ਫੈਕਟ ਸਮਾਚਾਰ ਸੇਵਾ
ਪਟਿਆਲਾ , ਜੁਲਾਈ 22
ਮਸ਼ਹੂਰ ਯੂਟਿਊਬਰ ਪਾਇਲ ਮਲਿਕ ਵੱਲੋਂ ਸ੍ਰੀ ਕਾਲੀ ਮਾਤਾ ਵਾਂਗ ਸਵਾਂਗ ਰਚਾ ਕੇ ਵੀਡਿਓ ਬਣਾਉਣ ਦਾ ਮਾਮਲਾ ਭਖਣ ਉਪਰੰਤ ਪਾਇਲ ਮਲਿਕ ਵੱਲੋਂ ਇਸ ਮਾਮਲੇ ’ਚ ਮਾਫੀ ਮੰਗੀ ਗਈ ਹੈ। ਉਸ ਨੇ ਆਪਣੀ ਗਲਤੀ ਮੰਨੀ ਹੈ। ਅੱਜ ਪਰਿਵਾਰ ਸਮੇਤ ਇਥੇ ਸ਼੍ਰੀ ਕਾਲੀ ਮਾਤਾ ਮੰਦਰ ’ਚ ਪਹੁੰਚੀ ਪਾਇਲ ਮਲਿਕ ਨੇ ਹਿੰਦੂ ਨੁਮਾਇੰਦਿਆਂ ਦੀ ਹਾਜ਼ਰੀ ’ਚ ਆਪਣੀ ਗਲਤੀ ਮੰਨਦਿਆਂ ਮਾਫੀ ਮੰਗੀ ਕਿ ਉਨ੍ਹਾਂ ਵੱਲੋਂ ਜਾਣਬੁਝ ਕੇ ਇਹ ਵੀਡਿਓ ਨਹੀਂ ਬਣਾਈ ਗਈ ਸੀ। ਪਾਇਲ ਮਲਿਕ ਨੇ ਮੰਨਿਆ ਕਿ ਉਸਨੇ ਇਹ ਵੀਡਿਓ ਇੰਟਰਨੈਟ ਮੀਡਿਆ ’ਤੇ ਅਪਲੋਡ ਕੀਤੀ ਸੀ, ਜਿਸ ’ਤੇ ਲੋਕਾਂ ਵੱਲੋਂ ਕੁਮੈਂਟ ਆਉਣ ਉਪਰੰਤ ਪਤਾ ਲੱਗਾ ਕਿ ਗਲਤੀ ਹੋਈ ਹੈ ਤੇ ਉਸੇ ਵੇਲੇ ਵੀਡਿਓ ਆਪਣੇ ਸੋਸ਼ਲ ਮੀਡਿਆ ਪਲੇਟਫਾਰਮਾਂ ਤੋਂ ਡਿਲੀਟ ਕਰ ਦਿੱਤੀ।
ਉਨ੍ਹਾਂ ਕਿਹਾ ਕਿ ਉਸਦੀ ਬੇਟੀ ਸ਼੍ਰੀ ਕਾਲੀ ਮਾਤਾ ਦੀ ਭਗਤ ਹੈ ਤੇ ਸਾਰਾ ਦਿਨ ਮਾਤਾ ਦਾ ਗੁਣਗਾਨ ਕਰਦੀ ਰਹਿੰਦੀ ਹੈ ਇਸ ਲਈ ਵੀਡਿਓ ਬਣਾਈ ਸੀ। ਪਾਇਲ ਮਲਿਕ ਨੇ ਪਰਿਵਾਰ ਸਮੇਤ ਲਗਾਈ ਗਈ ਸੇਵਾ ਵੀ ਨਿਭਾਈ।
ਇਸ ਸਬੰਧੀ ਇਕੱਠੇ ਹੋਏ ਹਿੰਦੂ ਆਗੂਆਂ ਵੱਲੋਂ ਪਾਇਲ ਦੀ ਗਲਤੀ ਮਾਫ ਕਰਦਿਆਂ ਉਨ੍ਹਾਂ ਇਕ ਘੰਟਾ ਭਾਂਡੇ ਧੋਣ ਦੀ ਧਾਰਮਿਕ ਸਜ਼ਾ ਵੀ ਲਗਾਈ ਗਈ, ਜਿਸਨੂੰ ਪਾਇਲ ਸਮੇਤ ਸਾਰੇ ਪਰਿਵਾਰ ਨੇ ਲੰਗਰ ਹਾਲ ’ਚ ਪਹੁੰਚ ਕੇ ਝੂਠੇ ਬਰਤਨ ਸਾਫ ਕਰਨ ਦੀ ਸੇਵਾ ਨਿਭਾਈ।