View in English:
March 28, 2024 8:23 pm

‘ਤਾਰਕ ਮਹਿਤਾ…’ ‘ਚ ਦੁਬਾਰਾ ਐਂਟਰੀ ਕਰਨਗੇ ਸ਼ੈਲੇਸ਼ ਲੋਢਾ ? ਨਿਰਦੇਸ਼ਕ ਦੀ ਪੋਸਟ ਪਾ ਕੀਤਾ ਉਤਸ਼ਾਹਿਤ

ਫੈਕਟ ਸਮਾਚਾਰ ਸੇਵਾ

ਮੁੰਬਈ, ਨਵੰਬਰ 30

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਇਕ ਮਸ਼ਹੂਰ ਟੀਵੀ ਸੀਰੀਅਲ ਹੈ, ਜੋ ਲੰਬੇ ਸਮੇਂ ਤੋਂ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਇਹ ਸੀਰੀਅਲ ਕਾਸਟ ਦੇ ਜਾਣ ਕਾਰਨ ਚਰਚਾ ‘ਚ ਹੈ। ਇਸ ਸੀਰੀਅਲ ਨਾਲ ਜੁੜੇ ਕਈ ਅਭਿਨੇਤਾ ਅਤੇ ਅਭਿਨੇਤਰੀਆਂ ਨੇ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ ਹੈ, ਜਿਨ੍ਹਾਂ ਵਿੱਚ ਸ਼ੈਲੇਸ਼ ਲੋਢਾ ਦਾ ਨਾਮ ਵੀ ਸ਼ਾਮਲ ਹੈ। ਉਹ ਲੰਬੇ ਸਮੇਂ ਤੋਂ ਸ਼ੋਅ ‘ਚ ‘ਤਾਰਕ ਮਹਿਤਾ’ ਦੇ ਕਿਰਦਾਰ ‘ਚ ਨਜ਼ਰ ਆਏ ਸੀ। ਉਨ੍ਹਾਂ ਤੋਂ ਬਾਅਦ ਸਚਿਨ ਸ਼ਰਾਫ ਇਹ ਕਿਰਦਾਰ ਨਿਭਾ ਰਹੇ ਹਨ ਪਰ ਹੁਣ ਮੰਨਿਆ ਜਾ ਰਿਹਾ ਹੈ ਕਿ ਸ਼ੈਲੇਸ਼ ਲੋਢਾ ਇਸ ਸੀਰੀਅਲ ‘ਚ ਦੁਬਾਰਾ ਐਂਟਰੀ ਕਰ ਸਕਦੇ ਹਨ।

ਦਰਅਸਲ ਇਸ ਸੀਰੀਅਲ ਦੇ ਨਿਰਦੇਸ਼ਕ ਮਾਲਵ ਰਾਜਦਾ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ ਅਤੇ ਇਸ ਪੋਸਟ ਤੋਂ ਬਾਅਦ ਲੋਕ ਅੰਦਾਜ਼ਾ ਲਗਾ ਰਹੇ ਹਨ ਕਿ ਸ਼ੈਲੇਸ਼ ਲੋਢਾ ਇਕ ਵਾਰ ਫਿਰ ਇਸ ਸੀਰੀਅਲ ਨਾਲ ਜੁੜ ਸਕਦੇ ਹਨ। ਮਾਲਵ ਰਾਜਦਾ ਨੇ ਇੰਸਟਾਗ੍ਰਾਮ ‘ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਸ਼ੈਲੇਸ਼ ਲੋਢਾ ਅਤੇ ਮਾਲਵ ਰਾਜਦਾ ਮੁਸਕਰਾਉਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਦੋਹਾਂ ਦੇ ਨਾਲ ਉਨ੍ਹਾਂ ਦੇ ਦੋਸਤ ਵੀ ਹਨ। ਨਿਰਦੇਸ਼ਕ ਨੇ ਇਸ ਪੋਸਟ ਦੇ ਕੈਪਸ਼ਨ ‘ਚ ਲਿਖਿਆ, ਮਹਿਤਾ ਸਾਹਬ ਨੂੰ ਛੱਡ ਕੇ ਸਭ ਦਾ ਪੈਕਅਪ।

Leave a Reply

Your email address will not be published. Required fields are marked *

View in English