View in English:
April 16, 2024 6:52 pm

ਭਾਰਤ ਨੇ ਨਿਊਜ਼ੀਲੈਂਡ ਨੂੰ ਦਿੱਤਾ 307 ਦੌੜਾਂ ਦਾ ਟੀਚਾ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਨਵੰਬਰ 25

ਆਕਲੈਂਡ ਵਨਡੇਅ ’ਚ ਭਾਰਤ ਨੇ ਨਿਊਜ਼ੀਲੈਂਡ ਦੇ ਸਾਹਮਣੇ 307 ਦੌੜਾਂ ਦਾ ਟੀਚਾ ਰੱਖਿਆ ਹੈ। ਭਾਰਤੀ ਟੀਮ ਲਈ ਸ਼੍ਰੇਅਸ ਅਈਅਰ (80), ਕਪਤਾਨ ਸ਼ਿਖਰ ਧਵਨ (72) ਅਤੇ ਸ਼ੁਭਮਨ ਗਿੱਲ (50) ਨੇ ਪੰਜਾਹ ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਵਾਸ਼ਿੰਗਟਨ ਸੁੰਦਰ ਨੇ ਵੀ 16 ਗੇਂਦਾਂ ’ਚ ਅਜੇਤੂ 37 ਦੌੜਾਂ ਬਣਾ ਕੇ ਭਾਰਤ ਨੂੰ 300 ਦੇ ਪਾਰ ਪਹੁੰਚਾਉਣ ’ਚ ਅਹਿਮ ਭੂਮਿਕਾ ਨਿਭਾਈ। ਸੁੰਦਰ ਨੇ ਸਿਰਫ 16 ਗੇਂਦਾਂ ’ਤੇ 3 ਚੌਕੇ ਅਤੇ 3 ਛੱਕੇ ਲਗਾਏ। ਨਿਊਜ਼ੀਲੈਂਡ ਨੇ ਇੱਥੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ।

Leave a Reply

Your email address will not be published. Required fields are marked *

View in English