View in English:
April 20, 2024 5:18 am

ਰਾਮ ਰਹੀਮ ਮੁੜ ਸਲਾਖਾਂ ਦੇ ਪਿੱਛੇ, ਚਾਰ ਗੱਡੀਆਂ ਦੇ ਕਾਫਲੇ ‘ਚ ਉਸ ਨੂੰ ਛੱਡਣ ਪਹੁੰਚੀ ਹਨੀਪ੍ਰੀਤ

ਫੈਕਟ ਸਮਾਚਾਰ ਸੇਵਾ

ਰੋਹਤਕ , ਨਵੰਬਰ 25

ਸਿਰਸਾ ਡੇਰਾ ਮੁਖੀ ਰਾਮ ਰਹੀਮ 40 ਦਿਨਾਂ ਦੀ ਪੈਰੋਲ ਕੱਟਣ ਤੋਂ ਬਾਅਦ ਅੱਜ ਸ਼ਾਮ 5.30 ਵਜੇ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਪਹੁੰਚ ਗਿਆ ਹੈ। ਉਸ ਦੀ ਚੇਲੀ ਹਨੀਪ੍ਰੀਤ ਅਤੇ ਚੇਲੇ ਪ੍ਰੀਤਮ ਸਿੰਘ ਨੇ ਖੁਦ ਉਸ ਨੂੰ ਜੇਲ੍ਹ ਦੇ ਗੇਟ ਤੱਕ ਛੱਡ ਕੇ ਆਏ। ਗੇਟ ‘ਤੇ ਚੈਕਿੰਗ ਕਰਨ ਤੋਂ ਬਾਅਦ ਰਾਮ ਰਹੀਮ ਨੂੰ ਉਸ ਦੀ ਵਿਸ਼ੇਸ਼ ਬੈਰਕ ‘ਚ ਲਿਜਾਇਆ ਗਿਆ। ਹਨੀਪ੍ਰੀਤ, ਪ੍ਰੀਤਮ ਸਿੰਘ, ਹਰਸ਼ ਅਰੋੜਾ ਅਤੇ ਛਤਰਪਾਲ ਅਰੋੜਾ ਪੰਜ ਮਿੰਟ ਬਾਅਦ ਚਲੇ ਗਏ।

ਅੱਜ ਪੈਰੋਲ ਦਾ ਕਾਰਜਕਾਲ ਖਤਮ ਹੋਣ ਕਾਰਨ ਡੀਐੱਸਪੀ ਹੈੱਡਕੁਆਰਟਰ ਡਾ: ਰਵਿੰਦਰਾ ਦੀ ਅਗਵਾਈ ‘ਚ ਪੁਲਿਸ ਟੀਮ ਸਵੇਰੇ ਬਾਗਪਤ ਆਸ਼ਰਮ ਪਹੁੰਚੀ ਅਤੇ ਰਾਮ ਰਹੀਮ ਨੂੰ ਸਖ਼ਤ ਸੁਰੱਖਿਆ ਵਿਚਕਾਰ ਰੋਹਤਕ ਦੀ ਸੁਨਾਰੀਆ ਜੇਲ੍ਹ ਲਿਆਂਦਾ ਗਿਆ। ਚਾਰ ਗੱਡੀਆਂ ਦਾ ਕਾਫਲਾ ਸ਼ਾਮ ਸਾਢੇ ਪੰਜ ਵਜੇ ਸੁਨਾਰੀਆ ਜੇਲ੍ਹ ਦੇ ਗੇਟ ’ਤੇ ਪੁੱਜਾ। ਜਿੱਥੇ ਪੁਲਿਸ ਦੀ ਪਾਇਲਟ ਕਾਰ ਅੱਗੇ ਚੱਲ ਰਹੀ ਸੀ, ਜਦਕਿ ਰਾਮ ਰਹੀਮ ਦੀ ਕਾਰ ਇਸਦੇ ਪਿੱਛੇ ਸੀ। ਡਰਾਈਵਰ ਤੋਂ ਇਲਾਵਾ ਰਾਮ ਰਹੀਮ ਅਗਲੀ ਸੀਟ ‘ਤੇ ਬੈਠੇ ਸਨ, ਜਦਕਿ ਹਨੀਪ੍ਰੀਤ ਅਤੇ ਪ੍ਰੀਤਮ ਸਿੰਘ ਪਿਛਲੀ ਸੀਟ ‘ਤੇ ਬੈਠੇ ਸਨ। ਜਦੋਂਕਿ ਡੇਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਸ਼ ਅਰੋੜਾ ਅਤੇ ਛਤਰਪਾਲ ਅਰੋੜਾ ਗੱਡੀ ਵਿੱਚ ਬੈਠੇ ਸਨ।

Leave a Reply

Your email address will not be published. Required fields are marked *

View in English