View in English:
April 25, 2024 3:49 am

ਰਸੋਈ ਗੈਸ ਸਿਲੰਡਰ ਹੋਏ ਮਹਿੰਗੇ

LPG Price Hike: ਹੋਲੀ ਤੋਂ ਪਹਿਲਾਂ ਅਤੇ ਚੋਣਾਂ ਤੋਂ ਤੁਰੰਤ ਬਾਅਦ ਆਮ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਾ ਹੈ। ਘਰੇਲੂ ਰਸੋਈ ਗੈਸ ਸਿਲੰਡਰ ਅੱਜ ਤੋਂ ਮਹਿੰਗਾ ਹੋ ਗਿਆ ਹੈ ਅਤੇ ਤੁਹਾਨੂੰ ਘਰੇਲੂ ਰਸੋਈ ਗੈਸ ਸਿਲੰਡਰ 50 ਰੁਪਏ ਮਹਿੰਗਾ ਮਿਲੇਗਾ। ਦਿੱਲੀ ‘ਚ ਅੱਜ ਤੋਂ ਘਰੇਲੂ ਰਸੋਈ ਗੈਸ ਸਿਲੰਡਰ 1103 ਰੁਪਏ ਪ੍ਰਤੀ ਸਿਲੰਡਰ ਦੀ ਕੀਮਤ ‘ਤੇ ਮਿਲੇਗਾ। ਇਸ ਦੀ ਪਿਛਲੀ ਕੀਮਤ 1053 ਰੁਪਏ ਪ੍ਰਤੀ ਸਿਲੰਡਰ ਸੀ।

ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਵੀ ਵਾਧਾ ਹੋਇਆ ਹੈ ਅਤੇ ਇਸਦੀ ਕੀਮਤ ਵਿੱਚ 350.50 ਰੁਪਏ ਦਾ ਵਾਧਾ ਕੀਤਾ ਗਿਆ ਹੈ। 350.50 ਰੁਪਏ ਮਹਿੰਗਾ ਹੋਣ ਤੋਂ ਬਾਅਦ ਰਾਜਧਾਨੀ ਦਿੱਲੀ ‘ਚ ਵਪਾਰਕ ਗੈਸ ਸਿਲੰਡਰ ਦੀ ਕੀਮਤ 2119.50 ਰੁਪਏ ਪ੍ਰਤੀ ਸਿਲੰਡਰ ‘ਤੇ ਆ ਗਈ ਹੈ।

ਜਾਣੋ ਚਾਰ ਮਹਾਨਗਰਾਂ ‘ਚ ਘਰੇਲੂ LPG ਸਿਲੰਡਰ ਦੀਆਂ ਨਵੀਆਂ ਕੀਮਤਾਂ

ਦਿੱਲੀ ‘ਚ ਘਰੇਲੂ ਰਸੋਈ ਗੈਸ ਦੀ ਕੀਮਤ 1053 ਰੁਪਏ ਤੋਂ ਵਧ ਕੇ 1103 ਰੁਪਏ ਹੋ ਗਈ ਹੈ।

ਮੁੰਬਈ ‘ਚ ਘਰੇਲੂ ਰਸੋਈ ਗੈਸ ਦੀ ਕੀਮਤ 1052.50 ਰੁਪਏ ਤੋਂ ਵਧ ਕੇ 1102.50 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ।

ਕੋਲਕਾਤਾ ‘ਚ ਘਰੇਲੂ ਰਸੋਈ ਗੈਸ ਦੀ ਕੀਮਤ 1079 ਰੁਪਏ ਤੋਂ ਵਧ ਕੇ 1129 ਰੁਪਏ ਹੋ ਗਈ ਹੈ।

ਚੇਨਈ ‘ਚ ਘਰੇਲੂ ਰਸੋਈ ਗੈਸ ਦੀ ਕੀਮਤ 1068.50 ਰੁਪਏ ਤੋਂ ਵਧ ਕੇ 118.50 ਰੁਪਏ ਹੋ ਗਈ ਹੈ।

ਜਾਣੋ ਚਾਰ ਮਹਾਨਗਰਾਂ ਵਿੱਚ ਵਪਾਰਕ LPG ਸਿਲੰਡਰਾਂ ਦੀਆਂ ਨਵੀਆਂ ਕੀਮਤਾਂ

ਦਿੱਲੀ ਵਿੱਚ ਵਪਾਰਕ ਐਲਪੀਜੀ ਦੀ ਕੀਮਤ 1769 ਰੁਪਏ ਤੋਂ ਵਧ ਕੇ 2119.50 ਰੁਪਏ ਹੋ ਗਈ ਹੈ।

ਮੁੰਬਈ ਵਿੱਚ ਵਪਾਰਕ ਐਲਪੀਜੀ ਦੀ ਕੀਮਤ 1721 ਰੁਪਏ ਤੋਂ ਵਧ ਕੇ 2071.50 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ।

ਕੋਲਕਾਤਾ ਵਿੱਚ ਵਪਾਰਕ ਐਲਪੀਜੀ ਦੀ ਕੀਮਤ 1869 ਰੁਪਏ ਤੋਂ ਵਧ ਕੇ 2219.50 ਰੁਪਏ ਹੋ ਗਈ ਹੈ।

ਚੇਨਈ ਵਿੱਚ ਵਪਾਰਕ ਐਲਪੀਜੀ ਦੀ ਕੀਮਤ 1068.50 ਰੁਪਏ ਤੋਂ ਵਧ ਕੇ 2267.50 ਰੁਪਏ ਹੋ ਗਈ ਹੈ।

Leave a Reply

Your email address will not be published. Required fields are marked *

View in English