View in English:
April 24, 2024 8:50 am

ਦਫਤਰ ‘ਚ ਗਲਤੀ ਨਾਲ ਵੀ ਨਾ ਅਪਣਾਓ ਇਹ ਆਦਤਾਂ, ਨਹੀਂ ਤਾਂ ਹੋ ਜਾਵੋਗੇ ਮੋਟਾਪੇ ਦਾ ਸ਼ਿਕਾਰ

ਜਸਵਿੰਦਰ ਕੌਰ

ਅਕਤੂਬਰ 3

ਅਸੀਂ ਸਭ ਆਪਣੇ ਕਰੀਅਰ ਵਿੱਚ ਵਾਧਾ ਪ੍ਰਾਪਤ ਕਰਨ ਲਈ ਦਫ਼ਤਰ ਵਿੱਚ ਸਖ਼ਤ ਮਿਹਨਤ ਕਰਦੇ ਹਾਂ। ਪਰ ਕਈ ਵਾਰ ਦਫਤਰ ਵਿਚ ਬਿਹਤਰ ਪ੍ਰਦਰਸ਼ਨ ਦੀ ਇੱਛਾ ਤੁਹਾਡੀ ਸਿਹਤ ‘ਤੇ ਬੁਰਾ ਪ੍ਰਭਾਵ ਪਾ ਸਕਦੀ ਹੈ। ਕੁਝ ਲੋਕ ਦਫਤਰ ਵਿਚ ਆਪਣੇ ਕੰਮ ਪ੍ਰਤੀ ਇੰਨੇ ਸਮਰਪਿਤ ਹੁੰਦੇ ਹਨ ਕਿ ਉਹ ਕੁਝ ਬੁਰੀਆਂ ਆਦਤਾਂ ਅਪਣਾ ਲੈਂਦੇ ਹਨ। ਇਹ ਬੁਰੀਆਂ ਆਦਤਾਂ ਤੁਹਾਡੇ ਭਾਰ ‘ਤੇ ਬੁਰਾ ਅਸਰ ਪਾ ਸਕਦੀਆਂ ਹਨ। ਆਓ ਤੁਹਾਨੂੰ ਕੁਝ ਅਜਿਹੀਆਂ ਦਫਤਰੀ ਆਦਤਾਂ ਬਾਰੇ ਦੱਸ ਰਹੇ ਹਾਂ, ਜੋ ਤੁਹਾਡੇ ਲਗਾਤਾਰ ਭਾਰ ਵਧਣ ਦਾ ਕਾਰਨ ਬਣ ਸਕਦੀਆਂ ਹਨ ਅਤੇ ਇਸ ਲਈ ਤੁਹਾਨੂੰ ਇਨ੍ਹਾਂ ਤੋਂ ਦੂਰ ਰਹਿਣਾ ਚਾਹੀਦਾ ਹੈ :

ਡੈਸਕ ‘ਤੇ ਸਨੈਕਿੰਗ ਕਰਨਾ

ਕਈ ਵਾਰ ਲੋਕ ਦਫਤਰ ਦੇ ਕੰਮ ਵਿਚ ਇੰਨੇ ਰੁੱਝ ਜਾਂਦੇ ਹਨ ਕਿ ਉਨ੍ਹਾਂ ਕੋਲ ਖਾਣ ਦਾ ਸਮਾਂ ਨਹੀਂ ਹੁੰਦਾ। ਅਜਿਹੇ ‘ਚ ਜਦੋਂ ਉਨਾਂ ਨੂੰ ਭੁੱਖ ਲੱਗਦੀ ਹੈ ਤਾਂ ਉਹ ਡੈਸਕ ‘ਤੇ ਹੀ ਸਨੈਕਿੰਗ ਕਰਨ ਲਗਦੇ ਹਨ। ਇਹ ਸਨੈਕਿੰਗ ਉਹਨਾਂ ਨੂੰ ਪੌਸ਼ਟਿਕ ਤੱਤ ਪ੍ਰਦਾਨ ਨਹੀਂ ਕਰਦੀ, ਬਲਕਿ ਉਹਨਾਂ ਦੀ ਕੈਲੋਰੀ ਨੂੰ ਵਧਾਉਂਦੀ ਹੈ। ਜਿਸ ਕਾਰਨ ਹੌਲੀ-ਹੌਲੀ ਉਨ੍ਹਾਂ ਦਾ ਭਾਰ ਵਧਣ ਲੱਗਦਾ ਹੈ।

ਸਮੇਂ ਸਿਰ ਦੁਪਹਿਰ ਦਾ ਖਾਣਾ ਨਾ ਖਾਣਾ

ਇਹ ਸਾਡੀ ਸਭ ਦੀ ਆਮ ਆਦਤ ਹੈ। ਜਦੋਂ ਅਸੀਂ ਦਫਤਰ ਵਿਚ ਕੰਮ ਕਰ ਰਹੇ ਹੁੰਦੇ ਹਾਂ ਅਤੇ ਇਸ ਤਰ੍ਹਾਂ ਦਾ ਖਿਆਲ ਆਉਂਦਾ ਹੈ ਕਿ ਪਹਿਲਾਂ ਇਸ ਪ੍ਰੋਜੈਕਟ ਨੂੰ ਪੂਰਾ ਕਰੋ। ਜਿਸ ਕਾਰਨ ਉਨ੍ਹਾਂ ਦੇ ਦੁਪਹਿਰ ਦੇ ਖਾਣੇ ਦਾ ਕੋਈ ਸਮਾਂ ਨਹੀਂ ਹੁੰਦਾ। ਇੰਨਾ ਹੀ ਨਹੀਂ ਦਫਤਰ ਵਿਚ ਦੋ ਸਮੇਂ ਦੇ ਖਾਣੇ ‘ਚ ਲੰਬਾ ਗੈਪ ਪੈ ਜਾਂਦਾ ਹੈ। ਜਿਸ ਕਾਰਨ ਵਿਅਕਤੀ ਦਾ ਮੇਟਾਬੋਲਿਜ਼ਮ ਘੱਟ ਹੋ ਜਾਂਦਾ ਹੈ ਅਤੇ ਅਜਿਹੀ ਸਥਿਤੀ ‘ਚ ਉਨ੍ਹਾਂ ਵਲੋਂ ਖਾਧਾ ਭੋਜਨ ਊਰਜਾ ਵਿੱਚ ਬਦਲਣ ਦੀ ਬਜਾਏ ਫੈਟ ਵਿੱਚ ਜਮ੍ਹਾ ਹੋ ਜਾਂਦਾ ਹੈ। ਆਖਰਕਾਰ ਉਨ੍ਹਾਂ ਦਾ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ।

ਘੰਟਿਆਂ ਤੱਕ ਸੀਟ ‘ਤੇ ਬੈਠਣਾ

ਅਸੀਂ ਸਭ ਆਪਣੇ ਦਿਨ ਦਾ ਵੱਡਾ ਹਿੱਸਾ ਦਫਤਰ ਵਿੱਚ ਬਿਤਾਉਂਦੇ ਹਾਂ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਇੱਕੋ ਸੀਟ ‘ਤੇ ਚਿਪਕ ਕੇ ਬੈਠੋ। ਕੁਝ ਲੋਕਾਂ ਦਾ ਕੰਮ ਹੀ ਅਜਿਹਾ ਹੁੰਦਾ ਹੈ ਕਿ ਉਹ ਆਪਣੀ ਸੀਟ ਨਹੀਂ ਛੱਡ ਸਕਦੇ। ਪਰ ਲੰਬੇ ਸਮੇਂ ਤੱਕ ਇੱਕੋ ਸੀਟ ‘ਤੇ ਬੈਠਣ ਤੋਂ ਬਾਅਦ ਭਾਰ ਵਧਣ ਲੱਗਦਾ ਹੈ। ਇਸ ਲਈ ਹਰ ਸਮੇਂ ਆਪਣੀ ਸੀਟ ਤੋਂ ਉੱਠੋ ਅਤੇ ਥੋੜ੍ਹਾ ਜਿਹਾ ਸੈਰ ਕਰੋ। ਜੇਕਰ ਤੁਸੀਂ ਸੀਟ ਨਹੀਂ ਛੱਡ ਸਕਦੇ ਹੋ, ਤਾਂ ਕੁਰਸੀ ‘ਤੇ ਬੈਠ ਕੇ ਕੁਝ ਕਸਰਤ ਕਰੋ।

Leave a Reply

Your email address will not be published. Required fields are marked *

View in English