View in English:
April 24, 2024 12:58 pm

ਨਜ਼ਰਬੰਦ ਹੋਣ ਤੋਂ ਪਹਿਲਾ ਅੰਮ੍ਰਿਤਪਾਲ ਸਿੰਘ ਨੇ ਪੜ੍ਹੋ ਕੀ ਕਿਹਾ

ਫੈਕਟ ਸਮਾਚਾਰ ਸੇਵਾ

ਮੋਗਾ, ਨਵੰਬਰ 5

ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਬੀਤੇ ਸਮੇਂ ਵਿਚ ਉਹ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਬੋਲੇ ਅਤੇ ਜੋ ਵੀ ਬੋਲੇ ਹਨ, ਸੱਚ ਬੋਲੇ ਹਨ।

ਮੋਗਾ ਦੇ ਪਿੰਡ ਸਿੰਘਾਂਵਾਲਾ ‘ਚ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਜਲੰਧਰ ਵਿਚ ਨਗਰ ਕੀਰਤਨ ਵਿਚ ਸ਼ਾਮਲ ਹੋਣ ਤੋਂ ਰੋਕਿਆ ਗਿਆ ਹੈ ਤਾਂ ਉਹਨਾਂ ਦੇ ਬੋਲ ਤੱਤੇ ਹੋਣੇ ਸੁਭਾਵਕ ਹਨ। ਉਹਨਾਂ ਕਿਹਾ ਕਿ ਸਿੱਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਉਹਨਾਂ ਨੇ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਅੰਮ੍ਰਿਤ ਛੱਕਣ ਅਤੇ ਗੁਰੂ ਦੇ ਲੜ ਲੱਗਣ।

ਉਹਨਾਂ ਦੱਸਿਆ ਕਿ ਪਿਛਲੇ 3 ਘੰਟਿਆਂ ਤੋਂ ਪੁਲਿਸ ਨੇ ਇਸ ਪਿੰਡ ਵਿਚ ਨਜ਼ਰਬੰਦ ਕੀਤਾ ਹੋਇਆ ਹੈ ਅਤੇ ਹੁਣ ਉਹ ਰਾਤ ਇਥੇ ਹੀ ਠਹਿਰਣਗੇ।

Leave a Reply

Your email address will not be published. Required fields are marked *

View in English