View in English:
March 29, 2024 5:37 pm

ਪ੍ਰਦਰਸ਼ਨਕਾਰੀ ਪਹਿਲਵਾਨ ਗੰਗਾ ‘ਚ ਮੈਡਲ ਵਹਾਉਣ ਲਈ ਹੋਏ ਰਵਾਨਾ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਮਈ 30

ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਲੱਗੇ ਜਿਨਸੀ ਸ਼ੋਸ਼ਣ ਦੇ ਮੁਲਜ਼ਮਾਂ ਦਾ ਵਿਰੋਧ ਕਰ ਰਹੇ ਪਹਿਲਵਾਨਾਂ ਨੇ ਅੱਜ ਵੱਡਾ ਐਲਾਨ ਕੀਤਾ ਹੈ। ਭਲਵਾਨ ਬਜਰੰਗ ਪੂਨੀਆ, ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਨੇ ਸੋਸ਼ਲ ਮੀਡੀਆ ‘ਤੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਉਹ ਆਪਣੇ ਜਿੱਤੇ ਹੋਏ ਸਾਰੇ ਮੈਡਲ ਗੰਗਾ ਨਦੀ ‘ਚ ਸੁੱਟ ਦੇਣਗੇ।

ਭਲਵਾਨਾਂ ਨੇ ਐਲਾਨ ਕੀਤਾ, ‘ਅਸੀਂ ਅੱਜ ਸ਼ਾਮ 6 ਵਜੇ ਹਰਿਦੁਆਰ ਵਿੱਚ ਗੰਗਾ ਨਦੀ ਵਿੱਚ ਆਪਣੇ ਤਗਮੇ ਸੁੱਟਾਂਗੇ। ਗੰਗਾ ਮਾਂ ਹੈ, ਗੰਗਾ ਨੂੰ ਅਸੀਂ ਜਿੰਨਾ ਪਵਿੱਤਰ ਮੰਨਦੇ ਹਾਂ, ਓਨੀ ਹੀ ਪਵਿੱਤਰਤਾ ਨਾਲ ਅਸੀਂ ਮਿਹਨਤ ਕਰ ਕੇ ਇਹ ਮੈਡਲ ਹਾਸਲ ਕੀਤੇ ਹਨ।’

Leave a Reply

Your email address will not be published. Required fields are marked *

View in English