View in English:
April 20, 2024 11:32 am

ਮੈਚ ‘ਚ ਕੁਮੈਂਟਰੀ ਦੌਰਾਨ ਵਿਗੜੀ ਰਿਕੀ ਪੋਂਟਿੰਗ ਦੀ ਸਿਹਤ

ਫੈਕਟ ਸਮਾਚਾਰ ਸੇਵਾ

ਪਰਥ , ਦਸੰਬਰ 2

ਆਸਟਰੇਲਿਆਈ ਕ੍ਰਿਕਟ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਆਸਟ੍ਰੇਲੀਆ ਦੇ ਸਾਬਕਾ ਮਹਾਨ ਬੱਲੇਬਾਜ਼ ਰਿਕੀ ਪੋਂਟਿੰਗ ਦੀ ਸਿਹਤ ਅਚਾਨਕ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਪਰਥ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਉਹ ਪਰਥ ‘ਚ ਖੇਡੇ ਜਾ ਰਹੇ ਆਸਟ੍ਰੇਲੀਆ ਬਨਾਮ ਵੈਸਟਇੰਡੀਜ਼ ਟੈਸਟ ਮੈਚ ਦੀ ਕੁਮੈਂਟਰੀ ਕਰ ਰਹੇ ਸਨ, ਜਦੋਂ ਉਨ੍ਹਾਂ ਦੀ ਸਿਹਤ ਵਿਗੜ ਗਈ।

ਜਾਣਕਾਰੀ ਮੁਤਾਬਕ ਪੌਂਟਿੰਗ ਦੇ ਸਹਿਯੋਗੀਆਂ ਨੇ ਕਿਹਾ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ। ਉਹ ਬੀਮਾਰ ਮਹਿਸੂਸ ਕਰ ਰਹੇ ਸੀ ਅਤੇ ਇਸ ਲਈ ਸਾਵਧਾਨੀ ਵਜੋਂ ਜਾਂਚ ਲਈ ਹਸਪਤਾਲ ਗਏ ਸਨ। ਰਿਪੋਰਟਾਂ ਮੁਤਾਬਕ ਪੋਂਟਿੰਗ ਨੂੰ ਪਹਿਲੇ ਟੈਸਟ ਦੇ ਤੀਜੇ ਦਿਨ ਲੰਚ ਸਮੇਂ ਦੇ ਆਸਪਾਸ ਪਰਥ ਦੇ ਹਸਪਤਾਲ ਲਿਜਾਇਆ ਗਿਆ। ਹੁਣ ਉਹ ਤੀਜੇ ਸੈਸ਼ਨ ‘ਚ ਕੁਮੈਂਟਰੀ ਕਰਦੇ ਨਜ਼ਰ ਨਹੀਂ ਆਉਣਗੇ।

Leave a Reply

Your email address will not be published. Required fields are marked *

View in English