View in English:
April 23, 2024 8:18 pm

ਮੀਂਹ ਕਾਰਨ ਭਾਰਤ – ਨਿਊਜ਼ਿਲੈਂਡ ਵਿਚਾਲੇ ਤੀਜਾ ਵਨਡੇ ਮੈਚ ਹੋਇਆ ਰੱਦ, ਨਿਊਜ਼ੀਲੈਂਡ ਜਿੱਤੀ ਸੀਰੀਜ਼

ਫੈਕਟ ਸਮਾਚਾਰ ਸੇਵਾ

ਕ੍ਰਾਈਸਟਚਰਚ , ਨਵੰਬਰ 30

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਅੱਜ ਖੇਡੀ ਗਈ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਆਖਰੀ ਮੈਚ ਮੀਂਹ ਕਾਰਨ ਰੱਦ ਹੋਣ ਤੋਂ ਬਾਅਦ ਨਿਊਜ਼ੀਲੈਂਡ ਨੇ ਸੀਰੀਜ਼ 1-0 ਨਾਲ ਜਿੱਤ ਲਈ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੂੰ 220 ਦੌੜਾਂ ਦਾ ਟੀਚਾ ਦਿੱਤਾ। ਜਵਾਬ ‘ਚ ਨਿਊਜ਼ੀਲੈਂਡ ਨੇ 18 ਓਵਰਾਂ ‘ਚ ਇਕ ਵਿਕਟ ਦੇ ਨੁਕਸਾਨ ‘ਤੇ 104 ਦੌੜਾਂ ਬਣਾਈਆਂ ਜਿਸ ਤੋਂ ਬਾਅਦ ਹੇਗਲੇ ਓਵਲ ‘ਤੇ ਮੀਂਹ ਨੇ ਦਸਤਕ ਦਿੱਤੀ।

ਡਕਵਰਥ ਲੁਈਸ ਨਿਯਮ ਅਨੁਸਾਰ ਮੈਚ ਦਾ ਨਤੀਜਾ ਕੱਢਣ ਲਈ ਘੱਟੋ-ਘੱਟ 20 ਓਵਰਾਂ ਦੀ ਗੇਂਦਬਾਜ਼ੀ ਜ਼ਰੂਰੀ ਸੀ, ਪਰ 1 ਘੰਟਾ 40 ਮਿੰਟ ਤੱਕ ਮੀਂਹ ਨਾ ਰੁਕਣ ਤੋਂ ਬਾਅਦ ਅੰਪਾਇਰਾਂ ਨੇ ਮੈਚ ਨੂੰ ਰੱਦ ਕਰਨ ਦਾ ਫੈਸਲਾ ਕੀਤਾ।

Leave a Reply

Your email address will not be published. Required fields are marked *

View in English