View in English:
April 25, 2024 7:40 am

ਬਠਿੰਡਾ ਦੇ ਸਿਵਲ ਹਸਪਤਾਲ ‘ਚੋਂ ਨਵਜੰਮਿਆ ਬੱਚਾ ਚੋਰੀ

ਫੈਕਟ ਸਮਾਚਾਰ ਸੇਵਾ

ਬਠਿੰਡਾ, ਦਸੰਬਰ 4

ਬਠਿੰਡਾ ਦੇ ਚਿਲਡਰਨ ਹਸਪਤਾਲ ‘ਚੋਂ ਪ੍ਰਵਾਸੀ ਔਰਤ ਦਾ 4 ਦਿਨਾਂ ਦਾ ਬੱਚਾ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਮਾਂ ਦਾ ਰੋ-ਰੋ ਬੁਰਾ ਹਾਲ ਹੈ।

ਪ੍ਰਵਾਸੀ ਔਰਤ ਨੇ ਦੱਸਿਆ ਕਿ ਉਸ ਨੂੰ 4 ਦਿਨ ਪਹਿਲਾਂ ਬਠਿੰਡਾ ਦੇ ਚਿਲਡਰਨ ਹਸਪਤਾਲ ਵਿੱਚ ਇੱਕ ਲੜਕਾ ਪੈਦਾ ਹੋਇਆ ਸੀ ਅਤੇ ਅੱਜ ਇੱਕ ਔਰਤ ਅਤੇ ਇੱਕ ਲੜਕੀ ਉਸ ਕੋਲ ਆਈ ਅਤੇ ਉਸ ਨੂੰ ਕਹਿਣ ਲੱਗੇ ਕਿ ਉਹ ਸਟਾਫ ਮੈਂਬਰ ਹਨ ਅਤੇ ਉਹਨਾਂ ਨੇ ਬੱਚੇ ਦਾ ਚੈੱਕਅਪ ਕਰਾਉਣਾ ਹੈ ਅਤੇ ਉਹ ਬੱਚੇ ਨੂੰ ਲੈ ਕੇ ਚਲੇ ਗਏ ਅਤੇ ਵਾਪਿਸ ਨਹੀਂ ਆਏ। ਜਦੋਂ ਉਹ ਕਾਫੀ ਦੇਰ ਤੱਕ ਵਾਪਿਸ ਨਹੀਂ ਆਏ ਤਾਂ ਉਸ ਨੂੰ ਪੁੱਛ ਪੜਤਾਲ ਕਰਨ ‘ਤੇ ਪਤਾ ਲੱਗਿਆ ਕਿ ਉਸ ਦਾ ਬੱਚਾ ਚੋਰੀ ਹੋ ਗਿਆ ਹੈ।

ਇਸ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਜਾਂਚ ਵਿਚ ਜੁਟ ਗਈ ਹੈ। ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ, ਜਿਸ ਵਿਚ ਇਕ ਲੜਕੀ ਅਤੇ ਔਰਤ ਬੱਚੇ ਨੂੰ ਲੈ ਕੇ ਜਾ ਰਹੀਆਂ ਦਿਖਾਈ ਦੇ ਰਹੀਆਂ ਹਨ।

Leave a Reply

Your email address will not be published. Required fields are marked *

View in English