View in English:
April 19, 2024 4:17 pm

ਟਵਿੱਟਰ : ਮੁੜ ਸ਼ੁਰੂ ਹੋਵੇਗੀ ਟਵਿੱਟਰ ਬਲੂ ਟਿੱਕ ਸਬਸਕ੍ਰਿਪਸ਼ਨ ਸੇਵਾ , ਐਲੋਨ ਮਸਕ ਨੇ ਦਿੱਤੇ ਸੰਕੇਤ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਨਵੰਬਰ 13

ਟਵਿੱਟਰ ਦੇ ਨਵੇਂ ਮਾਲਕ ਐਲੋਨ ਮਸਕ ਅਗਲੇ ਹਫਤੇ ਤੱਕ ਬਲੂ ਟਿੱਕ ਸਬਸਕ੍ਰਿਪਸ਼ਨ ਸੇਵਾ ਨੂੰ ਮੁੜ ਸ਼ੁਰੂ ਕਰ ਸਕਦੇ ਹਨ। ਦਰਅਸਲ ਯੂਐਸ ਵਿੱਚ ਕਈ ਫਰਜ਼ੀ ਟਵਿੱਟਰ ਅਕਾਉਂਟਸ ਨੇ 8$ ਦਾ ਭੁਗਤਾਨ ਕਰਕੇ ਬਲੂ ਟਿੱਕ ਪ੍ਰਾਪਤ ਕੀਤਾ ਅਤੇ ਫਿਰ ਇਨ੍ਹਾਂ ਖਾਤਿਆਂ ਤੋਂ ਨਕਲੀ ਟਵੀਟ ਕੀਤੇ ਗਏ। ਇਸ ਗੱਲ ਤੋਂ ਪਰੇਸ਼ਾਨ ਟਵਿੱਟਰ ਨੇ ਬਲੂ ਟਿੱਕ ਗਾਹਕ ਸੇਵਾ ਨੂੰ ਫਿਲਹਾਲ ਬੰਦ ਕਰਨ ਦਾ ਆਦੇਸ਼ ਦਿੱਤਾ।

ਐਲੋਨ ਮਸਕ ਨੇ ਅੱਜ ਇੱਕ ਉਪਭੋਗਤਾ ਟਵੀਟ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਟਵਿੱਟਰ ਬਲੂ ਸੰਭਾਵਤ ਤੌਰ ‘ਤੇ “ਅਗਲੇ ਹਫਤੇ ਦੇ ਅੰਤ ਵਿੱਚ ਵਾਪਸ ਆ ਜਾਵੇਗਾ”। ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬਲੂ ਟਿੱਕ ਗਾਹਕ ਸੇਵਾ ਜਲਦੀ ਹੀ ਵਾਪਸ ਆ ਸਕਦੀ ਹੈ।

ਦਰਅਸਲ ਮਸਕ ਸਾਰੇ ਬਦਲਾਅ ਦੇ ਵਿਚਕਾਰ ਕੰਪਨੀ ਦੇ ਦੀਵਾਲੀਆਪਨ ਨੂੰ ਲੈ ਕੇ ਚਿੰਤਤ ਹੈ। ਇਕ ਰਿਪੋਰਟ ਮੁਤਾਬਕ ਐਲੋਨ ਮਸਕ ਨੇ ਕਰਮਚਾਰੀਆਂ ਨਾਲ ਬੈਠਕ ‘ਚ ਕਿਹਾ ਹੈ ਕਿ ਟਵਿਟਰ ਦੇ ਦੀਵਾਲੀਆ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਫਰਜ਼ੀ ਟਵਿੱਟਰ ਖਾਤਿਆਂ ਕਾਰਨ ਇਸ ਕੰਪਨੀ ਨੂੰ ਅਰਬਾਂ ਦਾ ਨੁਕਸਾਨ ਹੋਇਆ ਹੈ।
ਕਿਸੇ ਨੇ ਅੱਠ ਡਾਲਰ ਦੇ ਕੇ ਇਨਸੁਲਿਨ ਬਣਾਉਣ ਵਾਲੀ ਅਮਰੀਕਨ ਫਾਰਮਾ ਕੰਪਨੀ ਐਲੀ ਲਿਲੀ ਦੇ ਨਾਂ ‘ਤੇ ਬਲੂ ਟਿੱਕ ਲਗਾ ਲਿਆ ਅਤੇ ਫਿਰ ਇਸ ਫਰਜ਼ੀ ਅਕਾਊਂਟ ਤੋਂ ਟਵੀਟ ਕੀਤਾ ਕਿ ‘ਹੁਣ ਇਨਸੁਲਿਨ ਮੁਫਤ ‘ਚ ਮਿਲੇਗੀ’। ਇਸ ਫਰਜ਼ੀ ਟਵੀਟਸ ਕਾਰਨ ਇਸ ਕੰਪਨੀ ਨੂੰ 1,223 ਅਰਬ ਰੁਪਏ ਦਾ ਨੁਕਸਾਨ ਹੋਇਆ ਹੈ।

Leave a Reply

Your email address will not be published. Required fields are marked *

View in English