View in English:
April 25, 2024 11:03 pm

ਮੱਧ ਪ੍ਰਦੇਸ਼ : ਵਾਹਨ ਚਾਲਕਾਂ ਲਈ ਹੈਲਮੇਟ ਪਾਉਣਾ ਲਾਜ਼ਮੀ, ਹੈਲਮੇਟ ਤੋਂ ਬਿਨਾਂ ਨਹੀਂ ਮਿਲੇਗਾ ਪੈਟਰੋਲ

ਫੈਕਟ ਸਮਾਚਾਰ ਸੇਵਾ

ਭੋਪਾਲ , ਅਕਤੂਬਰ 3

ਮੱਧ ਪ੍ਰਦੇਸ਼ ਵਿੱਚ ਹੁਣ ਦੋ ਪਹੀਆ ਵਾਹਨ ਚਾਲਕਾਂ ਲਈ ਹੈਲਮੇਟ ਪਾਉਣਾ ਲਾਜ਼ਮੀ ਹੋਵੇਗਾ। ਬਿਨਾਂ ਹੈਲਮੇਟ ਵਾਲੇ ਵਾਹਨ ਚਾਲਕਾਂ ਨੂੰ ਨਾ ਤਾਂ ਪੈਟਰੋਲ ਮਿਲੇਗਾ ਅਤੇ ਨਾ ਹੀ ਸਰਕਾਰੀ ਕਰਮਚਾਰੀ ਦਫਤਰ ‘ਚ ਦਾਖਲ ਹੋ ਸਕਣਗੇ। ਭੋਪਾਲ ਪੁਲਿਸ ਕਮਿਸ਼ਨਰ ਅਤੇ ਸਾਰੇ ਜ਼ਿਲ੍ਹਿਆਂ ਦੇ ਐਸਪੀਜ਼ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਬਿਨਾਂ ਹੈਲਮੇਟ ਦੇ ਬਾਈਕ ਚਲਾਉਣ ਵਾਲਿਆਂ ਵਿਰੁੱਧ ਚਲਾਨ ਕਰਨ ਦੀ ਕਾਰਵਾਈ ਕਰਨ। ਸੂਬੇ ਭਰ ਦੇ ਡਰਾਈਵਰਾਂ ‘ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਰੋਜ਼ਾਨਾ ਪੀ.ਐਚ.ਕਿਊ. ਨੂੰ ਭੇਜਣੀ ਪਵੇਗੀ। ਹੈਲਮੇਟ ਨਾ ਪਾਉਣ ‘ਤੇ ਵਾਹਨ ਚਾਲਕਾਂ ਵਿਰੁੱਧ ਮੋਟਰ ਵਹੀਕਲ ਐਕਟ ਦੀ ਧਾਰਾ 128 ਅਤੇ 129 ਤਹਿਤ ਕਾਰਵਾਈ ਕੀਤੀ ਜਾਵੇਗੀ। ਕਾਰਵਾਈ ਦੀ ਮੁਹਿੰਮ 6 ਅਕਤੂਬਰ ਤੋਂ ਸ਼ੁਰੂ ਹੋਵੇਗੀ।

PHQ ਨੇ ਡਰਾਈਵਰਾਂ ਲਈ ਹੈਲਮਟ ਦੀ ਵਰਤੋਂ ਕਰਨਾ ਲਾਜ਼ਮੀ ਕਰ ਦਿੱਤਾ ਹੈ। ਇਸ ਦੇ ਲਈ ਪੁਲਿਸ ਵੀ ਲੋੜੀਂਦੇ ਕਦਮ ਚੁੱਕਣ ਦੀ ਤਿਆਰੀ ਕਰ ਰਹੀ ਹੈ। ਪੈਟਰੋਲ ਪੰਪਾਂ ‘ਤੇ ਪੁਲਿਸ ਵੀ ਤਾਇਨਾਤ ਰਹੇਗੀ ਅਤੇ ਹੈਲਮੇਟ ਨਾ ਪਾਉਣ ਵਾਲੇ ਡਰਾਈਵਰਾਂ ‘ਤੇ ਨਜ਼ਰ ਰੱਖੇਗੀ। ਬਿਨਾਂ ਹੈਲਮੇਟ ਤੋਂ ਗੱਡੀ ਚਲਾਉਣ ਵਾਲਿਆਂ ਨੂੰ ਪੈਟਰੋਲ ਨਹੀਂ ਦਿੱਤਾ ਜਾਵੇਗਾ।

Leave a Reply

Your email address will not be published. Required fields are marked *

View in English