View in English:
April 19, 2024 12:09 pm

ਦਿੱਲੀ MCD ਚੋਣਾਂ ਕਾਰਨ ਅੱਜ ਸਾਰੇ ਸਰਕਾਰੀ ਸਕੂਲ ਬੰਦ, ਭਲਕੇ ਸਵੇਰੇ 4 ਵਜੇ ਸ਼ੁਰੂ ਹੋਵੇਗੀ ਮੈਟਰੋ ਸੇਵਾ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਦਸੰਬਰ 3

ਦਿੱਲੀ ਵਿੱਚ ਐਮਸੀਡੀ ਚੋਣਾਂ ਦੇ ਸਬੰਧ ਵਿੱਚ ਭਲਕੇ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ 7 ਦਸੰਬਰ ਨੂੰ ਹੋਵੇਗੀ। 4 ਦਸੰਬਰ ਨੂੰ ਹੋਣ ਵਾਲੀਆਂ ਵੋਟਾਂ ਲਈ ਸਾਰੇ ਸਰਕਾਰੀ ਸਕੂਲਾਂ ਵਿੱਚ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਅਜਿਹੇ ‘ਚ ਅੱਜ ਸਾਰੇ ਸਰਕਾਰੀ ਸਕੂਲਾਂ ‘ਚ ਛੁੱਟੀ ਰਹੇਗੀ। ਇਸ ਦੇ ਨਾਲ ਹੀ ਭਲਕੇ ਸਵੇਰੇ 4 ਵਜੇ ਤੋਂ ਮੈਟਰੋ ਸੇਵਾਵਾਂ ਸ਼ੁਰੂ ਹੋ ਜਾਣਗੀਆਂ।

ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਬਹੁਤੀ ਸਫ਼ਲਤਾ ਨਾ ਹਾਸਲ ਕਰਨ ਵਾਲੀ ਭਾਜਪਾ ਨਗਰ ਨਿਗਮ ਚੋਣਾਂ ਵਿੱਚ ਹਾਵੀ ਹੈ। ਇਸ ਚੋਣ ਤੋਂ ਪਹਿਲਾਂ ਹੋਈਆਂ 11 ਨਗਰ ਨਿਗਮ ਚੋਣਾਂ ਵਿੱਚ ਭਾਜਪਾ (ਜਨ ਸੰਘ ਅਤੇ ਜਨਤਾ ਪਾਰਟੀ) ਨੇ ਸੱਤ ਵਾਰ ਜਿੱਤ ਪ੍ਰਾਪਤ ਕੀਤੀ, ਜਦੋਂ ਕਿ ਕਾਂਗਰਸ ਤਿੰਨ ਵਾਰ ਜਿੱਤਣ ਵਿੱਚ ਕਾਮਯਾਬ ਰਹੀ।

ਐਮਸੀਡੀ ਚੋਣਾਂ ਵਿੱਚ ਵੋਟਰਾਂ ਨੂੰ ਲੁਭਾਉਣ ਲਈ ਲਾਊਡ ਸਪੀਕਰਾਂ, ਜਨ ਸਭਾਵਾਂ, ਰੋਡ ਸ਼ੋਅ, ਨੁੱਕੜ ਮੀਟਿੰਗਾਂ, ਡੋਰ-ਟੂ-ਡੋਰ ਆਦਿ ਰਾਹੀਂ ਸ਼ੁਰੂ ਕੀਤੀ ਗਈ ਮੁਹਿੰਮ ਸ਼ੁੱਕਰਵਾਰ ਸ਼ਾਮ ਨੂੰ ਬੰਦ ਹੋ ਗਈ ਸੀ ਪਰ ਅੱਜ 1349 ਉਮੀਦਵਾਰਾਂ ਨੇ ਚੋਣ ਪ੍ਰਚਾਰ ਦਾ ਕੰਮ ਵਰਕਰਾਂ ਨੂੰ ਸੌਂਪ ਦਿੱਤਾ ਹੈ।

ਦਿੱਲੀ ਵਿੱਚ MCD ਚੋਣਾਂ ਲਈ ਭਲਕੇ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ 7 ਦਸੰਬਰ ਨੂੰ ਹੋਵੇਗੀ। ਅਜਿਹੇ ‘ਚ MCD ਚੋਣਾਂ ਲਈ ਐਤਵਾਰ ਸਵੇਰੇ 4 ਵਜੇ ਤੋਂ ਮੈਟਰੋ ਸੇਵਾਵਾਂ ਸ਼ੁਰੂ ਹੋ ਜਾਣਗੀਆਂ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੇ ਕਿਹਾ ਕਿ ਸਵੇਰੇ 4 ਵਜੇ ਤੋਂ ਸਵੇਰੇ 6 ਵਜੇ ਦਰਮਿਆਨ ਅੱਧੇ ਘੰਟੇ ਦੇ ਅੰਤਰਾਲ ‘ਤੇ ਮੈਟਰੋ ਸਾਰੀਆਂ ਲਾਈਨਾਂ ‘ਤੇ ਉਪਲਬਧ ਹੋਵੇਗੀ। ਇਸ ਤੋਂ ਬਾਅਦ ਮੈਟਰੋ ਆਮ ਸਮਾਂ ਸਾਰਣੀ ਮੁਤਾਬਕ ਚੱਲੇਗੀ। ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਨੇ ਵੀ ਸਵੇਰੇ 3 ਵਜੇ ਤੋਂ ਬੱਸਾਂ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ 35 ਰੂਟਾਂ ‘ਤੇ ਬੱਸਾਂ ਚਲਾਈਆਂ ਜਾਣਗੀਆਂ, ਤਾਂ ਜੋ ਆਵਾਜਾਈ ‘ਚ ਕੋਈ ਦਿੱਕਤ ਨਾ ਆਵੇ। ਵੋਟਾਂ ਦੀ ਗਿਣਤੀ ਦੌਰਾਨ ਬੁੱਧਵਾਰ ਨੂੰ ਵੀ ਸਵੇਰੇ 3 ਵਜੇ ਬੱਸ ਸੇਵਾ ਸ਼ੁਰੂ ਹੋ ਜਾਵੇਗੀ।

Leave a Reply

Your email address will not be published. Required fields are marked *

View in English