View in English:
April 16, 2024 4:06 pm

ਸਵੇਰੇ ਖਾਲੀ ਪੇਟ ਇਨ੍ਹਾਂ ਡਰਿੰਕਸ ਨੂੰ ਪੀਣ ਨਾਲ ਚਮਕਦਾਰ ਬਣੇਗੀ ਸਕਿਨ

ਜਸਵਿੰਦਰ ਕੌਰ

ਅਕਤੂਬਰ 27

ਤੁਸੀਂ ਸਵੇਰੇ ਸਭ ਤੋਂ ਪਹਿਲਾਂ ਜਿਸ ਚੀਜ਼ ਦਾ ਸੇਵਨ ਕਰਦੇ ਹੋ, ਉਸ ਦਾ ਤੁਹਾਡੀ ਸਕਿਨ ਅਤੇ ਸਿਹਤ ‘ਤੇ ਡੂੰਘਾ ਅਸਰ ਪੈਂਦਾ ਹੈ। ਦੇਖਿਆ ਗਿਆ ਹੈ ਕਿ ਜ਼ਿਆਦਾਤਰ ਲੋਕ ਸਵੇਰੇ ਉੱਠ ਕੇ ਵੱਖ-ਵੱਖ ਤਰ੍ਹਾਂ ਦੇ ਡਰਿੰਕਸ ਪੀਣਾ ਪਸੰਦ ਕਰਦੇ ਹਨ, ਤਾਂ ਜੋ ਉਨ੍ਹਾਂ ਦਾ ਭਾਰ ਸੰਤੁਲਿਤ ਹੋ ਸਕੇ। ਪਰ ਜੇਕਰ ਤੁਸੀਂ ਸਵੇਰੇ ਸਹੀ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰਦੇ ਹੋ, ਤਾਂ ਤੁਹਾਡੀ ਸਕਿਨ ਚਮਕਦਾਰ ਹੋਣ ਲੱਗਦੀ ਹੈ। ਆਓ ਤੁਹਾਨੂੰ ਸਵੇਰ ਵੇਲੇ ਕੁਝ ਅਜਿਹੇ ਹੀ ਪੀਣ ਵਾਲੇ ਪਦਾਰਥਾਂ ਬਾਰੇ ਦੱਸਦੇ ਹਾਂ, ਜੋ ਤੁਹਾਡੀ ਸਕਿਨ ਲਈ ਬਹੁਤ ਚੰਗੇ ਹਨ :

ਨਿੰਬੂ ਪਾਣੀ ਪੀਓ

ਨਿੰਬੂ ਅਤੇ ਸ਼ਹਿਦ ਵਾਲਾ ਪਾਣੀ ਸਵੇਰੇ-ਸਵੇਰੇ ਪੀਣਾ ਤੁਹਾਡੀ ਸਕਿਨ ਲਈ ਬਹੁਤ ਵਧੀਆ ਹੈ। ਨਿੰਬੂ ਵਿੱਚ ਵਿਟਾਮਿਨ ਸੀ ਹੁੰਦਾ ਹੈ ਜੋ ਸਕਿਨ ਨੂੰ ਨਿਖਾਰਨ ਵਿੱਚ ਮਦਦ ਕਰਦਾ ਹੈ। ਦੂਜੇ ਪਾਸੇ ਸ਼ਹਿਦ ਵਿੱਚ ਐਂਟੀਬੈਕਟੀਰੀਅਲ ਅਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਨਾ ਸਿਰਫ ਸਕਿਨ ਤੋਂ ਵਾਧੂ ਤੇਲ ਨੂੰ ਦੂਰ ਕਰਦੇ ਹਨ ਬਲਕਿ ਮੁਹਾਂਸਿਆਂ ਦੀ ਸਮੱਸਿਆ ਨੂੰ ਵੀ ਦੂਰ ਕਰਦੇ ਹਨ। ਇਸ ਨੂੰ ਬਣਾਉਣ ਲਈ ਤੁਸੀਂ ਇੱਕ ਗਿਲਾਸ ਕੋਸੇ ਪਾਣੀ ਵਿੱਚ ਇੱਕ ਛੋਟਾ ਨਿੰਬੂ ਨਿਚੋੜ ਲਓ। ਹੁਣ ਇਸ ਵਿਚ ਇਕ ਤੋਂ ਦੋ ਬੂੰਦਾਂ ਸ਼ੁੱਧ ਸ਼ਹਿਦ ਮਿਲਾ ਕੇ ਚੰਗੀ ਤਰ੍ਹਾਂ ਮਿਲਾਓ। ਤੁਸੀਂ ਇਸ ਨੂੰ ਸਵੇਰੇ ਖਾਲੀ ਪੇਟ ਪੀਓ।

ਫਰੂਟ ਜੂਸ ਪੀਓ

ਜੇਕਰ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਸਿਹਤਮੰਦ ਤਰੀਕੇ ਨਾਲ ਕਰਨਾ ਚਾਹੁੰਦੇ ਹੋ ਤਾਂ ਅਜਿਹੇ ‘ਚ ਫਰੂਟ ਜੂਸ ਦਾ ਸੇਵਨ ਕੀਤਾ ਜਾ ਸਕਦਾ ਹੈ। ਤਾਜ਼ੇ ਫਲਾਂ ਦੇ ਜੂਸ ਵਿੱਚ ਬਹੁਤ ਸਾਰੇ ਵਿਟਾਮਿਨ ਅਤੇ ਪੌਸ਼ਕ ਤੱਤ ਹੁੰਦੇ ਹਨ ਜੋ ਤੁਹਾਡੀ ਸਕਿਨ ਦੀ ਸਿਹਤ ਵਿੱਚ ਸੁਧਾਰ ਕਰਦੇ ਹਨ। ਸੇਬ ਵਿੱਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ ਜੋ ਸਕਿਨ ‘ਤੇ ਸਮੇਂ ਤੋਂ ਪਹਿਲਾਂ ਬੁਢਾਪੇ ਦੇ ਸੰਕੇਤਾਂ ਨੂੰ ਰੋਕਣ ਵਿੱਚ ਮਦਦ ਕਰਦੇ ਹਨ। ਇਸੇ ਤਰ੍ਹਾਂ ਅਨਾਰ ਵਿੱਚ ਵੀ ਐਂਟੀ-ਏਜਿੰਗ ਗੁਣ ਹੁੰਦੇ ਹਨ। ਇਸ ਦੇ ਨਾਲ ਹੀ ਸੰਤਰੇ ਵਿੱਚ ਵਿਟਾਮਿਨ ਸੀ ਹੁੰਦਾ ਹੈ ਜੋ ਤੁਹਾਡੀ ਸਕਿਨ ਨੂੰ ਫ੍ਰੀ ਰੈਡੀਕਲਸ ਨਾਲ ਲੜਨ ਵਿੱਚ ਮਦਦ ਕਰਦਾ ਹੈ। ਇਸ ਨੂੰ ਬਣਾਉਣ ਲਈ ਇੱਕ ਸੇਬ, ਸੰਤਰਾ ਜਾਂ ਅਨਾਰ ਲਓ। ਇਸ ਨੂੰ ਛਿੱਲ ਲਓ ਅਤੇ ਜੂਸਰ ਦੀ ਮਦਦ ਨਾਲ ਇਸ ਦਾ ਰਸ ਕੱਢ ਲਓ। ਹੁਣ ਤੁਸੀਂ ਇਸ ਦਾ ਸੇਵਨ ਕਰੋ।

ਗਾਜਰ ਅਤੇ ਚੁਕੰਦਰ ਦਾ ਜੂਸ ਪੀਓ

ਸਵੇਰੇ ਗਾਜਰ ਅਤੇ ਚੁਕੰਦਰ ਦਾ ਜੂਸ ਪੀਣ ਨਾਲ ਸਕਿਨ ‘ਚ ਜਲਦੀ ਹੀ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਚੁਕੰਦਰ ਅਤੇ ਗਾਜਰ ਦੇ ਰਸ ਤੋਂ ਤੁਹਾਨੂੰ ਵਿਟਾਮਿਨ ਸੀ, ਵਿਟਾਮਿਨ ਏ, ਜ਼ਿੰਕ, ਫੋਲਿਕ ਐਸਿਡ, ਆਇਰਨ, ਫਾਈਬਰ ਅਤੇ ਮੈਂਗਨੀਜ਼ ਵਰਗੇ ਪੋਸ਼ਕ ਤੱਤ ਮਿਲਦੇ ਹਨ। ਇਹ ਡਰਿੰਕ ਤੁਹਾਡੇ ਕਾਲੇ ਘੇਰਿਆਂ ਨੂੰ ਘਟਾ ਕੇ, ਝੁਰੜੀਆਂ ਨੂੰ ਦੂਰ ਕਰ ਕੇ, ਮੁਹਾਂਸਿਆਂ ਅਤੇ ਡ੍ਰਾਈ ਸਕਿਨ ਦਾ ਇਲਾਜ ਕਰਕੇ ਇੱਕ ਸ਼ਾਨਦਾਰ ਚਮਕ ਦੇਵੇਗਾ। ਇਸ ਜੂਸ ਨੂੰ ਬਣਾਉਣ ਲਈ ਗਾਜਰ ਅਤੇ ਚੁਕੰਦਰ ਨੂੰ ਛੋਟੇ-ਛੋਟੇ ਟੁਕੜਿਆਂ ‘ਚ ਕੱਟ ਕੇ ਬਲੈਂਡਰ ‘ਚ ਪਾ ਲਓ। ਹੁਣ ਇਸ ‘ਚ ਅਦਰਕ ਅਤੇ ਨਿੰਬੂ ਦਾ ਰਸ ਮਿਲਾ ਕੇ ਬਲੈਂਡ ਕਰ ਲਓ। ਹੁਣ ਇਸ ਨੂੰ ਛਾਣ ਕੇ ਗਿਲਾਸ ‘ਚ ਪਾ ਲਓ ਅਤੇ ਤੁਸੀਂ ਇਸ ‘ਚ ਥੋੜ੍ਹੀ ਜਿਹੀ ਕਾਲੀ ਮਿਰਚ ਮਿਲਾ ਕੇ ਇਸ ਦਾ ਸੇਵਨ ਕਰ ਸਕਦੇ ਹੋ।

Leave a Reply

Your email address will not be published. Required fields are marked *

View in English