View in English:
March 29, 2024 7:17 pm

ਵਿਆਹ ਦੇ ਬੰਧਨ ‘ਚ ਬੱਝੇ ਹੰਸਿਕਾ ਮੋਟਵਾਨੀ ਅਤੇ ਸੋਹੇਲ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਦਸੰਬਰ 5

ਹੰਸਿਕਾ ਮੋਟਵਾਨੀ ਅਤੇ ਸੋਹੇਲ ਕਥੂਰੀਆ ਆਖਿਰਕਾਰ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਇਹ ਜੋੜਾ ਜੈਪੁਰ ਨੇੜੇ ਮੁੰਡੋਟਾ ਫੋਰਟ ਐਂਡ ਪੈਲੇਸ ਵਿੱਚ ਆਪਣੇ ਪਰਿਵਾਰ ਅਤੇ ਨਜ਼ਦੀਕੀ ਦੋਸਤਾਂ ਦੀ ਮੌਜੂਦਗੀ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਗਿਆ। ਹੰਸਿਕਾ ਅਤੇ ਸੋਹੇਲ ਦੀਆਂ ਝਲਕੀਆਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਹੰਸਿਕਾ ਨੂੰ ਆਪਣੀ ਪਤਨੀ ਬਣਾਉਣ ਤੋਂ ਬਾਅਦ ਸੋਹੇਲ ਕਾਫੀ ਖੁਸ਼ ਨਜ਼ਰ ਆਏ।

ਦੁਲਹਨ ਦੇ ਪਹਿਰਾਵੇ ‘ਚ ਹੰਸਿਕਾ ਬੇਹੱਦ ਖੂਬਸੂਰਤ ਲੱਗ ਰਹੀ ਸੀ। ਹੰਸਿਕਾ ਮੋਟਵਾਨੀ ਨੇ ਵਿਆਹ ‘ਚ ਲਾਲ ਰੰਗ ਦਾ ਲਹਿੰਗਾ ਪਾਇਆ ਸੀ। ਇਸ ਖੂਬਸੂਰਤ ਲਹਿੰਗਾ ਨੂੰ ਹੰਸਿਕਾ ਨੇ ਡਾਇਮੰਡ ਕੱਟ ਗੋਲਡ ਜਵੈਲਰੀ ਨਾਲ ਕੈਰੀ ਕੀਤਾ ਸੀ। ਲੰਬੇ ਭਾਰੀ ਕਲੀਰੋਜ਼ ਨੇ ਹੰਸਿਕਾ ਦੀ ਦਿੱਖ ਵਿੱਚ ਪਲੱਸ ਫੈਕਟਰ ਨੂੰ ਜੋੜਿਆ। ਇਸ ਦੇ ਨਾਲ ਹੀ ਹੰਸਿਕਾ ਦਾ ਚੂੜਾ ਅਤੇ ਕਲੀਰੇ ਵੀ ਖਾਸ ਸਨ। ਸੋਹੇਲ ਨੇ ਆਫ-ਵਾਈਟ ਕਲਰ ਦੀ ਸ਼ੇਰਵਾਨੀ ਪਹਿਨੀ ਸੀ। ਲਾੜਾ ਬਣਿਆ ਸੋਹੇਲ ਕਾਫੀ ਖੂਬਸੂਰਤ ਲੱਗ ਰਿਹਾ ਸੀ। ਇਸ ਜੋੜੀ ਦੇ ਵਿਆਹ ਦਾ ਲੁੱਕ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।

Leave a Reply

Your email address will not be published. Required fields are marked *

View in English