View in English:
March 28, 2024 6:24 pm

ਪਿੱਤਲ ਦੇ ਭਾਂਡਿਆਂ ਨੂੰ ਸਾਫ਼ ਕਰਨ ਦੇ ਨੁਸਖੇ

ਜਸਵਿੰਦਰ ਕੌਰ

ਨਵੰਬਰ 25


ਉਂਝ ਅਸੀਂ ਰਸੋਈ ਵਿਚ ਪਿੱਤਲ ਦੇ ਭਾਂਡਿਆਂ ਦੀ ਵਰਤੋਂ ਘੱਟ ਹੀ ਕਰਦੇ ਹਾਂ, ਫਿਰ ਵੀ ਹਰ ਘਰ ਵਿਚ ਪਿੱਤਲ ਦੇ ਸਹੀ ਭਾਂਡੇ ਬਹੁਤ ਘੱਟ ਹਨ। ਵਿਸ਼ੇਸ਼ ਤੌਰ ‘ਤੇ ਪੂਜਾ ਲਈ ਅਸੀਂ ਅਜੇ ਵੀ ਪਿੱਤਲ ਦੇ ਭਾਂਡਿਆਂ ਦੀ ਵਰਤੋਂ ਕਰਦੇ ਹਾਂ ਕਿਉਂਕਿ ਉਹ ਸ਼ੁੱਧ ਮੰਨੇ ਜਾਂਦੇ ਹਨ। ਇਨ੍ਹਾਂ ਪਿੱਤਲ ਦੇ ਭਾਂਡਿਆਂ ਨੂੰ ਸਾਫ਼ ਕਰਨਾ ਬਹੁਤ ਔਖਾ ਹੈ, ਖ਼ਾਸਕਰ ਜੇਕਰ ਇਹ ਇੱਕ ਵਾਰ ਕਾਲੇ ਹੋ ਜਾਣ ਤਾਂ ਉਨ੍ਹਾਂ ਨੂੰ ਦੁਬਾਰਾ ਚਮਕਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਆਓ ਤੁਹਾਨੂੰ ਕੁਝ ਅਜਿਹੇ ਨੁਸਖੇ ਦੱਸਦੇ ਹਾਂ ਜਿਸ ਨਾਲ ਤੁਸੀਂ ਰਸੋਈ ‘ਚ ਮੌਜੂਦ ਚੀਜ਼ਾਂ ਨਾਲ ਪਿੱਤਲ ਦੇ ਭਾਂਡਿਆਂ ਨੂੰ ਬਿਲਕੁਲ ਨਵਾਂ ਬਣਾ ਸਕਦੇ ਹੋ।

ਨਿੰਬੂ ਅਤੇ ਲੂਣ

ਤੁਸੀਂ ਇਕ ਚਮਚ ਨਮਕ ਅਤੇ ਦੋ ਚਮਚ ਨਿੰਬੂ ਦਾ ਰਸ ਮਿਲਾ ਕੇ ਪਿੱਤਲ ਦੇ ਭਾਂਡਿਆਂ ‘ਤੇ ਲਗਾਓ ਅਤੇ ਬਰਤਨਾਂ ਨੂੰ ਕੁਝ ਦੇਰ ਤੱਕ ਚੰਗੀ ਤਰ੍ਹਾਂ ਰਗੜੋ, ਫਿਰ ਉਨ੍ਹਾਂ ਨੂੰ ਕੋਸੇ ਕੋਸੇ ਪਾਣੀ ਨਾਲ ਧੋ ਲਓ, ਪਿੱਤਲ ਦੇ ਭਾਂਡੇ ਫਿਰ ਤੋਂ ਨਵੇਂ ਵਾਂਗ ਚਮਕਣਗੇ।

ਇਮਲੀ ਦਾ ਪੇਸਟ

ਇਮਲੀ ਦੇ ਪੇਸਟ ਨਾਲ ਪਿੱਤਲ ਦੇ ਭਾਂਡਿਆਂ ਨੂੰ ਵੀ ਨਵੇਂ ਵਰਗਾ ਬਣਾਇਆ ਜਾ ਸਕਦਾ ਹੈ, ਇਸ ਦੇ ਲਈ ਇਮਲੀ ਨੂੰ ਗਰਮ ਪਾਣੀ ‘ਚ ਭਿਉਂ ਕੇ ਪੇਸਟ ਬਣਾ ਲਓ, ਫਿਰ ਇਸ ਪੇਸਟ ਨੂੰ ਪਿੱਤਲ ਦੇ ਭਾਂਡਿਆਂ ‘ਤੇ ਲਗਾਓ, ਕੁਝ ਦੇਰ ਲੱਗਿਆ ਰਹਿਣ ਦਿਓ, ਫਿਰ ਇਸ ਨੂੰ ਸਾਫ ਪਾਣੀ ਨਾਲ ਧੋ ਕੇ ਸਾਫ ਕਰ ਲਓ।

ਬੇਕਿੰਗ ਸੋਡਾ ਅਤੇ ਨਿੰਬੂ

ਇਕ ਚੱਮਚ ਬੇਕਿੰਗ ਸੋਡਾ ਅਤੇ ਇਕ ਚੱਮਚ ਨਿੰਬੂ ਦਾ ਰਸ ਮਿਲਾ ਕੇ ਬਰਤਨਾਂ ‘ਤੇ ਰਗੜੋ, ਫਿਰ ਉਨ੍ਹਾਂ ਨੂੰ ਸਾਫ਼ ਪਾਣੀ ਨਾਲ ਧੋ ਕੇ ਸਾਫ਼ ਕਰੋ, ਬਰਤਨ ਨਵੇਂ ਵਰਗੇ ਹੋ ਜਾਣਗੇ।

ਸਿਰਕਾ ਅਤੇ ਲੂਣ

ਪਿੱਤਲ ਦੇ ਭਾਂਡਿਆਂ ਨੂੰ ਸਿਰਕੇ ਨਾਲ ਚੰਗੀ ਤਰ੍ਹਾਂ ਸਾਫ਼ ਕੀਤਾ ਜਾ ਸਕਦਾ ਹੈ। ਪਿਤਲ ਦੀਆਂ ਚੀਜ਼ਾਂ ਨੂੰ ਸਿਰਕੇ ਅਤੇ ਨਮਕ ਨਾਲ ਰਗੜੋ, ਫਿਰ ਇਨਾਂ ਨੂੰ ਕੁਝ ਦੇਰ ਲਈ ਛੱਡ ਦਿਓ। ਇਨਾਂ ਨੂੰ ਕੋਸੇ ਪਾਣੀ ਨਾਲ ਧੋ ਕੇ ਸਾਫ਼ ਕਰੋ। ਇਹ ਪਿੱਤਲ ਦੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪਾਲਿਸ਼ ਕਰ ਸਕਦਾ ਹੈ।

Leave a Reply

Your email address will not be published. Required fields are marked *

View in English