰੌਸ਼ਨੀ ਭਾਰ ਘਟਾਉਣ ਨੂੰ ਤੇਜ਼ ਕਰਦੀ ਹੈ।

ਕਸਰਤ ਕਰੋ

ਹਾਲਾਂਕਿ ਲੋਕ ਆਪਣੇ ਸਮੇਂ ਦੀ ਸਹੂਲਤ ਦੇ ਅਨੁਸਾਰ ਕਸਰਤ ਕਰਦੇ ਹਨ ਪਰ ਜੇਕਰ ਤੁਸੀਂ ਸੱਚਮੁੱਚ ਸਿਹਤਮੰਦ ਤਰੀਕੇ ਨਾਲ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਸਵੇਰੇ ਕਸਰਤ ਕਰਨ ਦੀ ਆਦਤ ਬਣਾਓ। ਸਵੇਰੇ ਕਸਰਤ ਕਰਨ ਨਾਲ ਤੁਸੀਂ ਜ਼ਿਆਦਾ ਐਕਟਿਵ ਮਹਿਸੂਸ ਕਰਦੇ ਹੋ, ਜਿਸ ਨਾਲ ਤੁਹਾਡਾ ਸਰੀਰ ਜ਼ਿਆਦਾ ਐਕਟਿਵ ਰਹਿੰਦਾ ਹੈ ਅਤੇ ਤੁਹਾਡਾ ਭਾਰ ਘੱਟ ਹੋਣ ਲੱਗਦਾ ਹੈ।

Leave a Reply

Your email address will not be published. Required fields are marked *

View in English