View in English:
April 23, 2024 10:06 pm

ਵਾਰ-ਵਾਰ ਲੱਗਣ ਵਾਲੀ ਭੁੱਖ ਨੂੰ ਕੰਟਰੋਲ ਕਰਨ ਦੇ ਤਰੀਕੇ

ਜਸਵਿੰਦਰ ਕੌਰ

ਅਕਤੂਬਰ 1


ਸਿਹਤਮੰਦ ਰਹਿਣ ਲਈ ਹਮੇਸ਼ਾ ਚੰਗਾ ਭੋਜਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਦੇਖਿਆ ਗਿਆ ਹੈ ਕਿ ਕੁਝ ਲੋਕ ਭਰਪੂਰ ਭੋਜਨ ਖਾਂਦੇ ਹਨ, ਫਿਰ ਵੀ ਉਨ੍ਹਾਂ ਨੂੰ ਭੁੱਖ ਮਹਿਸੂਸ ਹੁੰਦੀ ਹੈ ਜਾਂ ਕੁਝ ਸਮੇਂ ਬਾਅਦ ਭੋਜਨ ਦੀ ਇੱਛਾ ਹੁੰਦੀ ਹੈ। ਜਿਸ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੈ। ਇਹ ਭੁੱਖ ਤੁਹਾਡੀ ਸਿਹਤ ‘ਤੇ ਮਾੜਾ ਪ੍ਰਭਾਵ ਪਾਉਂਦੀ ਹੈ। ਆਓ ਤੁਹਾਨੂੰ ਕੁਝ ਅਜਿਹੇ ਹੀ ਆਸਾਨ ਉਪਾਵਾਂ ਬਾਰੇ ਦੱਸਦੇ ਹਾਂ, ਜੋ ਤੁਹਾਨੂੰ ਇਸ ਭੁੱਖ ਨੂੰ ਕੰਟਰੋਲ ਕਰਨ ਵਿਚ ਮਦਦ ਕਰਨਗੇ।

ਨਾਸ਼ਤਾ ਜਰੂਰ ਕਰੋ

ਕੁਝ ਲੋਕ ਸਵੇਰ ਦੀ ਜਲਦੀ ਕਾਰਨ ਨਾਸ਼ਤਾ ਕਰਨਾ ਛੱਡ ਦਿੰਦੇ ਹਨ। ਪਰ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ। ਜਦੋਂ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਹਾਨੂੰ ਵਾਰ-ਵਾਰ ਭੁੱਖ ਲੱਗਦੀ ਹੈ ਅਤੇ ਤੁਹਾਡਾ ਕੁਝ ਅਨਹੇਲਥੀ ਖਾਣ ਦਾ ਮਨ ਕਰਦਾ ਹੈ। ਇਸ ਲਈ ਕਦੇ ਵੀ ਆਪਣਾ ਨਾਸ਼ਤਾ ਨਾ ਛੱਡੋ।

ਪਾਣੀ ਪੀਓ

ਆਪਣੇ ਸਰੀਰ ਨੂੰ ਹਾਈਡਰੇਟ ਰੱਖਣ ਲਈ ਪਾਣੀ ਬਹੁਤ ਜ਼ਰੂਰੀ ਹੈ। ਹਾਲਾਂਕਿ ਤੁਹਾਨੂੰ ਪਾਣੀ ਨੂੰ ਕਿਸੇ ਹੋਰ ਪੀਣ ਵਾਲੇ ਪਦਾਰਥ ਨਾਲ ਨਹੀਂ ਬਦਲਣਾ ਚਾਹੀਦਾ। ਜਦੋਂ ਤੁਸੀਂ ਜਿਆਦਾ ਪਾਣੀ ਪੀਂਦੇ ਹੋ, ਤਾਂ ਇਹ ਤੁਹਾਨੂੰ ਲੰਬੇ ਸਮੇਂ ਲਈ ਭਰਿਆ ਮਹਿਸੂਸ ਕਰਵਾਉਂਦਾ ਹੈ। ਕਈ ਵਾਰ ਸਾਡਾ ਸਰੀਰ ਪਿਆਸ ਨੂੰ ਭੁੱਖ ਸਮਝ ਲੈਂਦਾ ਹੈ, ਜਿਸ ਨਾਲ ਤੁਹਾਨੂੰ ਜ਼ਿਆਦਾ ਭੁੱਖ ਲੱਗਦੀ ਹੈ।

ਕਸਰਤ ਕਰੋ

ਕਈ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਰੋਜਾਨਾ ਕਸਰਤ ਭੁੱਖ ਨੂੰ ਵਧਾਉਣ ਦੀ ਬਜਾਏ ਇਸ ਨੂੰ ਦਬਾਉਣ ਵਿੱਚ ਮਦਦ ਕਰਦੀ ਹੈ। ਨਿਯਮਤ ਕਸਰਤ ਨਾਲ ਭੁੱਖ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਲਈ ਖੁਦ ਨੂੰ ਐਕਟਿਵ ਰੱਖੋ ਅਤੇ ਨਿਯਮਿਤ ਤੌਰ ‘ਤੇ ਕਸਰਤ ਕਰੋ।

ਪ੍ਰੋਟੀਨ ਲਓ

ਜਦੋਂ ਤੁਸੀਂ ਪ੍ਰੋਟੀਨ ਨਾਲ ਭਰਪੂਰ ਭੋਜਨ ਖਾਂਦੇ ਹੋ ਤਾਂ ਇਹ ਤੁਹਾਨੂੰ ਊਰਜਾ ਪ੍ਰਦਾਨ ਕਰਨ ਦੇ ਨਾਲ-ਨਾਲ ਭਾਰ ਘਟਾਉਣ ਵਿੱਚ ਵੀ ਮਦਦ ਕਰਦਾ ਹੈ। ਨਾਲ ਹੀ ਇਹ ਤੁਹਾਨੂੰ ਲੰਬੇ ਸਮੇਂ ਤੱਕ ਪੇਟ ਭਰਿਆ ਮਹਿਸੂਸ ਕਰਵਾਉਂਦਾ ਹੈ, ਤਾਂ ਜੋ ਤੁਹਾਨੂੰ ਵਾਰ-ਵਾਰ ਭੁੱਖ ਨਾ ਲੱਗੇ। ਦਹੀਂ, ਮੱਖਣ, ਦੁੱਧ, ਪਨੀਰ, ਚਿਕਨ, ਮੱਛੀ, ਮੂੰਗਫਲੀ, ਛੋਲੇ ਅਤੇ ਸਬਜ਼ੀਆਂ ਅਤੇ ਦਾਲਾਂ ਵਰਗੇ ਕੁਦਰਤੀ ਰੂਪਾਂ ਵਿੱਚ ਪ੍ਰੋਟੀਨ ਦਾ ਸੇਵਨ ਕਰਨਾ ਚੰਗਾ ਮੰਨਿਆ ਜਾਂਦਾ ਹੈ।

ਚੀਨੀ ਤੋਂ ਕਰੋ ਪਰਹੇਜ਼

ਪ੍ਰੋਸੈਸਡ ਫੂਡ ਦੇ ਰੂਪ ਵਿੱਚ ਰਿਫਾਇੰਡ ਸ਼ੂਗਰ ਦੀ ਬਹੁਤ ਜ਼ਿਆਦਾ ਖਪਤ ਭੁੱਖ ਨੂੰ ਵਧਾ ਸਕਦੀ ਹੈ। ਜਿਸ ਕਾਰਨ ਤੁਹਾਨੂੰ ਲਗਾਤਾਰ ਭੁੱਖ ਲੱਗਦੀ ਹੈ। ਇਸ ਲਈ ਖੰਡ ਦੀ ਖਪਤ ਸੀਮਤ ਕਰੋ। ਜੇਕਰ ਤੁਹਾਨੂੰ ਮਿਠਾਈਆਂ ਦੀ ਲਾਲਸਾ ਹੈ, ਤਾਂ ਕੁਦਰਤੀ ਸ਼ੱਕਰ ਜਿਵੇਂ ਫਲ ਅਤੇ ਗੁੜ ਦੀ ਵਰਤੋਂ ਕਰੋ।

Leave a Reply

Your email address will not be published. Required fields are marked *

View in English