View in English:
April 26, 2024 2:23 am

ਫੈਟੀ ਲਿਵਰ ਦੀ ਸਮੱਸਿਆ ਨੂੰ ਦੂਰ ਕਰਨ ‘ਚ ਮਦਦ ਕਰਨਗੇ ਇਹ ਉਪਾਅ

ਜਸਵਿੰਦਰ ਕੌਰ

ਸਤੰਬਰ 22

ਫੈਟੀ ਲਿਵਰ ਦੀ ਬਿਮਾਰੀ ਲਿਵਰ ਵਿੱਚ ਫੈਟ ਦੇ ਜਮ੍ਹਾਂ ਹੋਣ ਕਾਰਨ ਹੁੰਦੀ ਹੈ। ਫੈਟੀ ਲਿਵਰ ਦੀਆਂ ਦੋ ਕਿਸਮਾਂ ਹੁੰਦੀਆਂ ਹਨ – ਅਲਕੋਹਲਿਕ ਅਤੇ ਨਾਨ – ਅਲਕੋਹਲਿਕ।ਅਲਕੋਹਲਿਕ ਫੈਟੀ ਲਿਵਰ ਦੀ ਬੀਮਾਰੀ ਜ਼ਿਆਦਾ ਸ਼ਰਾਬ ਪੀਣ ਨਾਲ ਹੁੰਦੀ ਹੈ। ਜਦੋਂ ਕਿ ਗੈਰ-ਅਲਕੋਹਲਿਕ ਫੈਟੀ ਲਿਵਰ ਦਾ ਸ਼ਰਾਬ ਪੀਣ ਨਾਲ ਕੋਈ ਸਬੰਧ ਨਹੀਂ ਹੈ। ਇਹ ਉਹਨਾਂ ਲੋਕਾਂ ਵਿੱਚ ਵਧੇਰੇ ਆਮ ਹੁੰਦਾ ਹੈ ਜੋ ਮੋਟਾਪੇ, ਟਾਈਪ 2 ਸ਼ੂਗਰ, ਜਿਆਦਾ ਕੋਲੇਸਟ੍ਰੋਲ, ਹਾਈ ਬਲੱਡ ਪ੍ਰੈਸ਼ਰ ਆਦਿ ਤੋਂ ਪੀੜਤ ਹਨ। ਫੈਟੀ ਲਿਵਰ ਦੇ ਇਲਾਜ ਲਈ ਖੁਰਾਕ ਅਤੇ ਜੀਵਨਸ਼ੈਲੀ ਵਿੱਚ ਬਦਲਾਅ ਜ਼ਰੂਰੀ ਹਨ। ਆਓ ਤੁਹਾਨੂੰ ਕੁਝ ਅਜਿਹੇ ਆਸਾਨ ਉਪਾਅ ਬਾਰੇ ਦੱਸਦੇ ਹਾਂ, ਜਿਨਾਂ ਦੀ ਮਦਦ ਨਾਲ ਤੁਸੀਂ ਫੈਟੀ ਲਿਵਰ ਦੀ ਸਮੱਸਿਆ ਨੂੰ ਦੂਰ ਕਰ ਸਕਦੇ ਹੋ।

ਭਾਰ ਘਟਾਓ

ਫੈਟੀ ਲੀਵਰ ਦੀ ਬਿਮਾਰੀ ਜ਼ਿਆਦਾ ਭਾਰ ਹੋਣ ਨਾਲ ਜੁੜੀ ਹੋਈ ਹੈ। ਇਸ ਲਈ ਜੇਕਰ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਭਾਰ ਵੱਲ ਧਿਆਨ ਦਿਓ। ਤੁਸੀਂ ਇੱਕ ਸਰਗਰਮ ਜੀਵਨ ਸ਼ੈਲੀ ਅਤੇ ਖੁਰਾਕ ਨਾਲ ਆਪਣੇ ਭਾਰ ਨੂੰ ਕੰਟਰੋਲ ਕਰ ਸਕਦੇ ਹੋ। ਜਦੋਂ ਤੁਸੀਂ ਆਪਣਾ ਭਾਰ ਘਟਾਉਣ ਦੇ ਯੋਗ ਹੋ ਜਾਂਦੇ ਹੋ, ਤਾਂ ਤੁਹਾਡੀਆਂ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਖੁਦ ਦੂਰ ਹੋ ਜਾਂਦੀਆਂ ਹਨ, ਜਿਨ੍ਹਾਂ ਵਿੱਚੋਂ ਫੈਟੀ ਲਿਵਰ ਵੀ ਇੱਕ ਹੈ।

ਕੌਫੀ ਪੀਓ

2016 ਦੇ ਅਧਿਐਨ ਅਨੁਸਾਰ ਕੌਫੀ ਲਿਵਰ ਲਈ ਕਈ ਸੁਰੱਖਿਆ ਲਾਭ ਪ੍ਰਦਾਨ ਕਰਦੀ ਹੈ। ਖਾਸ ਤੌਰ ‘ਤੇ ਇਹ ਸੋਜਸ ਨਾਲ ਲੜਨ ਲਈ ਮੰਨੇ ਜਾਂਦੇ ਲਿਵਰ ਦੇ ਐਨਜ਼ਾਈਮਾਂ ਦੇ ਉਤਪਾਦਨ ਨੂੰ ਉਤੇਜਿਤ ਕਰਦਾ ਹੈ। ਬਲੈਕ ਕੌਫੀ ਸਭ ਤੋਂ ਵਧੀਆ ਵਿਕਲਪ ਹੈ, ਕਿਉਂਕਿ ਇਸ ਵਿੱਚ ਕੋਈ ਵਾਧੂ ਫੈਟ ਜਾਂ ਚੀਨੀ ਨਹੀਂ ਹੁੰਦੀ ਹੈ। ਕਿਉਂਕਿ ਕੌਫੀ ਵਿੱਚ ਕੈਫੀਨ ਹੁੰਦੀ ਹੈ, ਇਸ ਲਈ ਆਪਣੇ ਕੌਫ਼ੀ ਦੇ ਸੇਵਨ ‘ਤੇ ਧਿਆਨ ਦੇਣਾ ਹਮੇਸ਼ਾ ਚੰਗਾ ਹੁੰਦਾ ਹੈ। ਤੁਸੀਂ ਦਿਨ ਵਿੱਚ ਇੱਕ ਤੋਂ ਦੋ ਕੱਪ ਇਸ ਦਾ ਸੇਵਨ ਕਰ ਸਕਦੇ ਹੋ।

ਖੁਦ ਨੂੰ ਰੱਖੋ ਐਕਟਿਵ

ਫੈਟੀ ਲੀਵਰ ਅਕਸਰ ਜੀਵਨ ਸ਼ੈਲੀ ਨਾਲ ਜੁੜਿਆ ਹੁੰਦਾ ਹੈ। ਜਦੋਂ ਤੁਹਾਡੇ ਕੋਲ ਫੈਟੀ ਲਿਵਰ ਹੁੰਦਾ ਹੈ ਤਾਂ ਐਕਟਿਵ ਰਹਿਣਾ ਮਹੱਤਵਪੂਰਨ ਹੁੰਦਾ ਹੈ। ਤੁਹਾਨੂੰ ਹਫ਼ਤੇ ਵਿੱਚ 5 ਦਿਨਾਂ ਲਈ ਲਗਭਗ 30 ਮਿੰਟ ਲਈ ਕੁਝ ਕਸਰਤ ਕਰਨ ਦੀ ਲੋੜ ਹੈ। ਹਾਲਾਂਕਿ ਤੁਹਾਨੂੰ ਕਸਰਤ ਕਰਨ ਲਈ ਕੋਈ ਗੇਮਸ ਖੇਡਣ ਜਾਂ ਜਿਮ ਜਾਣ ਦੀ ਲੋੜ ਨਹੀਂ ਹੈ। ਤੁਸੀਂ ਹਫ਼ਤੇ ਵਿੱਚ 5 ਦਿਨ 30 ਮਿੰਟ ਤੇਜ਼ ਰਫ਼ਤਾਰ ਨਾਲ ਚੱਲ ਸਕਦੇ ਹੋ।

Leave a Reply

Your email address will not be published. Required fields are marked *

View in English