View in English:
March 29, 2024 7:12 am

ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਦੁਬਈ ਦੌਰੇ ਦੌਰਾਨ ਪਾਸਪੋਰਟ ਭੁੱਲਣ ਕਾਰਨ ਪ੍ਰੋਟੋਕੋਲ ਅਧਿਕਾਰੀ ਮੁਅੱਤਲ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਅਕਤੂਬਰ 3

ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਪ੍ਰੋਟੋਕੋਲ ਅਧਿਕਾਰੀ ਨੂੰ ਦੁਬਈ ਦੀ ਹਾਲੀਆ ਫੇਰੀ ਦੌਰਾਨ ਪਾਸਪੋਰਟ ਭੁੱਲ ਜਾਣ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ। ਪ੍ਰੋਟੋਕੋਲ ਅਧਿਕਾਰੀ ਸ਼ਾਮਲ ਦਾਸ ਨੂੰ ਡਿਊਟੀ ਵਿੱਚ ਅਣਗਹਿਲੀ ਵਰਤਣ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਗਿਆ ਹੈ।

ਆਪਣੇ ਦੁਬਈ ਦੌਰੇ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਨੇ ਨਿਵੇਸ਼ ਅਤੇ ਵਪਾਰ ਨੂੰ ਲੈ ਕੇ ਸਰਾਫ ਗਰੁੱਪ ਦੇ ਚੇਅਰਮੈਨ ਨਾਲ ਮੀਟਿੰਗ ਕੀਤੀ। ਉਨ੍ਹਾਂ ਨਾਲ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਵੀ ਮੌਜੂਦ ਸਨ। ਇਸ ਦੇ ਨਾਲ ਹੀ ਮੁੱਖ ਪ੍ਰਮੁੱਖ ਸਕੱਤਰ ਡੀਐਸ ਢੇਸੀ, ਪੀਐਸ ਵੀ ਉਮਾਸ਼ੰਕਰ ਵੀ ਮੌਜੂਦ ਸਨ। ਦਰਅਸਲ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੁਬਈ ਦੌਰੇ ‘ਤੇ ਆਪਣਾ ਪਾਸਪੋਰਟ ਭੁੱਲ ਗਏ ਸਨ। ਉਥੋਂ ਵਾਪਸ ਆਉਣ ‘ਤੇ ਮਨੋਹਰ ਲਾਲ ਨੇ ਕਿਹਾ ਕਿ ਮੈਂ ਪਾਸਪੋਰਟ ਘਰ ਹੀ ਭੁੱਲ ਗਿਆ ਸੀ। ਇਸ ਕਾਰਨ ਫਲਾਈਟ ਨੂੰ ਵੀ ਬਦਲਣਾ ਪਿਆ। ਸੀਐਮ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਮੀਡੀਆ ਵਿੱਚ ਕਈ ਤਰਾਂ ਦੀਆਂ ਕਹਾਣੀਆਂ ਬਣਾਈਆਂ ਗਈਆਂ ਸਨ।

ਮੁੱਖ ਮੰਤਰੀ ਨੇ ਕਿਹਾ ਕਿ 4 ਜਣੇ ਇਕੱਠੇ ਗਏ ਸਨ। ਪਹਿਲਾਂ ਮੇਰੀ ਟਿਕਟ ਬਿਜ਼ਨਸ ਕਲਾਸ ਲਈ ਸੀ। ਬਾਅਦ ਵਿਚ ਰੱਦ ਹੋਣ ‘ਤੇ ਇਕਾਨਮੀ ਕਲਾਸ ਵਿਚ 3:50 ਘੰਟੇ ਦਾ ਸਫਰ ਕੀਤਾ। ਕੁਝ ਲੋਕ ਇਸ ਗੱਲ ਤੋਂ ਹੈਰਾਨ ਸਨ ਕਿ ਮੁੱਖ ਮੰਤਰੀ ਦੇ ਤੌਰ ‘ਤੇ ਵੀ ਤੁਸੀਂ ਇਕਾਨਮੀ ਕਲਾਸ ‘ਚ ਸਫਰ ਕੀਤਾ।

Leave a Reply

Your email address will not be published. Required fields are marked *

View in English