View in English:
April 24, 2024 5:25 pm

ਵਿਆਹ ਤੋਂ 18 ਸਾਲ ਬਾਅਦ ਮਾਂ-ਬਾਪ ਬਣੇ ਅਪੂਰਵਾ ਅਗਨੀਹੋਤਰੀ-ਸ਼ਿਲਪਾ ਸਕਲਾਨੀ

ਫੈਕਟ ਸਮਾਚਾਰ ਸੇਵਾ

ਮੁੰਬਈ , ਦਸੰਬਰ 3

ਟੀਵੀ ਜਗਤ ਦੇ ਮਸ਼ਹੂਰ ਸਟਾਰ ਅਪੂਰਵਾ ਅਗਨੀਹੋਤਰੀ ਲਈ ਸਾਲ 2022 ਬਹੁਤ ਖਾਸ ਰਿਹਾ ਹੈ। ਬਾਲੀਵੁੱਡ ਤੋਂ ਲੈ ਕੇ ਟੀਵੀ ਤੱਕ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣ ਵਾਲੇ ਅਦਾਕਾਰ ਅਤੇ ਉਨ੍ਹਾਂ ਦੀ ਪਤਨੀ ਅਦਾਕਾਰਾ ਸ਼ਿਲਪਾ ਸਕਲਾਨੀ ਦੇ ਘਰ ਕਿਲਕਾਰੀ ਗੂੰਜ ਰਹੀ ਹੈ। ਵਿਆਹ ਤੋਂ 18 ਸਾਲ ਬਾਅਦ ਸਿਤਾਰਿਆਂ ਦੇ ਘਰ ਇੱਕ ਛੋਟੀ ਪਰੀ ਨੇ ਜਨਮ ਲਿਆ ਹੈ। ਇਸ ਜੋੜੇ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਇਹ ਜਾਣਕਾਰੀ ਦਿੱਤੀ ਹੈ, ਜਿਸ ਨੂੰ ਸੁਣ ਕੇ ਪ੍ਰਸ਼ੰਸਕਾਂ ਦੇ ਚਿਹਰੇ ਵੀ ਰੌਸ਼ਨ ਹੋ ਗਏ ਹਨ।

ਅਪੂਰਵਾ ਅਤੇ ਸ਼ਿਲਪਾ ਨੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਜ਼ਿੰਦਗੀ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਇੰਸਟਾਗ੍ਰਾਮ ‘ਤੇ ਇਕ ਪਿਆਰਾ ਵੀਡੀਓ ਅਪਲੋਡ ਕੀਤਾ ਹੈ। ਇਸ ਵੀਡੀਓ ਰਾਹੀਂ ਸਟਾਰ ਜੋੜੇ ਨੇ ਨਾ ਸਿਰਫ ਆਪਣੀ ਰਾਜਕੁਮਾਰੀ ਦਾ ਨਾਂ ਦੱਸਿਆ ਹੈ, ਸਗੋਂ ਉਸ ਦੀ ਇਕ ਝਲਕ ਵੀ ਦਿਖਾਈ ਹੈ। ਉਨ੍ਹਾਂ ਦੇ ਇਸ ਵੀਡੀਓ ‘ਤੇ ਫੈਨਜ਼ ਕਾਫੀ ਪਿਆਰ ਦੇ ਰਹੇ ਹਨ। ਅਪੂਰਵਾ ਅਗਨੀਹੋਤਰੀ ਵਲੋਂ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਉਨ੍ਹਾਂ ਦੀ ਪਤਨੀ ਸ਼ਿਲਪਾ ਸਕਲਾਨੀ ਅਤੇ ਛੋਟੀ ਬੇਟੀ ਨਜ਼ਰ ਆ ਰਹੀ ਹੈ। ਦੋਵੇਂ ਆਪਣੀ ਬੇਟੀ ਨੂੰ ਗੋਦ ‘ਚ ਲੈ ਕੇ ਪਿਆਰ ਕਰਦੇ ਨਜ਼ਰ ਆ ਰਹੇ ਹਨ। ਮਾਂ-ਬਾਪ ਬਣਨ ਦੀ ਖੁਸ਼ੀ ਅਪੂਰਵਾ ਅਤੇ ਸ਼ਿਲਪਾ ਦੇ ਚਿਹਰਿਆਂ ‘ਤੇ ਸਾਫ ਦਿਖਾਈ ਦੇ ਰਹੀ ਹੈ।

Leave a Reply

Your email address will not be published. Required fields are marked *

View in English