View in English:
April 20, 2024 12:52 pm

ਬੰਬੀਹਾ ਗਰੁੱਪ ਨੇ ਹਰਿਆਣਾ ਸਰਕਾਰ ਨੂੰ ਦਿੱਤੀ ਧਮਕੀ

ਫੈਕਟ ਸਮਾਚਾਰ ਸੇਵਾ

ਰੋਹਤਕ , ਅਕਤੂਬਰ 2

ਹਰਿਆਣਾ ਸਰਕਾਰ ਵੱਲੋਂ ਗੈਂਗਸਟਰ ਦਲੇਰ ਕੋਟੀਆ ਦਾ ਬੁਲਡੋਜ਼ਰ ਚਲਾ ਕੇ ਘਰ ਤੋੜਨ ਦੇ ਮਾਮਲੇ ਵਿੱਚ ਹੁਣ ਦਵਿੰਦਰ ਬੰਬੀਹਾ ਗਰੁੱਪ ਨੇ ਫੇਸਬੁਕ ਰਾਹੀਂ ਹਰਿਆਣਾ ਸਰਕਾਰ, ਪੁਲੀਸ ਅਤੇ ਡੀਟੀਪੀ (ਜ਼ਿਲ੍ਹਾ ਯੋਜਨਾਕਾਰ) ਨੂੰ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ‘‘ਜੋ ਹੋਇਆ ਮਾੜਾ ਹੋਇਆ, ਘਰ ਤੋੜ ਦਿੱਤਾ, ਹੁਣ ਅਸੀਂ ਸਰਕਾਰ ਤੇ ਪੁਲੀਸ ਤੇ ਡੀਟੀਪੀ ਨੂੰ ਚਿਤਾਵਨੀ ਦਿੰਦੇ ਹਾਂ, ਤੁਸੀਂ ਕਰ ਲਿਆ ਜੋ ਕਰਨਾ, ਤੁਸੀਂ ਸਹੀ ਨਹੀਂ ਕੀਤਾ। ਹੁਣ ਅਸੀਂ ਦੱਸਾਂਗੇ ਕਿ ਦਾ ਕਿਸੇ ਦਾ ਘਰ ਕਿਵੇਂ ਤੋੜੀਦਾ। ਹੁਣ ਸਾਡੀ ਵਾਰੀ ਹੈ, ਤੁਸੀਂ ਦੇਖੋ ‘ਵੇਟ ਐਂਡ ਵਾਚ’ ਵਕਤ ਆਉਣ ’ਤੇ ਦੇਖ ਲਵਾਂਗੇ।’’ ਇਹ 30 ਸਾਲ ਪੁਰਾਣਾ ਘਰ ਸੀ ਅਤੇ ਉਸ ਦੇ ਪਰਿਵਾਰ ਦਾ ਕਿਸੇ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਨਾਜਾਇਜ਼ ਧੰਦਿਆਂ ਨਾਲ ਜਾਇਦਾਦਾਂ ਬਣਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।

Leave a Reply

Your email address will not be published. Required fields are marked *

View in English